ਈਰਾਨ ਨੇ ਯੂਕਰੇਨ ਨੂੰ ਕੀਤਾ ਵਾਅਦਾ, ਜਹਾਜ਼ ਹਾਦਸੇ ਦੇ ਜ਼ਿੰਮੇਦਾਰ ਲੋਕਾਂ ਨੂੰ ਮਿਲੇਹੀ ਸਜ਼ਾ

01/12/2020 5:36:33 PM

ਕੀਵ- ਈਰਾਨ ਦੇ ਰਾਸ਼ਟਰਪਤੀ ਹਸਨ ਰੁਹਾਨੀ ਨੇ ਯੂਕਰੇਨ ਜਹਾਜ਼ ਹਾਦਸੇ 'ਤੇ ਮੁਆਫੀ ਮੰਗਦੇ ਹੋਏ ਵਾਅਦਾ ਕੀਤਾ ਕਿ ਹਾਦਸੇ ਲਈ ਜ਼ਿੰਮੇਦਾਰ ਲੋਕਾਂ ਨੂੰ ਸਜ਼ਾ ਦਿੱਤੀ ਜਾਵੇਗੀ। ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜੇਲੇਂਸਕੀ ਨੇ ਈਰਾਨੀ ਹਮਰੁਤਬਾ ਦੇ ਨਾਲ ਗੱਲਬਾਤ ਤੋਂ ਬਾਅਦ ਆਪਣੇ ਅਧਿਕਾਰਿਤ ਟਵਿੱਟਰ ਹੈਂਡਲ 'ਤੇ ਲਿਖਿਆ ਕਿ ਜਹਾਜ਼ ਨੂੰ ਨਿਸ਼ਾਣਾ ਬਣਾਉਣ ਦੀ ਗੱਲ ਨੂੰ ਸਵਿਕਾਰ ਕਰਨਾ ਇਸ ਦਿਸ਼ਾ ਵਿਚ ਸਹੀ ਕਦਮ ਹੈ। ਸ਼੍ਰੀ ਜੇਲੇਂਸਕੀ ਨੇ ਕਿਹਾ ਕਿ ਮੈਂ ਸਾਰੀਆਂ ਲਾਸ਼ਾਂ ਦੀ ਪਛਾਣ ਕਰ ਉਹਨਾਂ ਨੂੰ ਜਲਦੀ ਤੋਂ ਜਲਦੀ ਯੂਕਰੇਨ ਵਾਪਸ ਭੇਜੇ ਜਾਣ 'ਤੇ ਜ਼ੋਰ ਦਿੱਤਾ ਹੈ। ਇਸ ਘਟਨਾ ਦੇ ਅਪਰਾਧੀਆਂ ਦੀ ਜਵਾਬਦੇਹੀ ਤੈਅ ਕੀਤੀ ਜਾਣੀ ਚਾਹੀਦੀ ਹੈ ਤੇ ਅਸੀਂ ਹਰ ਤਰ੍ਹਾਂ ਦੀ ਨਿਆਇਕ ਤੇ ਤਕਨੀਕੀ ਮਦਦ ਦੇ ਲਈ ਹਮੇਸ਼ਾ ਮੌਜੂਦ ਹਾਂ।

ਸ਼੍ਰੀ ਰੁਹਾਨੀ ਨੇ ਕਿਹਾ ਕਿ ਉਹ ਜਹਾਜ਼ ਹਾਦਸੇ ਵਿਚ ਮਾਰੇ ਗਏ ਯੂਕਰੇਨ ਦੇ ਲੋਕਾਂ ਦੀਆਂ ਲਾਸ਼ਾਂ ਨੂੰ ਜਲਦੀ ਤੋਂ ਜਲਦੀ ਵਾਪਸ ਭਿਜਵਾਉਣ ਦੇ ਲਈ ਹੁਕਮ ਜਾਰੀ ਕਰਨਗੇ। ਜੇਲੇਂਸਕੀ ਨੇ ਕਿਹਾ ਕਿ ਯੂਕਰੇਨੀ ਵਿਦੇਸ਼ ਮੰਤਰਾਲਾ ਜਲਦੀ ਹੀ ਇਸ ਮਾਮਲੇ ਵਿਚ ਚੁੱਕੇ ਜਾਣ ਵਾਲੇ ਕਦਮਾਂ ਲਈ ਈਰਾਨ ਨੂੰ ਇਕ ਸਪੱਸ਼ਟ ਨੋਟ ਭੇਜੇਗਾ, ਜਿਸ ਵਿਚ ਮੁਆਵਜ਼ੇ ਨਾਲ ਸਬੰਧਤ ਮੁੱਦੇ ਨੰ ਹੱਲ ਕਰਨ ਦੇ ਲਈ ਸਾਰੇ ਕਾਨੂੰਨੀ ਪਹਿਲੂਆਂ ਨੂੰ ਧਿਆਨ ਵਿਚ ਰੱਖਿਆ ਗਿਆ ਹੈ।


Baljit Singh

Content Editor

Related News