ਰਮਜ਼ਾਨ ਕਾਰਨ ਖੁੱਲ੍ਹੀਆਂ ਰਹਿਣਗੀਆਂ ਸਾਰੀਆਂ ਮਸਜਿਦਾਂ : ਈਰਾਨ ਸਰਕਾਰ

05/12/2020 6:24:33 PM

ਤੇਹਰਾਨ (ਬਿਊਰੋ): ਈਰਾਨ ਵਿਚ ਕੋਰੋਨਾਵਾਇਰਸ ਦੇ ਇਕ ਲੱਖ 9 ਹਜ਼ਾਰ ਤੋਂ ਵਧੇਰੇ ਮਾਮਲੇ ਸਾਹਮਣੇ ਆ ਚੁੱਕੇ ਹਨ। ਉੱਥੇ ਘੱਟੋ-ਘੱਟ 6685 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਦੌਰਾਨ ਸਰਕਾਰ ਨੇ ਫੈਸਲਾ ਕੀਤਾ ਹੈ ਕਿ 3 ਦਿਨਾਂ ਦੇ ਲਈ ਸਾਰੀਆਂ ਮਸਜਿਦਾਂ ਖੋਲ੍ਹ ਦਿੱਤੀਆਂ ਜਾਣਗੀਆਂ। ਭਾਵੇਂਕਿ ਇਸ ਗੱਲ ਨੂੰ ਲੈ ਕੇ ਫਿਲਹਾਲ ਸਪੱਸ਼ਟਤਾ ਨਹੀਂ ਹੈ ਕਿ ਅੱਗੇ ਵੀ ਮਸਜਿਦਾਂ ਖੋਲ੍ਹੀਆਂ ਜਾਣਗੀਆਂ ਜਾਂ ਨਹੀਂ। ਰਾਇਟਰਜ਼ ਨੇ ਈਰਾਨ ਦੀ IRIB ਸਮਾਚਾਰ ਏਜੰਸੀ ਦੇ ਹਵਾਲੇ ਨਾਲ ਕਿਹਾ ਹੈ ਕਿ ਸਿਹਤ ਮੰਤਰਾਲੇ ਤੋਂ ਸਲਾਹ ਲੈਣ ਦੇ ਬਾਅਦ ਮਸਜਿਦਾਂ ਨੂੰ ਖੋਲ੍ਹਣ ਦਾ ਫੈਸਲਾ ਕੀਤਾ ਗਿਆ ਹੈ। ਰਮਜ਼ਾਨ ਕਾਰਨ ਇਹ ਮਸਜਿਦਾਂ ਖੋਲ੍ਹੀਆਂ ਗਈਆਂ ਹਨ। ਮੰਗਲਵਾਰ ਤੋਂ 3 ਦਿਨਾਂ ਦੇ ਲਈ ਲੋਕ ਮਸਜਿਦਾਂ ਵਿਚ ਜਾ ਸਕਣਗੇ। 

ਪੜ੍ਹੋ ਇਹ ਅਹਿਮ ਖਬਰ- ਇਮਾਮਾਂ ਦਾ ਦਾਅਵਾ, ਮੁਸਲਿਮਾਂ ਦਾ ਕੁਝ ਨਹੀਂ ਵਿਗਾੜ ਪਾਵੇਗਾ ਕੋਰੋਨਾ

ਕੋਰੋਨਾਵਾਇਰਸ ਦੇ ਇਨਫੈਕਸ਼ਨ ਨੂੰ ਰੋਕਣ ਲਈ ਸਰਕਾਰ ਨੇ ਮਸਜਿਦਾਂ ਸਮੇਤ ਹੋਰ ਧਾਰਮਿਕ ਸਥਲਾਂ ਨੂੰ ਬੰਦ ਕਰ ਦਿੱਤਾ ਸੀ। ਈਰਾਨ ਦੇ ਇਸਲਾਮਿਕ ਡਿਵੈਲਪਮੈਂਟ ਆਰਗੇਨਾਈਜੇਸ਼ਨ ਦੇ ਡਾਇਰੈਕਟਰ ਮੁਹੰਮਦ ਕੋਮੀ ਨੇ ਕਿਹਾ ਕਿ ਰਮਜ਼ਾਨ ਦੇ ਮਹੀਨੇ ਵਿਚ ਸਿਰਫ 3 ਦਿਨਾਂ ਦੇ ਲਈ ਮਸਜਿਦਾਂ ਖੁੱਲ੍ਹੀਆਂ ਰਹਿਣਗੀਆਂ। ਭਾਵੇਂਕਿ ਬੀਤੇ ਸ਼ੁੱਕਰਵਾਰ ਨੂੰ ਵੀ ਈਰਾਨ ਦੇ 180 ਸ਼ਹਿਰਾਂ ਵਿਚ ਲੋਕ ਨਮਾਜ਼ ਅਦਾ ਕਰਨ ਲਈ ਇਕੱਠੇ ਹੋਏ ਸਨ। ਰਿਪੋਰਟ ਵਿਚ ਕਿਹਾ ਗਿਆ ਸੀਕਿ ਸਿਰਫ ਘੱਟ ਖਤਰੇ ਵਾਲੇ ਸ਼ਹਿਰਾਂ ਵਿਚ ਨਮਾਜ਼ ਦੀ ਇਜਾਜ਼ਤ ਦਿੱਤੀ ਗਈ ਸੀ। ਕੁਝ ਦਿਨ ਪਹਿਲਾਂ ਹੀ ਈਰਾਨ ਦੇ ਕਈ ਹਿੱਸਿਆਂ ਵਿਚ ਕੋਰੋਨਾ ਦੇ ਮਾਮਲਿਆਂ ਵਿਚ ਵਾਧਾ ਦੇਖਣ ਨੂੰ ਮਿਲਿਆ ਸੀ। ਐਤਵਾਰ ਨੂੰ ਇਕ ਰਿਪੋਰਟ ਵਿਚ ਕਿਹਾ ਗਿਆ ਸੀ ਕਿ ਦੱਖਣ-ਪੱਛਮ ਈਰਾਨ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਹੈ।


Vandana

Content Editor

Related News