ਈਰਾਨ ਦਾ ''ਜੇਮਸ ਬਾਂਡ'' ਸੀ ਸੁਲੇਮਾਨੀ, ਲੋਕਾਂ ਮੰਨਦੇ ਸਨ ਮਸੀਹਾ

01/04/2020 8:21:11 PM

ਵਾਸ਼ਿੰਗਟਨ - ਇਰਾਕ 'ਚ ਈਰਾਨ ਦੇ ਮੇਜਰ ਜਨਰਲ ਕਾਸਿਮ ਸੁਲੇਮਾਨੀ ਦੇ ਮਾਰੇ ਜਾਣ ਤੋਂ ਬਾਅਦ ਤਣਾਅ ਬੇਹੱਦ ਵਧ ਚੁੱਕਿਆ ਹੈ। ਲੰਬੇ ਸਮੇਂ ਤੋਂ ਵਿਰੋਧੀ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਹੁਣ ਚਰਮ 'ਤੇ ਪਹੁੰਚ ਚੁੱਕਿਆ ਹੈ। ਈਰਾਨ 'ਚ ਸਰਵਉੱਚ ਧਾਰਮਿਕ ਨੇਤਾ ਅਯਾਤੁੱਲਾਹ ਖਾਮੇਨੇਈ ਤੋਂ ਬਾਅਦ ਕਾਸਿਮ ਨੂੰ ਦੂਜੇ ਨੰਬਰ ਦਾ ਸਭ ਤੋਂ ਤਾਕਤਵਰ ਸ਼ਖਸ ਮੰਨਿਆ ਜਾਂਦਾ ਸੀ। ਆਓ ਜਾਣਦੇ ਹਾਂ ਕਿ ਈਰਾਨ ਲਈ ਕਿੰਨਾ ਅਹਿਮ ਸੀ ਕਾਸਿਮ ਸੁਲੇਮਾਨੀ...

ਸੀਰੀਆ, ਯਮਨ, ਲੈੱਬਨਾਨ ਅਤੇ ਇਰਾਕ 'ਚ ਸੀ ਦਬਦਬਾਅ
ਕਾਸਿਮ ਸੁਲੇਮਾਨੀ ਈਰਾਨੀ ਫੌਜ ਇਸਲਾਮਕ ਇਨਕਲਾਬੀ ਗਾਰਡ ਦੀ ਵਿਦੇਸ਼ੀ ਵਿੰਗ ਕਦਸ ਫੋਰਸ ਦਾ ਜਨਰਸ ਸੀ। ਇਸ ਯੂਨਿਟ ਨੇ 1998 'ਚ ਆਪਣੇ ਕੰਮ ਦੀ ਸ਼ੁਰੂਆਤ ਕੀਤੀ ਸੀ, ਜਿਸ ਦਾ ਦਖਲ ਸੀਰੀਆ, ਲੈੱਬਨਾਨ, ਇਰਾਕ ਅਤੇ ਯਮਨ 'ਚ ਸੀ। ਇਨ੍ਹਾਂ ਚਾਰੋਂ ਹੀ ਦੇਸ਼ਾਂ 'ਚ ਕਾਸਿਮ ਸੁਲੇਮਾਨੀ ਦਾ ਵੀ ਚੰਗਾ ਖਾਸਾ ਦਬਦਬਾਅ ਸੀ।



1980 ਤੋਂ ਹੀ ਈਰਾਨੀ ਫੌਜ 'ਚ ਸੀ ਤਾਕਤਵਰ
1957 'ਚ ਪੂਰਬੀ ਈਰਾਨ ਦੇ ਇਕ ਗਰੀਬ ਪਰਿਵਾਰ 'ਚ ਜਨਮੇ ਕਾਸਿਮ ਕਾਫੀ ਘੱਟ ਉਮਰ 'ਚ ਹੀ ਫੌਜ ਨਾਲ ਜੁੜੇ ਗਏ ਸਨ। 1980 ਦੇ ਈਰਾਨ-ਇਰਾਕ ਜੰਗ 'ਚ ਸੀਮਾ ਦੀ ਰੱਖਿਆ ਨੂੰ ਲੈ ਕੇ ਉਹ ਕਾਫੀ ਚਰਚਿਤ ਰਹੇ। ਇਸ ਜੰਗ 'ਚ ਅਮਰੀਕਾ ਨੇ ਇਰਾਕ ਦਾ ਸਾਥ ਦਿੱਤਾ ਸੀ।

