ਈਰਾਨੀ ਫੌਜ ਦਿਵਸ 'ਚ ਦਿਖਿਆ ਵੱਖਰਾ ਨਜ਼ਾਰਾ, ਮੈਡੀਕਲ ਉਪਕਰਨਾਂ ਨਾਲ ਕੱਢੀ ਗਈ ਪਰੇਡ

04/19/2020 1:22:07 PM

ਤਹਿਰਾਨ- ਫੌਜ ਦਿਵਸ ਮੌਕੇ ਕੋਈ ਵੀ ਦੇਸ਼ ਆਪਣੀ ਫੌਜੀ ਤਾਕਤ ਦੁਨੀਆ ਨੂੰ ਦਿਖਾਉਂਦਾ ਹੈ। ਦੇਸ਼ ਵਿਚ ਮਿਜ਼ਾਇਰ, ਸਬਮਰੀਨ, ਹਥਿਆਰਬੰਦ ਵਾਹਨਾਂ, ਲੜਾਕੂ ਜਹਾਜ਼ਾਂ ਤੇ ਹੋਰ ਹਥਿਆਰਾਂ ਦੇ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ ਜਾਂਦਾ ਹੈ। ਪਰ ਈਰਾਨ ਵਿਚ ਫੌਜ ਦਿਵਸ ਮੌਕੇ ਵੱਖਰਾ ਹੀ ਨਜ਼ਾਰਾ ਦੇਖਣ ਨੂੰ ਮਿਲਿਆ। ਈਰਾਨ ਨੇ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਸ਼ਨੀਵਾਰ ਨੂੰ ਆਪਣਾ 42ਵਾਂ ਫੌਜ ਦਿਵਸ ਮਨਾਇਆ। ਈਰਾਨ ਨੇ ਹਥਿਆਰਾਂ ਦੇ ਸ਼ਕਤੀ ਪ੍ਰਦਰਸ਼ਨ ਦੀ ਬਜਾਏ ਕੋਰੋਨਾ ਵਾਇਰਸ ਰੋਕੂ ਵਾਹਨ, ਮੋਬਾਇਲ ਐਂਬੂਲੈਂਸ ਤੇ ਮੈਡੀਕਲ ਉਪਕਰਨਾਂ ਦੀ ਪਰੇਡ ਕੱਢੀ।

ਪੀਪੀਆਈ ਕਿੱਟ ਵਿਚ ਨਜ਼ਰ ਆਏ ਜਵਾਨ
ਈਰਾਨੀ ਜਵਾਨਾਂ ਦੇ ਹੱਥਾਂ ਵਿਚ ਬੰਦੂਕ ਤੇ ਰਾਈਫਲਾਂ ਦੀ ਥਾਂ ਕੋਰੋਨਾਵਾਇਰਸ ਦੇ ਇਨਫੈਕਸ਼ਨ ਤੋਂ ਬਚਾਉਣ ਵਾਲੇ ਗੀਅਰ ਨਜ਼ਰ ਆਏ। ਜਵਾਨਾਂ ਨੇ ਪੀਪੀਆਈ ਕਿੱਟ ਪਾਈ ਹੋਈ ਸੀ ਤੇ ਕੁਝ ਜਵਾਨ ਖਾਸ ਤਰ੍ਹਾਂ ਦੇ ਬਣੇ ਮਾਸਕ ਪਾਏ ਨਜ਼ਰ ਆਏ।

ਡਾਕਟਰ ਤੇ ਨਰਸਾਂ ਜੰਗ ਦੌਰਾਨ ਸਭ ਤੋਂ ਮੂਹਰੇ


ਈਰਾਨ ਵਿਚ ਹੁਣ ਤੱਕ 81 ਹਜ਼ਾਰ ਲੋਕ ਕੋਰੋਨਾਵਾਇਰਸ ਪਾਜ਼ੀਟਿਵ ਹਨ ਜਦਕਿ ਪੰਜ ਹਜ਼ਾਰ ਤੋਂ ਜ਼ਿਆਦਾ ਲੋਕਾਂ ਦੀ ਮੌਤ ਹੋ ਚੁੱਕੀ ਹੈ। ਈਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਨੇ ਜਵਾਨਾਂ ਦੇ ਨਾਂ ਸੰਦੇਸ਼ ਜਾਰੀ ਕਰਦਿਆਂ ਕਿਹਾ ਕਿ ਅਜੇ ਹਾਲਾਤ ਆਮ ਨਹੀਂ ਹਨ। ਸਾਡੇ ਦੁਸ਼ਮਣ ਲੁਕੇ ਹੋਏ ਹਨ। ਉਹਨਾਂ ਨੇ ਕਿਹਾ ਕਿ ਨਰਸਾਂ ਤੇ ਡਾਕਟਰ ਇਸ ਜੰਗ ਵਿਚ ਸਭ ਤੋਂ ਅੱਗੇ ਹਨ। ਇਸ ਲਈ ਆਮ ਤਰੀਕੇ ਦੀ ਪਰੇਡ ਆਯੋਜਿਤ ਨਹੀਂ ਹੋ ਸਕਦੀ। ਉਹਨਾਂ ਨੇ ਮਿਲਟਰੀ ਦੇ 11 ਹਜ਼ਾਰ ਮੈਡੀਕਲ ਕਰਮਚਾਰੀਆਂ ਦਾ ਧੰਨਵਾਦ ਕੀਤਾ, ਜੋ ਕੋਰੋਨਾਵਾਇਰਸ ਸੰਕਟ ਵਿਚ ਦੇਸ਼ਭਰ ਦੇ ਹਸਪਤਾਲਾਂ ਵਿਚ ਤਾਇਨਾਤ ਹਨ।

Baljit Singh

This news is Content Editor Baljit Singh