ਤਹਿਰਾਨ ''ਚ ਸਵਿਟਰਜ਼ਲੈਂਡ ਦੀ ਡਿਪਲੋਮੈਟ ਦੀ ਮੌਤ, ਈਰਾਨ ਪੁਲਸ ਨੇ ਜਾਂਚ ਕੀਤੀ ਸ਼ੁਰੂ

05/04/2021 11:55:10 PM

ਤਹਿਰਾਨ-ਈਰਾਨ ਪੁਲਸ ਨੇ ਰਾਜਧਾਨੀ ਤਹਿਰਾਨ 'ਚ ਇਕ ਉੱਚੀ ਇਮਾਰਤ ਤੋਂ ਕਥਿਤ ਤੌਰ 'ਤੇ ਡਿੱਗਣ ਨਾਲ ਹੋਈ ਸਵਿਟਜ਼ਰਲੈਂਡ ਦੀ ਡਿਪਲੋਮੈਟ ਦੀ ਮੌਤ ਦੇ ਮਾਮਲੇ 'ਚ ਮੰਗਲਵਾਰ ਨੂੰ ਜਾਂਚ ਸ਼ੁਰੂ ਕਰ ਦਿੱਤੀ। ਸਰਕਾਰੀ ਸਮਾਚਾਰ ਏਜੰਸੀ ਆਈ.ਆਰ.ਐੱਨ.ਏ. ਦੀ ਰਿਪੋਰਟ ਮੁਤਾਬਕ, ਸਵਿਟਜ਼ਰਲੈਂਡ ਦੀ 50 ਸਾਲਾਂ ਮਹਿਲਾ ਦੀ 20 ਮੰਜ਼ਿਲਾ ਉੱਚੀ ਇਮਾਰਤ ਦੀ ਛੱਤ ਤੋਂ ਡਿੱਗਣ ਕਾਰਣ ਮੌਤ ਹੋ ਗਈ।

ਇਹ ਵੀ ਪੜ੍ਹੋ-ਬ੍ਰਿਟੇਨ 'ਚ 2500 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਸੀਰਮ ਇੰਸਟੀਚਿਊਟ, ਬਣਾਏਗੀ ਵੈਕਸੀਨ

ਮਹਿਲਾ ਡਿਪਲੋਮੈਟ ਪੱਛਮੀ ਤਹਿਰਾਨ ਦੀ ਇਸ ਇਮਾਰਤ 'ਚ ਰਹਿੰਦੀ ਸੀ। ਇਕ ਮੁਲਾਜ਼ਮ ਨੇ ਮੰਗਲਵਾਰ ਸਵੇਰੇ ਡਿਪਲੋਮੈਟ ਦੇ ਲਾਪਤਾ ਹੋਣ ਦਾ ਸੂਚਨੀ ਅਧਿਕਾਰੀਆਂ ਨੂੰ ਦਿੱਤੀ। ਬਰਨ 'ਚ ਸਵਿਟਜ਼ਰਲੈਂਡ ਦੇ ਵਿਦੇਸ਼ ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਇਕ ਮੁਲਾਜ਼ਮ ਦੀ ਮੰਗਲਵਾਰ ਨੂੰ ਦੁਰਘਟਨਾ 'ਚ ਮੌਤ ਹੋ ਗਈ। ਮੰਤਰਾਲਾ ਨੇ ਮਹਿਲਾ ਮੁਲਾਜ਼ਮ ਦੀ ਪਛਾਣ ਉਜਾਗਰ ਨਹੀਂ ਕੀਤੀ ਗਈ ਹੈ। ਹਾਲਾਂਕਿ ਕਿਹਾ ਗਿਆ ਹੈ ਕਿ ਡਿਪਲੋਮੈਟ ਸਥਾਨਕ ਪੁਲਸ ਦੇ ਸੰਪਰਕ 'ਚ ਹੈ।

ਇਹ ਵੀ ਪੜ੍ਹੋ-ਕਿਸਾਨ ਨੇ ਉਗਾਇਆ ਇੰਨਾ ਵੱਡਾ ਅੰਬ, ਟੁੱਟ ਗਏ ਸਾਰੇ ਰਿਕਾਰਡ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।

Karan Kumar

This news is Content Editor Karan Kumar