ਰੁਹਾਨੀ ਦਾ ਦਾਅਵਾ, ਯਮਨ ਨੇ ਚਿਤਾਵਨੀ ਦੇਣ ਲਈ ਕੀਤਾ ਸਾਊਦੀ ਤੇਲ ਪਲਾਂਟ ''ਤੇ ਹਮਲਾ

09/18/2019 6:45:55 PM

ਤਹਿਰਾਨ— ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਬੁੱਧਵਾਰ ਨੂੰ ਕਿਹਾ ਕਿ ਯਮਨ ਦੇ ਹੂਤੀ ਵਿਧਰੋਹੀਆਂ ਨੇ ਸਾਊਦੀ ਤੇਲ ਪਲਾਂਟ 'ਤੇ ਹਮਲਾ ਇਕ ਚਿਤਾਵਨੀ ਦੇਣ ਲਈ ਕੀਤਾ। ਰੁਹਾਨੀ ਨੇ ਕਿਹਾ ਕਿ ਇਸ ਹਮਲਾ ਦੇ ਰਾਹੀਂ ਯਮਨ ਨੇ ਇਹ ਚਿਤਾਵਨੀ ਦਿੱਤੀ ਹੈ ਕਿ ਉਸ ਦੇ ਯੁੱਧਗ੍ਰਸਤ ਦੇਸ਼ 'ਚ ਅਮਰੀਕਾ ਸਮਰਥਿਕ ਸਾਊਦੀ ਅਰਬ ਦੀ ਦਖਲ ਦੇ ਜਵਾਬ 'ਚ ਵੱਡੀ ਜੰਗ ਹੋ ਸਕਦੀ ਹੈ।

ਰੁਹਾਨੀ ਨੇ ਇਕ ਕੈਬਨਿਟ ਬੈਠਕ ਤੋਂ ਬਾਅਦ ਕਿਹਾ ਕਿ ਯਮਨੀਆਂ ਨੇ ਕਿਸੇ ਹਸਪਤਾਲ ਨੂੰ ਨਿਸ਼ਾਨਾ ਨਹੀਂ ਬਣਾਇਆ, ਉਨ੍ਹਾਂ ਨੇ ਕਿਸੇ ਸਕੂਲ ਨੂੰ ਨਿਸ਼ਾਨਾ ਨਹੀਂ ਬਣਾਇਆ, ਉਨ੍ਹਾਂ ਨੇ ਸਨਾ ਬਜ਼ਾਰ ਨੂੰ ਨਿਸ਼ਾਨਾ ਨਹੀਂ ਬਣਾਇਆ। ਉਨ੍ਹਾਂ ਨੇ ਤੁਹਾਨੂੰ ਚਿਤਾਵਨੀ ਦੇਣ ਲਈ ਸਿਰਫ ਇਕ ਉਦਯੋਗਿਕ ਕੇਂਦਰ ਨੂੰ ਨਿਸ਼ਾਨਾ ਬਣਾਇਆ ਹੈ। ਉਨ੍ਹਾਂ ਨੇ ਅਮਰੀਕੀ ਹਥਿਆਰਾਂ 'ਤੇ ਅਰਬਾਂ ਡਾਲਰ ਖਰਚ ਕਰਨ ਵਾਲੇ ਸਾਊਦੀ ਅਰਬ ਦੇ ਸ਼ਾਸਕਾਂ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਇਸ ਚਿਤਾਵਨੀ ਤੋਂ ਸਬਕ ਸਿੱਖੋ ਤੇ ਵਿਚਾਰ ਕਰੋ ਕਿ ਖੇਤਰ 'ਚ ਜੰਗ ਹੋ ਸਕਦੀ ਹੈ। ਯਮਨ ਦੇ ਈਰਾਨ ਸਮਰਥਿਤ ਵਿਧਰੋਹੀਆਂ ਨੇ ਤੇਲ ਖੇਤਰ 'ਤੇ ਸ਼ਨੀਵਾਰ ਨੂੰ ਹੋਏ ਹਮਲੇ ਦੀ ਜ਼ਿੰਮੇਦਾਰੀ ਲਈ ਹੈ ਪਰ ਅਮਰੀਕਾ ਤੇ ਸਾਊਦੀ ਅਰਬ ਨੂੰ ਸ਼ੱਕ ਹੈ ਕਿ ਇਹ ਹਮਲਾ ਈਰਾਨ ਨੇ ਕੀਤਾ ਹੈ। ਉਥੇ ਹੀ ਈਰਾਨ ਨੇ ਇਨ੍ਹਾਂ ਦੋਸ਼ਾਂ ਤੋਂ ਇਨਕਾਰ ਕਰ ਦਿੱਤਾ ਹੈ।

Baljit Singh

This news is Content Editor Baljit Singh