ਈਰਾਨ ਦੇ ਬ੍ਰਿਕਸ 'ਚ ਸ਼ਾਮਲ ਹੋਣ ਨਾਲ ਵਧੇਗਾ ਭਾਰਤ ਦਾ ਤਣਾਅ, ਅਮਰੀਕਾ ਦੇ ਵੀ ਵੱਧ ਸਕਦੇ ਨੇ ਦੁਸ਼ਮਣ

07/03/2022 3:21:17 PM

ਇੰਟਰਨੈਸ਼ਨਲ ਡੈਸਕ - ਚੀਨ ਅਤੇ ਰੂਸ ਦੇ ਮੈਂਬਰ ਦੇਸ਼ ਈਰਾਨ ਦਾ ਬ੍ਰਿਕਸ 'ਚ ਸ਼ਾਮਲ ਹੋਣਾ ਇਸ ਗੱਲ 'ਤੇ ਸਵਾਲ ਉਠਾ ਰਿਹਾ ਹੈ ਕਿ ਕੀ ਇਸ ਨਾਲ ਭਾਰਤ ਅਤੇ ਅਮਰੀਕਾ ਦੇ ਸਬੰਧਾਂ 'ਤੇ ਕੋਈ ਅਸਰ ਪਵੇਗਾ। ਬ੍ਰਿਕਸ ਦੇ ਇਸ ਬਦਲਾਅ ਨੂੰ ਲੈ ਕੇ ਮਾਹਿਰਾਂ ਦਾ ਮੰਨਣਾ ਹੈ ਕਿ ਇਸ ਨਾਲ ਭਾਰਤ ਲਈ ਨਵੀਂ ਚੁਣੌਤੀ ਪੈਦਾ ਹੋਵੇਗੀ। ਬ੍ਰਿਕਸ 'ਚ ਈਰਾਨ ਦੇ ਸ਼ਾਮਲ ਹੋਣ ਦਾ ਨਵਾਂ ਬਦਲਾਅ ਆਉਣਾ ਤੈਅ ਹੈ। ਵਿਦੇਸ਼ ਮਾਮਲਿਆਂ ਦੇ ਮਾਹਿਰ ਪ੍ਰੋਫ਼ੈਸਰ ਹਰਸ਼ ਵੀ ਪੰਤ ਅਨੁਸਾਰ, ਈਰਾਨ ਨੇ ਬ੍ਰਿਕਸ ਦਾ ਹਿੱਸਾ ਬਣਨ ਲਈ ਅਰਜ਼ੀ ਦਿੱਤੀ ਹੈ। ਈਰਾਨ ਦੇ ਵਿਦੇਸ਼ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਸਵਾਲ ਇਹ ਹੈ ਕਿ ਕੀ ਈਰਾਨ ਦੇ ਦਾਖਲੇ ਨਾਲ ਭਾਰਤ ਦੀਆਂ ਮੁਸ਼ਕਲਾਂ ਵਧਣਗੀਆਂ।

ਇੰਨਾ ਹੀ ਨਹੀਂ ਜੇਕਰ ਈਰਾਨ ਬ੍ਰਿਕਸ 'ਚ ਸ਼ਾਮਲ ਹੁੰਦਾ ਹੈ ਤਾਂ ਇਸ ਸੰਗਠਨ 'ਚ ਅਮਰੀਕਾ ਵਿਰੋਧੀ ਦੇਸ਼ਾਂ ਦੀ ਗਿਣਤੀ ’ਚ ਵਾਧਾ ਹੋਵੇਗਾ। ਈਰਾਨ ਲੰਬੇ ਸਮੇਂ ਤੋਂ ਅਮਰੀਕੀ ਪਾਬੰਦੀਆਂ ਦਾ ਸਾਹਮਣਾ ਕਰ ਰਿਹਾ ਹੈ, ਜਿਸ ਕਾਰਨ ਉਸ ਦੀ ਆਰਥਿਕ ਸਥਿਤੀ ਵਿਗੜ ਗਈ ਹੈ। ਉਸ ਨੂੰ ਨਵੇਂ ਬਾਜ਼ਾਰਾਂ ਦੀ ਲੋੜ ਹੈ ਅਤੇ ਬ੍ਰਿਕਸ ਇਸ ਲਈ ਵਧੀਆ ਮੌਕਾ ਹੋ ਸਕਦਾ ਹੈ। ਅਜਿਹੇ 'ਚ ਅਮਰੀਕਾ ਨਾਲ ਈਰਾਨ ਅਤੇ ਭਾਰਤ ਦੇ ਸਬੰਧਾਂ ਨੂੰ ਸੰਤੁਲਿਤ ਕਰਨਾ ਭਾਰਤ ਲਈ ਚੁਣੌਤੀ ਬਣ ਸਕਦਾ ਹੈ।

ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਈਰਾਨ ਦੇ ਰਾਸ਼ਟਰਪਤੀ ਇਬਰਾਹਿਮ ਰਾਇਸੀ ਨੂੰ ਬ੍ਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ ਬੁਲਾਇਆ ਸੀ। ਚੀਨ ਦੇ ਇਸ ਕਦਮ ਦੀ ਭਾਰਤ ਨੂੰ ਚਿੰਤਾ ਕਰਨੀ ਲਾਜ਼ਮੀ ਹੈ। ਪ੍ਰੋ: ਪੰਤ ਇਸ ਨੂੰ ਚੀਨ ਅਤੇ ਅਮਰੀਕਾ ਦੇ ਆਪਸੀ ਟਕਰਾਅ ਅਤੇ ਮਤਭੇਦਾਂ ਦੇ ਵਿਚਕਾਰ ਭਾਰਤ ਦੇ ਸੰਤੁਲਨ ਅਤੇ ਆਪਣਾ ਮਹੱਤਵ ਬਣਾਏ ਰੱਖਣ ਦੀਆਂ ਕੋਸ਼ਿਸ਼ਾਂ ਦੇ ਨਜ਼ਰੀਏ ਤੋਂ ਦੇਖਦੇ ਹਨ।

ਉਨ੍ਹਾਂ ਕਿਹਾ ਕਿ ਪਹਿਲਾਂ ਵੀ ਬ੍ਰਿਕਸ 'ਚ ਹੋਰ ਦੇਸ਼ਾਂ ਦੇ ਸ਼ਾਮਲ ਹੋਣ ਦੀ ਚਰਚਾ ਹੁੰਦੀ ਰਹੀ ਹੈ ਪਰ ਚੀਨ ਅਤੇ ਰੂਸ ਦੀ ਪੱਛਮੀ ਵਿਰੋਧੀ ਨੀਤੀ ਅਤੇ ਭਾਰਤ ਦੇ ਕਵਾਡ ਵਰਗੇ ਪੱਛਮੀ ਸਮਰਥਨ ਸਮੂਹ 'ਚ ਸ਼ਾਮਲ ਹੋਣਾਂ ਈਰਾਨ ਦੀ ਮੈਂਬਰਸ਼ਿਪ ਨੂੰ ਮਹੱਤਵਪੂਰਨ ਬਣਾਉਂਦਾ ਹੈ। ਇਸ ਦਾ ਅਸਰ ਨਾ ਸਿਰਫ ਬ੍ਰਿਕਸ 'ਤੇ ਪਵੇਗਾ ਸਗੋਂ ਇਸ ਦਾ ਅਸਰ ਭਾਰਤ ਦੀ ਵਿਦੇਸ਼ ਨੀਤੀ 'ਤੇ ਵੀ ਪਵੇਗਾ, ਜੋ ਅਮਰੀਕਾ ਅਤੇ ਰੂਸ ਵਿਚਾਲੇ ਸੰਤੁਲਨ ਬਣਾਈ ਰੱਖ ਰਹੀ ਹੈ।


rajwinder kaur

Content Editor

Related News