ਫਰਾਂਸ : ਰਾਸ਼ਟਰਪਤੀ ਰਿਹਾਇਸ਼ ''ਚ ਕਥਿਤ ਬਲਾਤਕਾਰ ਨਾਲ ਸਬੰਧਿਤ ਮਾਮਲੇ ਦੀ ਜਾਂਚ ਜਾਰੀ

11/12/2021 10:47:18 PM

ਪੈਰਿਸ-ਫਰਾਂਸ ਦੇ ਅਧਿਕਾਰੀ ਰਾਸ਼ਟਰਪਤੀ ਰਿਹਾਇਸ਼ੀ ਐਲਿਸੀ ਪੈਲੇਸ 'ਚ ਸਾਲ ਦੀ ਸ਼ੁਰੂਆਤ 'ਚ ਹੋਏ ਕਥਿਤ ਬਲਾਤਕਾਰ ਸੰਬੰਧਿਤ ਮਾਮਲੇ ਦੀ ਜਾਂਚ ਕਰ ਰਹੇ ਹਨ। ਪੈਰਿਸ ਸਰਕਾਰੀ ਵਕੀਲ ਦੇ ਦਫ਼ਤਰ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸਰਕਾਰੀ ਵਕੀਲ ਦਫ਼ਤਰ ਨੇ 'ਐਸੋਸੀਏਟੇਡ ਪ੍ਰੈੱਸ' ਨੂੰ ਦੱਸਿਆ ਕਿ ਮਾਮਲੇ ਦੀ ਜਾਂਚ 12 ਜੁਲਾਈ ਨੂੰ ਸ਼ੁਰੂ ਹੋਈ ਸੀ। ਹਾਲਾਂਕਿ, ਉਸ ਨੇ ਮੀਡੀਆ 'ਚ ਆਈਆਂ ਉਨ੍ਹਾਂ ਖਬਰਾਂ ਦੀ ਤੁਰੰਤ ਪੁਸ਼ਟੀ ਨਹੀਂ ਕੀਤੀ ਹੈ ਕਿ ਪੈਲੇਸ ਦੀ ਸੁਰੱਖਿਆ 'ਚ ਤਾਇਨਾਤ ਮਹਿਲਾ ਸੈਨਿਕ ਨੇ ਦੋਸ਼ ਲਾਇਆ ਸੀ ਕਿ ਇਕ ਜੁਲਾਈ ਨੂੰ ਇਕ ਮੁਲਾਜ਼ਮ ਨੇ ਉਸ ਦੇ ਨਾਲ ਬਲਾਤਕਾਰ ਕੀਤਾ ਸੀ।

ਇਹ ਵੀ ਪੜ੍ਹੋ : ਜੂਲੀਅਨ ਅਸਾਂਜੇ ਨੂੰ ਜੇਲ੍ਹ 'ਚ ਵਿਆਹ ਕਰਵਾਉਣ ਦੀ ਮਿਲੀ ਇਜਾਜ਼ਤ

ਫਰਾਂਸ ਦੀ ਮੀਡੀਆ ਨੇ ਇਹ ਖਬਰ ਵੀ ਦਿੱਤੀ ਸੀ ਕਿ ਹਮਲੇ ਦੇ ਸਮੇਂ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਪੈਲੇਸ 'ਚ ਨਹੀਂ ਸੀ ਸਗੋਂ ਉਸ ਦਿਨ ਸ਼ਾਮ ਨੂੰ ਹੋਏ ਇਕ ਪ੍ਰੋਗਰਾਮ 'ਚ ਸ਼ਾਮਲ ਹੋਏ ਸਨ। ਮੈਕ੍ਰੋਂ ਐਲਿਸੀ ਪੈਲੇਸ 'ਚ ਰਹਿੰਦੇ ਹਨ। ਪੈਰਿਸ ਸਰਕਾਰੀ ਵਕੀਲ ਦਫ਼ਤਰ ਨੇ ਕਿਹਾ ਕਿ ਦੋਸ਼ੀ ਤੋਂ 'ਸਹਾਇਤਾ ਪ੍ਰਾਪਤ ਸਬੂਤ' ਦੇ ਤੌਰ 'ਤੇ ਪੁੱਛਗਿਛ ਕੀਤੀ ਗਈ ਹੈ। ਇਸ ਦਾ ਅਰਥ ਹੈ ਕਿ ਉਸ ਤੋਂ ਅਜਿਹੇ ਸ਼ੱਕੀ ਦੇ ਤੌਰ 'ਤੇ ਪੁੱਛਗਿੱਛ ਨਹੀਂ ਕੀਤੀ ਗਈ, ਜੋ ਸੰਭਾਵਿਤ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੋਵੇ।

ਇਹ ਵੀ ਪੜ੍ਹੋ : ਸਪਾਈਵੇਅਰ ਕੰਪਨੀ NSO ਸਮੂਹ ਦੇ ਭਵਿੱਖ ਦੇ CEO ਨੇ ਅਹੁਦੇ ਤੋਂ ਦਿੱਤਾ ਅਸਤੀਫ਼ਾ

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ

Karan Kumar

This news is Content Editor Karan Kumar