ਈਰਾਨ ''ਚ ਵਧੇ ਕੋਰੋਨਾ ਮਾਮਲੇ, ਅਧਿਕਾਰੀਆਂ ਨੇ ਦਿੱਤੀ ਚਿਤਾਵਨੀ

03/29/2021 4:14:33 PM

ਤੇਹਰਾਨ (ਬਿਊਰੋ): ਈਰਾਨ ਵਿਚ ਕੋਰੋਨਾ ਵਾਇਰਸ ਦੀ ਲਾਗ ਦੀ ਬੀਮਾਰੀ ਗੰਭੀਰ ਹੁੰਦੀ ਜਾ ਰਹੀ ਹੈ। ਦੇਸ਼ ਦੇ ਸਿਹਤ ਅਤੇ ਮੈਡੀਕਲ ਸਿੱਖਿਆ ਮੰਤਰਾਲੇ ਨੇ ਇਸ ਸਥਿਤੀ ਮੌਕੇ ਚਿਤਾਵਨੀ ਜਾਰੀ ਕੀਤੀ ਹੈ। ਸਮਾਚਾਰ ਏਜੰਸੀ ਸ਼ਿਨਹੂਆ ਨੇ ਐਤਵਾਰ ਨੂੰ ਕਿਹਾ ਕਿ ਹਸਪਤਾਲ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਦਰ ਪੂਰੇ ਦੇਸ਼ ਵਿਚ ਵੱਧ ਰਹੀ ਹੈ ਅਤੇ ਇਕ ਨਵੀਂ ਲਹਿਰ ਦਾ ਖਤਰਾ ਗੰਭੀਰ ਸੰਕੇਤ ਹੈ। ਅਧਿਕਾਰੀਆਂ ਨੇ ਈਰਾਨ ਵਿਚ 21 ਮਾਰਚ ਤੋਂ ਸ਼ੁਰੂ ਹੋਈਆਂ ਨਵੇਂ ਸਾਲ ਦੀਆਂ ਛੁੱਟੀਆਂ ਦੌਰਾਨ ਯਾਤਰਾ ਅਤੇ ਸਮੂਹਿਕ ਸਮਾਰੋਹਾਂ ਪ੍ਰਤੀ ਚਿਤਾਵਨੀ ਜਾਰੀ ਕੀਤੀ ਹੈ।

ਐਤਵਾਰ ਨੂੰ ਈਰਾਨ ਵਿਚ ਕੋਵਿਡ-19 ਮਾਮਲੇ 1,855,674 ਤੱਕ ਪਹੁੰਚ ਗਏ ਜਿਹਨਾਂ ਵਿਚੋਂ ਹੁਣ ਤੱਕ 62,397 ਲੋਕਾਂ ਦੀ ਮੌਤ ਹੋ ਚੁੱਕੀ ਹੈ। ਈਰਾਨ ਵਿਚ 19 ਫਰਵਰੀ, 2020 ਨੂੰ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ ਸਾਹਮਣੇ ਆਇਆ ਸੀ। ਇਸ ਦੌਰਾਨ ਦੁਨੀਆ ਭਰ ਵਿਚ ਕੋਰੋਨਾ ਵਾਇਰਸ ਦੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 12.70 ਕਰੋੜ ਦੇ ਪਾਰ ਪਹੁੰਚ ਗਈ ਹੈ ਜਦਕਿ 27.8 ਲੱਖ ਤੋਂ ਵਧੇਰੇ ਲੋਕ ਇਸ ਬੀਮਾਰੀ ਨਾਲ ਆਪਣੀ ਜਾਨ ਗਵਾ ਚੁੱਕੇ ਹਨ। ਜੌਨਸ ਹਾਪਕਿਨਜ਼ ਯੂਨੀਵਰਸਿਟੀ ਨੇ ਇਹ ਜਾਣਕਾਰੀ ਦਿੱਤੀ।

ਪੜ੍ਹੋ ਇਹ ਅਹਿਮ ਖਬਰ-  ‘ਗ੍ਰੇਟਰ ਬ੍ਰਿਸਬੇਨ’ ‘ਚ ਤਿੰਨ ਦਿਨਾਂ ਦੀ ਤਾਲਾਬੰਦੀ ਦਾ ਐਲਾਨ 

ਯੂਨੀਵਰਸਿਟੀ ਦੇ ਸੈਂਟਰ ਫੌਰ ਸਿਸਟਮਜ਼ ਸਾਈਂਸ ਐਂਡ ਇੰਜੀਨੀਅਰਿੰਗ (ਸੀ.ਐੱਸ.ਐੱਸ.ਈ.) ਨੇ ਐਤਵਾਰ ਸਵੇਰੇ ਆਪਣੀ ਨਵੀਂ ਅਪਡੇਟ ਵਿਚ ਖੁਲਾਸਾ ਕੀਤਾ ਹੈਕਿ ਵਰਤਮਾਨ ਗਲੋਬਲ ਮਾਮਲਿਆਂ ਅਤੇ ਮੌਤਾਂ ਦਾ ਅੰਕੜਾ ਕ੍ਰਮਵਾਰ 127,092,284  ਅਤੇ 2,782,944 ਹੈ। ਸੀ.ਐੱਸ.ਐੱਸ.ਈ. ਮੁਤਾਬਕ, ਦੁਨੀਆ ਵਿਚ ਸਭ ਤੋਂ ਵੱਧ 30,262,037 ਮਾਮਲਿਆਂ ਅਤੇ 549,335 ਮੌਤਾਂ ਨਾਲ ਅਮਰੀਕਾ ਸਭ ਤੋਂ ਵੱਧ ਪ੍ਰਭਾਵਿਤ ਦੇਸ਼ ਬਣਿਆ ਹੋਇਆ ਹੈ। ਉੱਥੇ 12,534,688 ਮਾਮਲਿਆਂ ਅਤੇ 312,206 ਮੌਤਾਂ ਨਾਲ ਬ੍ਰਾਜ਼ੀਲ ਦੂਜੇ ਸਥਾਨ 'ਤੇ ਹੈ। ਉੱਥੇ 20 ਲੱਖ ਤੋਂ ਵੱਧ ਮਾਮਲਿਆਂ ਨਾਲ ਭਾਰਤ (11,971,624) ਸਮੇਤ 12 ਦੇਸ਼ ਸ਼ਾਮਲ ਹਨ।

Vandana

This news is Content Editor Vandana