ਈਰਾਨੀ ਰਾਸ਼ਟਰਪਤੀ ਰਈਸੀ ਦੀ ਦੋ ਟੂਕ, ਨਹੀਂ ਕਰਾਂਗੇ ਬਾਈਡੇਨ ਨਾਲ ਮੁਲਾਕਾਤ

06/22/2021 6:15:40 PM

ਦੁਬਈ (ਬਿਊਰੋ): ਈਰਾਨ ਦੇ ਨਵੇਂ ਚੁਣੇ ਗਏ ਰਾਸ਼ਟਰਪਤੀ ਇਬਰਾਹਿਮ ਰਈਸੀ ਨੇ ਕਿਹਾ ਹੈ ਕਿ ਉਹ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਨਾਲ ਮੁਲਾਕਾਤ ਨਹੀਂ ਕਰਨਾ ਚਾਹੁੰਦੇ ਹਨ। ਉਹ ਤੇਹਰਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ 'ਤੇ ਕੋਈ ਸਮਝੌਤਾ ਨਹੀਂ ਕਰਨਾ ਚਾਹੁੰਦੇ। ਉਹਨਾਂ ਨੇ ਇਹ ਵੀ ਸਪੱਸ਼ਟ ਕਰ ਦਿੱਤਾ ਕਿ ਉਹ ਖੇਤਰੀ ਮਿਲੀਸ਼ੀਆ ਦੇ ਮੁੱਦੇ 'ਤੇ ਵੀ ਕੋਈ ਵਾਰਤਾ ਨਹੀਂ ਕਰਨੀ ਚਾਹੁੰਦੇ। ਉਹਨਾਂ ਤੋਂ ਜਦੋਂ ਮੁਲਾਕਾਤ ਦੀ ਸੰਭਾਵਨਾ ਬਾਰੇ ਪੁੱਛਿਆ ਗਿਆ ਤਾਂ ਵੀ ਉਹਨਾਂ ਨੇ 'ਨਹੀਂ' ਸ਼ਬਦ ਕਿਹਾ।

ਇਸ ਵਿਚਕਾਰ ਰਈਸੀ ਤੋਂ ਇਕ ਸਵਾਲ ਪੁੱਛਿਆ ਗਿਆ ਕੀ ਉਹ 1988 ਵਿਚ ਕਰੀਬ 5 ਹਜ਼ਾਰ ਲੋਕਾਂ ਦੇ ਕਤਲੇਆਮ ਵਿਚ ਸ਼ਾਮਲ ਸਨ ਤਾਂ ਉਹਨਾਂ ਨੇ ਜਵਾਬ ਵਿਚ ਖੁਦ ਨੂੰ ਮਨੁੱਖੀ ਅਧਿਕਾਰਾਂ ਦਾ ਰੱਖਿਅਕ ਦੱਸਿਆ। ਰਈਸੀ ਉਸ ਤਥਾਕਥਿਤ ਮੌਤ ਦੇ ਪੈਨਲ ਦਾ ਹਿੱਸਾ ਸਨ, ਜਿਸ ਨੇ 1980 ਦੇ ਦਹਾਕੇ ਦੇ ਅਖੀਰ ਵਿਚ ਈਰਾਨ-ਇਰਾਕ ਯੁੱਧ ਦੀ ਸਮਾਪਤੀ ਦੇ ਬਾਅਦ ਰਾਜਨੀਤਕ ਕੈਦੀਆਂ ਨੂੰ ਸਜ਼ਾ ਦਿੱਤੀ ਸੀ। ਰਈਸੀ ਨੇ ਸ਼ੁੱਕਰਵਾਰ ਨੂੰ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿੱਤ ਦਰਜ ਕੀਤੀ।ਸੋਮਵਾਰ ਨੂੰ ਆਪਣੇ ਪਹਿਲੇ ਪੱਤਰਕਾਰ ਸੰਮੇਲਨ ਵਿਚ ਰਈਸੀ ਨੇ ਇਹ ਗੱਲਾਂ ਕਹੀਆਂ।

ਪੜ੍ਹੋ ਇਹ ਅਹਿਮ ਖਬਰ - ਸ਼੍ਰੀਲੰਕਾ ਦੇ ਸਮੁੰਦਰੀ ਖੇਤਰ 'ਚ ਜਹਾਜ਼ ਸੜਣ ਮਗਰੋਂ ਮ੍ਰਿਤਕ ਮਿਲੇ ਕਰੀਬ 100 ਕੱਛੂਕੰਮੇ

ਰਈਸੀ ਨੇ ਕਿਹਾ,''ਈਰਾਨ ਖ਼ਿਲਾਫ਼ ਸਾਰੀਆਂ ਸਖ਼ਤ ਪਾਬੰਦੀਆਂ ਵਾਪਸ ਲੈਣ ਲਈ ਅਮਰੀਕਾ ਮਜਬੂਰ ਹੈ। ਕਰੀਬ ਇਕ ਘੰਟੇ ਤੱਕ ਚੱਲੇ ਸੰਮੇਲਨ ਵਿਚ ਪਹਿਲਾਂ ਉਹ ਥੋੜ੍ਹਾ ਘਬਰਾਏ ਪਰ ਬਾਅਦ ਵਿਚ ਸਧਾਰਨ ਹੋ ਗਏ। ਈਰਾਨ ਦੇ ਬੈਲਿਸਟਿਕ ਪ੍ਰੋਗਰਾਮ ਅਤੇ ਖੇਤਰੀ ਮਿਲੀਸ਼ੀਆ ਨੂੰ ਸਮਰਥਨ ਦੇਣ ਬਾਰੇ ਪੁੱਛੇ ਜਾਣ 'ਤੇ ਰਈਸੀ ਨੇ ਕਿਹਾ ਕਿ ਇਹਨਾਂ ਮੁੱਦਿਆਂ 'ਤੇ ਸਮਝੌਤਾ ਨਹੀਂ ਕੀਤਾ ਜਾ ਸਕਦਾ।

Vandana

This news is Content Editor Vandana