ਈਰਾਨ ਦੇ ਸਰਵ ਉੱਚ ਨੇਤਾ ਖਾਮਨੇਈ ਨੇ ਪੱਛਮੀ ਦੇਸ਼ਾਂ ਨੂੰ ''ਅਮਰੀਕੀ ਭੰਡ'' ਦਿੱਤਾ ਕਰਾਰ

01/18/2020 3:20:23 AM

ਤਹਿਰਾਨ - ਈਰਾਨ ਦੇ ਸਰਵ ਉੱਚ ਨੇਤਾ ਅਯਾਤੁੱਲਾ ਅਲੀ ਖਾਮਨੇਈ ਨੇ 8 ਸਾਲ 'ਚ ਪਹਿਲੀ ਵਾਰ ਤਹਿਰਾਨ 'ਚ ਜ਼ੁਮੇ ਦੀ ਨਮਾਜ਼ ਦੀ ਅਗਵਾਈ ਕੀਤੀ ਅਤੇ ਪੱਛਮੀ ਦੇਸ਼ਾਂ ਨੂੰ 'ਅਮਰੀਕੀ ਭੰਡ' ਕਰਾਰ ਦਿੰਦੇ ਹੋਏ ਆਖਿਆ ਕਿ ਇਕ ਪਾਸੇ ਉਹ ਈਰਾਨ ਦਾ ਸਮਰਥਨ ਕਰਨ ਦਾ ਵਿਖਾਵਾ ਕਰਦੇ ਹਨ ਪਰ ਦੂਜੇ ਪਾਸੇ ਆਪਣੇ ਜ਼ਹਿਰੀਲੇ ਖੰਜਰ ਇਸ ਦੀ ਪੀਠ ਮਾਰਨਾ ਚਾਹੁੰਦੇ ਹਨ। ਨਮਾਜ਼ 'ਚ ਸ਼ਾਮਲ ਹੋਏ ਖਾਮਨੇਈ ਨੇ ਲੋਕਾਂ ਨੂੰ ਸੰਬੋਧਿਤ ਕੀਤਾ। ਇਸ ਦੌਰਾਨ ਉਨ੍ਹਾਂ ਜ਼ੋਰ ਦਿੰਦੇ ਹੋਏ ਆਖਿਆ ਕਿ ਈਰਾਨ ਅਮਰੀਕੀ ਦਬਾਅ ਅੱਗੇ ਨਹੀਂ ਝੁਕੇਗਾ। ਅਮਰੀਕਾ ਨੇ ਈਰਾਨ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਈਆਂ ਹੋਈਆਂ ਹਨ।

ਅਮਰੀਕੀ ਹਮਲੇ 'ਚ ਈਰਾਨ ਦੇ ਟਾਪ ਕਮਾਂਡਰ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਅਤੇ ਈਰਾਨ ਵੱਲੋਂ ਕੀਤੇ ਗਏ ਜਵਾਬੀ ਹਮਲੇ 'ਚ ਯੂਕ੍ਰੇਨ ਦੇ ਯਾਤਰੀ ਜਹਾਜ਼ ਦੇ ਹਾਦਸਾਗ੍ਰਸਤ ਹੋਣ ਨਾਲ ਦੇਸ਼ 'ਚ ਪੈਦਾ ਹੋਏ ਤਾਜ਼ਾ ਸੰਕਟ ਵਿਚਾਲੇ ਸਰਵ ਉੱਚ ਨੇਤਾ ਨੇ ਅੱਜ ਇਹ ਭਾਸ਼ਣ ਦਿੱਤਾ। ਖਾਮਨੇਈ ਨੇ ਆਖਿਆ ਕਿ ਅਮਰੀਕੀ ਹਮਲੇ 'ਚ ਇਸ ਮਹੀਨੇ ਦੀ ਸ਼ੁਰੂਆਤ 'ਚ ਮਾਰੇ ਗਏ ਸੁਲੇਮਾਨੀ ਦੀ ਆਖਰੀ ਯਾਤਰਾ 'ਚ ਜਿਸ ਤਰ੍ਹਾਂ ਲੋਕ ਵੱਡੇ ਪੈਮਾਨੇ 'ਤੇ ਸ਼ਾਮਲ ਹੋਏ, ਉਸ ਤੋਂ ਇਹ ਪਤਾ ਲੱਗਦਾ ਹੈ ਕਿ ਈਰਾਨ ਦੇ ਲੋਕ ਹਾਲ ਹੀ 'ਚ ਘਟਨਾਕ੍ਰਮ ਦੇ ਬਾਵਜੂਦ ਇਸਲਾਮਕ ਰਿਪਬਲਿਕਨ ਦਾ ਸਮਰਥਨ ਕਰਦੇ ਹਨ। ਉਨ੍ਹਾਂ ਆਖਿਆ ਕਿ ਕਾਇਰਤਾਪੂਰਣ ਤਰੀਕੇ ਨਾਲ ਸੁਲੇਮਾਨੀ 'ਤੇ ਹਮਲਾ ਕੀਤਾ ਗਿਆ ਜੋ ਪ੍ਰਭਾਵੀ ਤਰੀਕੇ ਨਾਲ ਇਸਲਾਮਕ ਸਟੇਟ ਖਿਲਾਫ ਲੜਾਈ ਲੜ੍ਹ ਰਹੇ ਸਨ।

