ਈਰਾਨ : ਵਿਆਹ ਸਮਾਰੋਹ 'ਚ ਧਮਾਕਾ, 11 ਲੋਕਾਂ ਦੀ ਮੌਤ ਤੇ ਕਈ ਜ਼ਖਮੀ

12/06/2019 9:51:28 AM

ਤੇਹਰਾਨ (ਭਾਸ਼ਾ): ਪੱਛਮੀ ਈਰਾਨ ਦੇ ਕੁਰਦਿਸਤਾਨ ਸੂਬੇ ਵਿਚ ਇਕ ਵਿਆਹ ਸਮਾਰੋਹ ਵਿਚ ਭਿਆਨਕ ਗੈਸ ਧਮਾਕਾ ਹੋਇਆ। ਇਸ ਹਾਦਸੇ ਵਿਚ 11 ਲੋਕਾਂ ਦੀ ਮੌਤ ਹੋ ਗਈ ਜਦਕਿ 42 ਹੋਰ ਜ਼ਖਮੀ ਹੋ ਗਏ। ਆਈ.ਆਰ.ਆਈ.ਬੀ. ਪ੍ਰਸਾਰਕ ਦੇ ਮੁਤਾਬਕ ਕੁਰਦਿਸਤਾਨ ਸੂਬੇ ਦੇ ਡਿਪਟੀ ਗਵਰਨਰ ਜਨਰਲ ਹੁਸੈਨ ਹੁਸ਼ੇਕਬਲ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਦੇਸ਼ ਦੇ ਸਰਕਾਰੀ ਟੀਵੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਰਾਜਧਾਨੀ ਤੇਹਰਾਨ ਤੋਂ ਕਰੀਬ 450 ਕਿਲੋਮੀਟਰ ਦੂਰ ਕੁਰਦ ਬਹੁ ਗਿਣਤੀ ਸ਼ਹਿਰ ਸਕੇਜ ਵਿਚ ਧਮਾਕੇ ਵਿਚ ਮਾਰੇ ਜਾਣ ਵਾਲਿਆਂ ਵਿਚ 5 ਬੱਚੇ ਅਤੇ 5 ਔਰਤਾਂ ਵੀ ਸ਼ਾਮਲ ਹਨ।    

ਉਨ੍ਹਾਂ ਨੇ ਕਿਹਾ,''ਇਸ ਧਮਾਕੇ ਦੇ ਕਾਰਨ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਆਏ 11 ਮਹਿਮਾਨਾਂ ਦੀ ਮੌਤ ਹੋ ਗਈ ਜਦਕਿ 42 ਹੋਰ ਜ਼ਖਮੀ ਹੋ ਗਏ, ਜਿਨ੍ਹਾਂ ਵਿਚੋਂ 3 ਦੀ ਹਾਲਤ ਗੰਭੀਰ ਬਣੀ ਹੋਈ ਹੈ।'' ਸਾਰੇ ਜ਼ਖਮੀਆਂ ਨੂੰ ਇਲਾਜ ਦੇ ਲਈ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਟੀਵੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਵਿਆਹ ਹਾਲ ਦੇ ਅੰਦਰ ਹੀਟਰ ਨਾਲ ਜੁੜੀ ਪਾਈਪ ਵਿਚ ਲੀਕੇਜ ਹੋਣ ਕਾਰਨ ਇਹ ਘਟਨਾ ਵਾਪਰੀ। ਸਰਕਾਰ ਨੇ ਪੱਛਮੀ ਕੁਰਦਿਸਤਾਨ ਸੂਬੇ ਵਿਚ ਇਕ ਦਿਨ ਦੇ ਜਨਤਕ ਸੋਗ ਦਾ ਐਲਾਨ ਕੀਤਾ ਹੈ।

Vandana

This news is Content Editor Vandana