ਕੋਰੋਨਾਵਾਇਰਸ ਕਾਰਨ ਈਰਾਨ ਦੇ ਵਿਦੇਸ਼ ਮੰਤਰੀ ਸਲਾਹਕਾਰ ਦੀ ਮੌਤ, ਕੁੱਲ ਗਿਣਤੀ ਹੋਈ 124

03/06/2020 5:55:49 PM

ਤਹਿਰਾਨ- ਈਰਾਨ ਦੇ ਵਿਦੇਸ਼ ਮੰਤਰੀ ਦੇ ਸਲਾਹਕਾਰ ਦੀ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ ਹੈ। ਉਹਨਾਂ ਨੇ 1979 ਦੇ ਅਮਰੀਕੀ ਦੂਤਘਰ ਬੰਧਕ ਸੰਕਟ ਵਿਚ ਵੀ ਹਿੱਸਾ ਲਿਆ ਸੀ। ਇਹ ਜਾਣਕਾਰੀ ਸਰਕਾਰੀ ਨਿਊਜ਼ ਏਜੰਸੀ ਇਰਨਾ ਨੇ ਦਿੱਤੀ ਹੈ।

ਮਿਲੀ ਜਾਣਕਾਰੀ ਮੁਤਾਬਕ ਸੀਨੀਅਰ ਤੇ ਕ੍ਰਾਂਤੀਕਾਰੀ ਡਿਪਲੋਮੈਟ ਹੁਸੈਨ ਸ਼ੇਖੋਲੇਸਲਾਮ ਦੀ ਵੀਰਵਾਰ ਨੂੰ ਕੋਰੋਨਾਵਾਇਰਸ ਕਾਰਨ ਮੌਤ ਹੋ ਗਈ। ਕੋਰੋਨਾਵਾਇਰਸ ਦੇ ਪ੍ਰਸਾਰ ਨੂੰ ਰੋਕਣ ਦੇ ਲਈ ਈਰਾਨ ਜੂਝ ਰਿਹਾ ਹੈ, ਜਿਥੇ ਅਜੇ ਤੱਕ 4,747 ਲੋਕ ਇਸ ਵਾਇਰਸ ਨਾਲ ਇਨਫੈਕਟਡ ਹੋਏ ਹਨ ਤੇ 124 ਲੋਕਾਂ ਦੀ ਮੌਤ ਹੋਈ ਹੈ। ਕੋਰੋਨਾਵਾਇਰਸ ਕਾਰਨ ਮਰਨ ਵਾਲਿਆਂ ਵਿਚ 6 ਨੇਤਾ ਜਾਂ ਸਰਕਾਰੀ ਅਧਿਕਾਰੀ ਵੀ ਸ਼ਾਮਲ ਹਨ। ਸ਼ੇਖੋਲੇਸਲਾਮ ਵਿਦੇਸ਼ ਮੰਤਰੀ ਮੁਹੰਮਦ ਜਾਵੇਦ ਜਰੀਫ ਦੇ ਸਲਾਹਕਾਰ ਸਨ। ਸੀਰੀਆ ਵਿਚ ਰਾਜਦੂਤ ਰਹਿ ਚੁੱਕੇ ਸ਼ੇਖੋਲੇਸਲਾਮ 1981 ਤੋਂ 1997 ਤੱਕ ਉਪ ਵਿਦੇਸ਼ ਮੰਤਰੀ ਵੀ ਰਹੇ। ਸ਼ੇਖੋਲੇਸਲਾਮ ਉਹਨਾਂ ਵਿਦਿਆਰਥੀਆਂ ਵਿਚ ਸਾਮਲ ਸਨ ਜੋ 1979 ਵਿਚ ਈਰਾਨ ਬੰਧਕ ਸੰਕਟ ਵਿਚ ਸ਼ਾਮਲ ਰਹੇ ਸਨ।

ਈਰਾਨ ਵਿਚ ਕੋਰੋਨਾਵਾਇਰਸ ਦਾ ਪ੍ਰਸਾਰ ਰੋਕਣ ਦੇ ਲਈ ਸਕੂਲਾਂ ਤੇ ਯੂਨੀਵਰਸਿਟੀਆਂ ਨੂੰ ਬੰਦ ਕਰ ਦਿੱਤਾ ਗਿਆ ਹੈ, ਵੱਡੇ ਆਯੋਜਨਾਂ ਤੇ ਖੇਡ ਗਤੀਵਿਧੀਆਂ ਨੂੰ ਰੋਕ ਦਿੱਤਾ ਗਿਆ ਹੈ। ਦੇਸ਼ ਦੇ ਸਾਰੇ 31 ਸੂਬਿਆਂ ਵਿਚ ਇਹ ਵਾਇਰਸ ਫੈਲ ਗਿਆ ਹੈ।

Baljit Singh

This news is Content Editor Baljit Singh