ਜ਼ਿਕਰਯੋਗ ਹੈ ਕਿ ਸੁਲੇਮਾਨੀ ਦੀ ਹੱਤਿਆ ਦੇ ਜਵਾਬ 'ਚ ਈਰਾਨ ਨੇ ਅਮਰੀਕਾ ਦੇ ਇਰਾਕ ਸਥਿਤ ਫੌਜੀ ਟਿਕਾਣਿਆਂ 'ਤੇ ਬੈਲੇਸਟਿਕ ਮਿਜ਼ਾਈਲਾਂ ਨਾਲ ਹਮਲਾ ਕੀਤਾ ਸੀ। ਖਾਮਨੇਈ ਨੇ ਆਖਿਆ ਕਿ ਇਸ ਹਮਲੇ ਨਾਲ ਅਮਰੀਕਾ ਦੇ ਗਲੋਬਲ ਮਹਾ ਸ਼ਕਤੀ ਹੋਣ ਦੇ ਅਕਸ ਨੂੰ ਨੁਕਸਾਨ ਪਹੁੰਚਿਆ ਹੈ। ਅਰਬੀ 'ਚ ਕੀਤੇ ਗਏ ਸੰਬੋਧਨ 'ਚ ਉਨ੍ਹਾਂ ਆਖਿਆ ਇਕ ਅਸਲੀ ਸਜ਼ਾ ਅਮਰੀਕਾ ਨੂੰ ਪੱਛਮੀ ਏਸ਼ੀਆ ਤੋਂ ਹੱਟਣ ਲਈ ਮਜ਼ਬੂਰ ਕਰਨਾ ਹੋਵੇਗਾ। ਖਾਮਨੇਈ ਨੇ ਯੂਕ੍ਰੇਨ ਦੇ ਜਹਾਜ਼ ਨੂੰ ਡਿਗਾਉਣ ਦੀ ਘਟਨਾ ਨੂੰ ਦਰਦਨਾਕ ਹਾਦਸਾ ਕਰਾਰ ਦਿੱਤਾ, ਜਿਸ ਨਾਲ ਈਰਾਨ ਨੂੰ ਦੁੱਖ ਹੋਇਆ ਅਤੇ ਇਸ ਨਾਲ ਦੁਸ਼ਮਣ ਖੁਸ਼ ਹੈ। ਉਨ੍ਹਾਂ ਨੇ 2015 ਦੇ ਪ੍ਰਮਾਣੂ ਸਮਝੌਤੇ ਲਈ ਈਰਾਨ ਦੀ ਜ਼ਿੰਮੇਵਾਰੀ ਤੈਅ ਕਰਨ ਲਈ ਵਿਵਾਦ ਵਿਵਸਥਾ ਲਾਗੂ ਕਰਨ ਲਈ ਬ੍ਰਿਟੇਨ, ਫਰਾਂਸ ਅਤੇ ਜਰਮਨੀ ਦੀ ਵੀ ਨਿੰਦਾ ਕੀਤੀ।


Khushdeep Jassi

Content Editor

Related News