ਸ਼ਿਆਵਾਂ ਦੇ 'ਜੇਮਸ ਬਾਂਡ' ਕਿਹਾ ਜਾਂਦਾ ਸੀ ਸੁਲੇਮਾਨੀ
ਮੱਧ ਪੂਰਬ ਦੇ ਸ਼ਿਆਵਾਂ ਵਿਚਾਲੇ ਉਹ ਕਾਫੀ ਚਰਚਿਤ ਸਨ। ਈਰਾਨ ਦੇ ਬਾਹਰ ਮੱਧ-ਪੂਰਬ ਦੇ ਦੇਸ਼ਾਂ 'ਚ ਅਭਿਆਨ ਚਲਾਉਣ 'ਚ ਉਹ ਕਾਫੀ ਅਹਿਮ ਸਨ। ਇਕ ਸਾਬਕਾ ਸੀ. ਆਈ. ਏ. ਐਨਾਲਿਸਟ ਨੇ ਉਨ੍ਹਾਂ ਨੂੰ ਮੱਧ ਪੂਰਬ ਦੇ ਸ਼ਿਆਵਾਂ ਵਿਚਾਲੇ ਜੇਮਸ ਬਾਂਡ ਅਤੇ ਲੇਡੀ ਗਾਗਾ ਜਿਹਾ ਮਸ਼ਹੂਰ ਦੱਸਿਆ ਸੀ। 2019 'ਚ ਹੀ ਸੁਲੇਮਾਨੀ ਨੂੰ ਈਰਾਨ ਦਾ ਸਰਵਉੱਚ ਸਨਮਾਨ ਆਰਡਰ ਆਫ ਜੁਲਫੀਕਾਰ ਦਿੱਤਾ ਗਿਆ ਸੀ।



ਪਹਿਲਾਂ ਵੀ ਆਈਆਂ ਸਨ ਕਾਸਿਮ ਦੀ ਮੌਤ ਦੀਆਂ ਖਬਰਾਂ
ਅਮਰੀਕਾ ਵੱਲੋ ਕਈ ਵਾਰ ਪਾਬੰਦੀਆਂ ਦਾ ਸਾਹਮਣਾ ਕਰਨ ਵਾਲੇ ਕਾਸਿਮ ਸੁਲੇਮਾਨੀ ਦੀ ਮੌਤ ਦੀ ਪਹਿਲਾਂ ਵੀ ਕਈ ਵਾਰ ਖਬਰਾਂ ਆਈਆਂ ਸਨ। 2006 'ਚ ਈਰਾਨ 'ਚ ਇਕ ਜਹਜ਼ਾ ਕ੍ਰੈਸ਼, 2012 'ਚ ਦਮਿਸ਼ਕ 'ਚ ਹੋਈ ਗੋਲਾਬਾਰੀ 'ਚ ਅਲੇੱਪੋ 'ਚ 2015 'ਚ ਹੋਏ ਹਮਲੇ 'ਚ ਵੀ ਉਨ੍ਹਾਂ ਦੀ ਮੌਤ ਦੀ ਅਫਵਾਹ ਫੈਲੀ ਸੀ, ਪਰ ਇਸ ਵਾਰ ਅਜਿਹਾ ਨਹੀਂ ਸੀ।

