ਸਾਊਦੀ ਦੇ ਹਮਲੇ ਦੇ ਬਾਵਜੂਦ ਈਰਾਨੀ ਨੇਤਾ ਨੂੰ ਮਿਲ ਸਕਦੇ ਨੇ ਟਰੰਪ : ਵ੍ਹਾਈਟ ਹਾਊਸ

09/16/2019 2:59:01 AM

ਵਾਸ਼ਿੰਗਟਨ - ਸਾਊਦੀ ਅਰਬ ਦੇ ਤੇਲ ਸਰੋਤਾਂ 'ਤੇ ਡ੍ਰੋਨ ਹਮਲੇ ਦੇ ਪਿੱਛੇ ਈਰਾਨ ਦਾ ਹੱਥ ਹੋਣ ਦਾ ਦੋਸ਼ ਲਾਉਣ ਦੇ ਬਾਵਜੂਦ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਆਪਣੇ ਈਰਾਨੀ ਹਮਰੁਤਬਾ ਹਸਨ ਰੂਹਾਨੀ ਨਾਲ ਹੁਣ ਵੀ ਮੁਲਾਕਾਤ ਕਰ ਸਕਦੇ ਹਨ। ਵ੍ਹਾਈਟ ਹਾਊਸ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।

ਵ੍ਹਾਈਟ ਹਾਊਸ ਦੀ ਕਾਊਂਸਲਰ ਦੇ ਕਾਨਵੇਅ ਨੇ ਟੈਲੀਵੀਜ਼ਨ 'ਤੇ ਪ੍ਰਸਾਰਿਤ ਇੰਟਰਵਿਊ 'ਚ ਇਸ ਦੀ ਸੰਭਾਵਨਾਵਾਂ ਤੋਂ ਇਨਕਾਰ ਨਹੀਂ ਕੀਤਾ ਕਿਉਂਕਿ ਸਾਊਦੀ ਅਰਬ ਨੇ ਡ੍ਰੋਨ ਹਮਲੇ ਤੋਂ ਪ੍ਰਭਾਵਿਤ ਹੋਏ ਤੇਲ ਸਰੋਤਾਂ 'ਚ ਸੰਚਾਲਨ ਪ੍ਰਕਿਰਿਆ ਫਿਰ ਤੋਂ ਸ਼ੁਰੂ ਕਰ ਦਿੱਤੀ ਹੈ। ਇਸ ਹਮਲੇ ਕਾਰਨ ਸਾਊਦੀ ਦਾ ਉਤਪਾਦਨ ਘੱਟ ਗਿਆ ਸੀ। ਗੁਆਂਢੀ ਯਮਨ 'ਚ ਈਰਾਨ ਸਮਰਥਿਤ ਹੂਤੀ ਵਿਧ੍ਰੋਹੀਆਂ ਨੇ ਸ਼ਨੀਵਾਰ ਨੂੰ ਇਕ ਵੱਡੀ ਤੇਲ ਕੰਪਨੀ ਅਰਾਮਕੋ ਦੇ 2 ਵੱਡੇ ਤੇਲ ਸਰੋਤਾਂ 'ਤੇ ਹਮਲੇ ਦਾ ਦਾਅਵਾ ਕੀਤਾ ਹੈ।

ਹਾਲਾਂਕਿ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਇਸ ਦੇ ਲਈ ਈਰਾਨ 'ਤੇ ਦੋਸ਼ ਲਗਾਇਆ ਹੈ ਅਤੇ ਆਖਿਆ ਕਿ ਦੁਨੀਆ ਦੇ ਸਭ ਤੋਂ ਵੱਡੇ ਤੇਲ ਸਪਲਾਈਕਰਤਾ ਕੰਪਨੀ 'ਤੇ ਹਮਲੇ ਨੂੰ ਲੈ ਕੇ ਅਜਿਹਾ ਕੋਈ ਸਬੂਤ ਨਹੀਂ ਮਿਲਿਆ ਹੈ ਜੋ ਇਹ ਦੱਸਦਾ ਹੋਵੇ ਕਿ ਹਮਲਾ ਯਮਨ ਨੇ ਕੀਤਾ ਹੈ। ਫਾਕਸ ਨਿਊਜ਼ ਸੰਡੇ ਨੂੰ ਦਿੱਤੇ ਬਿਆਨ 'ਚ ਕਾਨਵੇਅ ਨੇ ਆਖਿਆ ਕਿ ਹੋਣ ਵਾਲੀ ਸੰਯੁਕਤ ਰਾਸ਼ਟਰ ਮਹਾਸਭਾ ਦੀ ਨਿਊਯਾਰਕ ਸ਼ੈਸ਼ਨ ਦੀ ਬੈਠਕ ਤੋਂ ਬਾਅਦ ਟਰੰਪ ਆਪਣੇ ਸੁਝਾਅ 'ਤੇ ਵਿਚਾਰ ਕਰਨਗੇ। ਉਨ੍ਹਾਂ ਆਖਿਆ ਕਿ ਸਮਝੌਤਾ ਜਾਂ ਬੈਠਕ ਕਰਨ ਦਾ ਅਧਿਕਾਰ ਹਮੇਸ਼ਾ ਰਾਸ਼ਟਰਪਤੀ ਕੋਲ ਹੁੰਦਾ ਹੈ।

Khushdeep Jassi

This news is Content Editor Khushdeep Jassi