ਈਰਾਨ ਨੇ ਅਮਰੀਕੀ ਫੋਰਸਾਂ ਨੂੰ ਐਲਾਨਿਆ ਅੱਤਵਾਦੀ

01/07/2020 8:21:28 PM

ਤਹਿਰਾਨ- ਜਨਰਲ ਕਾਸਿਮ ਸੁਲੇਮਾਨੀ ਦੀ ਹੱਤਿਆ ਸਬੰਧੀ ਈਰਾਨ ਨੇ ਸਭ ਅਮਰੀਕੀ ਫੋਰਸਾਂ ਨੂੰ ਅੱਤਵਾਦੀ ਐਲਾਨਿਆ ਹੈ। ਮੰਗਲਵਾਰ ਦੇਸ਼ ਦੀ ਸੰਸਦ ਨੇ ਅਮਰੀਕੀ ਫੌਜ ਅਤੇ ਪੈਂਟਾਗਨ ਨੂੰ ਅੱਤਵਾਦੀ ਸੰਗਠਨ ਐਲਾਨੇ ਜਾਣ ਦੇ ਹੱਕ ’ਚ ਵੋਟ ਪਾਈ। ਸੰਸਦ ਮੈਂਬਰਾਂ ਨੇ ਸੁਲੇਮਾਨੀ ਦੀ ਹੱਤਿਆ ਵਿਰੁੱਧ ਉਕਤ ਮਤਾ ਪਾਸ ਕੀਤਾ। ਉਨ੍ਹਾਂ ਸੁਲੇਮਾਨੀ ਦੀ ਹੱਤਿਆ ਦਾ ਬਦਲਾ ਲੈਣ ਅਤੇ ਅਮਰੀਕਾ-ਇਸਰਾਈਲ ਨੂੰ ਸਬਕ ਸਿਖਾਉਣ ਦਾ ਵੀ ਸੰਕਲਪ ਲਿਆ।

ਸੰਸਦ ਮੈਂਬਰਾਂ ਨੇ 5 ਜਨਵਰੀ ਨੂੰ ਸੰਸਦ ’ਚ ਅਮਰੀਕਾ ਵਿਰੋਧੀ ਨਾਅਰੇਬਾਜ਼ੀ ਕੀਤੀ ਸੀ। ਇਕ ਦਿਨ ਪਹਿਲਾਂ ਤਹਿਰਾਨ ’ਚ ਸੁਲੇਮਾਨੀ ਦੀ ਅੰਤਿਮ ਯਾਤਰਾ ਦੌਰਾਨ ਲੋਕਾਂ ਦੀ ਵੱਡੀ ਭੀੜ ਸੜਕਾਂ ’ਤੇ ਉੱਤਰੀ ਸੀ। ਈਰਾਨ ਦੇ ਰਾਸ਼ਟਰਪਤੀ ਰੋਹਾਨੀ ਨੇ ਮੰਗਲਵਾਰ ਕਿਹਾ ਕਿ ਜਿਹੜੇ ਵਿਅਕਤੀ ਵਾਰ-ਵਾਰ 52 ਨੰਬਰ ਨੂੰ ਯਾਦ ਕਰਵਾਉਂਦੇ ਹਨ, ਨੂੰ 290 ਨੰਬਰ ਵੀ ਯਾਦ ਰੱਖਣਾ ਚਾਹੀਦਾ ਹੈ।

ਕੀ ਹੈ 52 ਅਤੇ 290?
ਦੱਸਣਯੋਗ ਹੈ ਕਿ 1979 ’ਚ ਈਰਾਨੀ ਵਿਖਾਵਾਕਾਰੀਆਂ ਨੇ ਅਮਰੀਕਾ ਦੇ ਦੂਤਘਰ ’ਤੇ ਹਮਲਾ ਕਰ ਕੇ 52 ਡਿਪਲੋਮੈਟਾਂ ਨੂੰ ਬੰਦੀ ਬਣਾ ਲਿਆ ਸੀ ਅਤੇ ਉਨ੍ਹਾਂ ਨੂੰ 444 ਦਿਨ ਤੱਕ ਜੇਲ ’ਚ ਬੰਦ ਰੱਖਿਆ ਗਿਆ ਸੀ। 1980 ’ਚ ਬਿਲ ਕਲਿੰਟਨ ਦੇ ਨਵਾਂ ਰਾਸ਼ਟਰਪਤੀ ਬਣਨ ’ਤੇ 52 ਡਿਪਲੋਮੈਟ ਰਿਹਾਅ ਕੀਤੇ ਗਏ ਸਨ। 1988 ’ਚ ਈਰਾਨ ਏਅਰਲਾਈਨਜ਼ ਦੇ ਹਵਾਈ ਜਹਾਜ਼ ਨੂੰ ਨਿਸ਼ਾਨਾ ਬਣਾਇਆ ਗਿਆ ਸੀ, ਜਿਸ ਦੌਰਾਨ 290 ਵਿਅਕਤੀ ਮਾਰੇ ਗਏ ਸਨ।


Baljit Singh

Content Editor

Related News