ਕਾਸਿਮ ਨੂੰ ਜਿਉਂਦਾ ਸ਼ਹੀਦ ਕਹਿੰਦੇ ਸਨ ਖਾਮੇਨੇਈ
ਈਰਾਨ ਦੇ ਸਰਵਉੱਚ ਧਾਰਮਿਕ ਨੇਤਾ ਅਯਾਤੁੱਲਾਹ ਖਾਮੇਨੇਈ ਕਾਸਿਮ ਸਲਮਾਨੀ ਦੇ ਨੂੰ ਜਿਉਂਦਾ ਸ਼ਹੀਦ ਕਹਿੰਦੇ ਸਨ। ਇਸ ਦਾ ਕਾਰਨ ਇਹ ਸੀ ਕਿ ਉਹ ਜਾਣਦੇ ਸਨ ਕਿ ਕਾਸਿਮ ਸੁਲੇਮਾਨੀ ਦੁਸ਼ਮਣ ਦੇ ਨਿਸ਼ਾਨੇ 'ਤੇ ਹੈ। ਸੁਲੇਮਾਨੀ ਦੀ ਮੌਤ ਤੋਂ ਬਾਅਦ ਖਾਮੇਨੇਈ ਨੇ ਆਖਿਆ ਕਿ ਭਾਂਵੇ ਹੀ ਉਹ ਚਲੇ ਗਏ ਪਰ ਉਨ੍ਹਾਂ ਦਾ ਮਿਸ਼ਨ ਅਤੇ ਰਸਤਾ ਖਤਮ ਨਹੀਂ ਹੋਵੇਗਾ।



ਟਰੰਪ ਨੂੰ ਦਿੱਤੀ ਧਮਕੀ, ਅਸੀਂ ਖਤਮ ਕਰਾਂਗੇ ਜੰਗ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਟਵੀਟ ਦੇ ਜਵਾਬ 'ਚ ਕਾਸਿਮ ਨੇ 2018 'ਚ ਲਿੱਖਿਆ ਸੀ, ਅਸੀਂ ਤੁਹਾਡੇ ਨੇੜੇ ਹਾਂ, ਇੰਨਾ ਜਿੰਨਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ। ਆਓ, ਅਸੀਂ ਤਿਆਰ ਹਾਂ। ਜੇਕਰ ਤੁਸੀਂ ਜੰਗ ਸ਼ੁਰੂ ਕਰੋਗੇ ਤਾਂ ਅਸੀਂ ਖਤਮ ਕਰਾਂਗੇ। ਤੁਸੀਂ ਜਾਣਦੇ ਹੋ ਕਿ ਇਹ ਜੰਗ ਤੁਹਾਡੀ ਤਾਕਤ ਪੂਰੀ ਤਰ੍ਹਾਂ ਖਤਮ ਕਰ ਦੇਵੇਗੀ।

40 ਸਾਲ ਪੁਰਾਣਾ ਹੈ ਈਰਾਨ-ਅਮਰੀਕਾ 'ਚ ਤਣਾਅ
ਅਮਰੀਕਾ ਨੇ 1980 ਅਤੇ ਇਰਾਕ ਵਿਚਾਲੇ ਜੰਗ 'ਚ ਇਰਾਕ ਦਾ ਸਾਥ ਦਿੱਤਾ ਸੀ। ਉਸ ਤੋਂ ਬਾਅਦ ਹੀ ਦੋਹਾਂ ਦੇਸ਼ਾਂ ਵਿਚਾਲੇ ਰਿਸ਼ਤੇ ਕਦੇ ਸਹਿਜ ਨਹੀਂ ਰਹੇ। 1984 ਅਮਰੀਕਾ ਨੇ ਈਰਾਨ ਨੂੰ ਅੱਤਵਾਦ ਵਧਾਉਣ ਵਾਲਾ ਦੇਸ਼ ਕਰਾਰ ਦਿੱਤਾ ਸੀ ਅਤੇ ਕਈ ਪਾਬੰਦੀਆਂ ਲਾ ਦਿੱਤੀਆਂ। ਉਦੋਂ ਤੋਂ ਅੱਜ ਤੱਕ ਈਰਾਨ ਅਤੇ ਅਮਰੀਕਾ ਦੇ ਰਿਸ਼ਤੇ ਕਦੇ ਸਹਿਜ ਨਹੀਂ ਰਹੇ।

Khushdeep Jassi

This news is Content Editor Khushdeep Jassi