ਈਰਾਨ ਨੇ ਓਮਾਨ ਦੀ ਖਾੜੀ ''ਚ 44 ਮਲਾਹਾਂ ਨੂੰ ਬਚਾਇਆ

06/13/2019 3:48:46 PM

ਤੇਹਰਾਨ (ਭਾਸ਼ਾ)— ਈਰਾਨ ਨੇ ਓਮਾਨ ਦੀ ਖਾੜੀ ਵਿਚ ਦੋ ਤੇਲ ਟੈਂਕਰਾਂ 'ਤੇ ਹਮਲੇ ਦੇ ਬਾਅਦ 44 ਮਲਾਹਾਂ ਨੂੰ ਸੁਰੱਖਿਅਤ ਬਚਾ ਲਿਆ। ਇਸ ਦੇ ਨਾਲ ਹੀ ਉਨ੍ਹਾਂ ਨੂੰ ਆਪਣੀ ਸਰਹੱਦ ਵਿਚ ਲੈ ਆਇਆ। ਈਰਾਨ ਦੀ ਗੱਲਬਾਤ ਕਮੇਟੀ ਇਰਨਾ ਨੇ ਸੂਤਰਾਂ ਦੇ ਹਵਾਲੇ ਨਾਲ ਦੱਸਿਆ ਕਿ ਦੋ ਵਿਦੇਸ਼ੀ ਤੇਲ ਟੈਂਕਰਾਂ 'ਤੇ ਓਮਾਨ ਦੀ ਖਾੜੀ ਵਿਚ ਹਮਲਾ ਹੋ ਗਿਆ। ਈਰਾਨੀ ਸੁਰੱਖਿਆ ਬਲਾਂ ਨੇ ਟੈਂਕਰਾਂ ਦੇ 44 ਮਲਾਹਾਂ ਨੂੰ ਸੁਰੱਖਿਅਤ ਬਚਾ ਲਿਆ ਅਤੇ ਹੋਰਮੋਜਗਨ ਸੂਬੇ ਦੇ ਸਮੁੰਦਰੀ ਤਲਾਸ਼ ਅਤੇ ਬਚਾਅ ਕੇਂਦਰ ਦੇ ਤਾਲਮੇਲ ਨਾਲ ਉਨ੍ਹਾਂ ਨੂੰ ਜਾਸਕ ਬੰਦਰਗਾਹ ਲਿਜਾਇਆ ਗਿਆ।

Vandana

This news is Content Editor Vandana