ਤੇਹਰਾਨ ''ਚ ਲੱਖਾਂ ਲੋਕਾਂ ਨੇ ਦਿੱਤੀ ਸੁਲੇਮਾਨੀ ਨੂੰ ਸ਼ਰਧਾਂਜਲੀ

01/06/2020 5:45:19 PM

ਤੇਹਰਾਨ (ਭਾਸ਼ਾ): ਅਮਰੀਕੀ ਹਮਲੇ ਵਿਚ ਮਾਰੇ ਗਏ ਈਰਾਨੀ ਮਿਲਟਰੀ ਕਮਾਂਡਰ ਕਾਸਿਮ ਸੁਲੇਮਾਨੀ ਨੂੰ ਸ਼ਰਧਾਂਜਲੀ ਦੇਣ ਲਈ ਸੋਮਵਾਰ ਨੂੰ ਵੱਡੀ ਗਿਣਤੀ ਵਿਚ ਲੋਕ ਆਏ। ਇਸ ਨਾਲ ਸ਼ਹਿਰ ਥਮ ਜਿਹਾ ਗਿਆ। ਸੜਕਾਂ 'ਤੇ ਨੌਜਵਾਨਾਂ, ਬਜ਼ੁਰਗਾਂ ਅਤੇ ਔਰਤਾਂ ਦੀ ਭਾਰੀ ਗਿਣਤੀ ਸੀ। ਔਰਤਾਂ ਹਿਜਾਬ ਅਤੇ ਕਾਲੇ ਕੱਪੜਿਆਂ ਵਿਚ ਸਨ। ਈਰਾਨ ਦੇ ਸਭ ਤੋਂ ਲੋਕਪ੍ਰਿਅ ਸ਼ਖਸ ਸੁਲੇਮਾਨੀ ਸ਼ੁੱਕਰਵਾਰ ਨੂੰ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਨੇੜੇ ਅਮਰੀਕੀ ਹਵਾਈ ਹਮਲੇ ਵਿਚ ਮਾਰਿਆ ਗਿਆ ਸੀ। ਉਹ 62 ਸਾਲ ਦੇ ਸਨ। ਉਹਨਾਂ ਦੀ ਹੱਤਿਆ ਦੇ ਬਾਅਦ ਈਰਾਨ ਅਤੇ ਅਮਰੀਕਾ ਵਿਚਾਲੇ ਤਣਾਅ ਵੱਧ ਗਿਆ ਹੈ। ਈਰਾਨ ਨੇ ਆਪਣੇ ਜਨਰਲ ਦੀ ਮੌਤ ਦਾ ਬਦਲਾ ਲੈਣ ਦਾ ਸੰਕਲਪ ਲਿਆ ਹੈ। 

PunjabKesari

ਪ੍ਰਦਰਸ਼ਨ ਵਿਚ ਸ਼ਾਮਲ ਇਕ ਮਹਿਲਾ ਨੇ ਕਿਹਾ,''ਉਹ ਹੀਰੋ ਸਨ। ਉਹਨਾਂ ਨੇ ਦਾਏਸ (ਇਸਲਾਮਿਕ ਸਟੇਟ) ਨੂੰ ਹਰਾਇਆ ਸੀ।'' ਮਹਿਲਾ ਨੇ ਅੱਗੇ ਕਿਹਾ,''ਅਮਰੀਕਾ ਨੇ ਜੋ ਕੁਝ ਵੀ ਕੀਤਾ ਉਹ ਅਸਲ ਵਿਚ ਅਪਰਾਧ ਹੈ। ਮੈਂ ਉਹਨਾਂ ਦੀ ਸ਼ਹਾਦਤ 'ਤੇ ਸੋਗ ਮਨਾਉਣ ਲਈ ਆਈ ਹਾਂ। ਬਿਲਕੁੱਲ ਜਵਾਬ ਦਿੱਤਾ ਜਾਣਾ ਚਾਹੀਦਾ ਹੈ ਪਰ ਅਸੀਂ ਯੁੱਧ ਨਹੀਂ ਚਾਹੁੰਦੇ ਹਾਂ। ਕੋਈ ਵੀ ਯੁੱਧ ਨਹੀਂ ਚਾਹੁੰਦਾ।''

PunjabKesari

ਸਰਕਾਰੀ ਟੀਵੀ ਦੇ ਮੁਤਾਬਕ ਇਸ ਪ੍ਰਦਰਸ਼ਨ ਵਿਚ ਲੱਖਾਂ ਦੀ ਗਿਣਤੀ ਵਿਚ ਲੋਕ ਪਹੁੰਚੇ। ਅਮਰੀਕੀ ਹਮਲੇ ਦਾ ਬਦਲਾ ਲੈਣ ਦਾ ਸੰਕਲਪ ਲੈ ਚੁੱਕੇ ਸਰਬ ਉੱਚ ਨੇਤਾ ਅਯਾਤੁੱਲਾ ਖਮਨੇਈ ਨੇ ਮਰਹੂਮ ਜਨਰਲ ਦੇ ਜਨਾਜ਼ੇ ਦੀ ਨਮਾਜ਼ ਪੜ੍ਹੀ। ਅਰਧ ਸਰਕਾਰੀ ਗੱਲਬਾਤ ਕਮੇਟੀ ਇਸਨਾ ਦੇ ਮੁਤਾਬਕ ਸੜਕਾਂ 'ਤੇ ਇੰਨੀ ਭੀੜ ਸੀ ਕਿ ਲੋਕ ਮੈਟਰੋ ਸਟੇਸ਼ਨਾਂ ਤੋਂ ਬਾਹਰ ਹੀ ਨਹੀਂ ਨਿਕਲ ਪਾਏ।


Vandana

Content Editor

Related News