ਕੈਨੇਡਾ-ਅਮਰੀਕਾ ਦੀ ਸਰਹੱਦ ਪਾਰ ਕਰ ਰਹੇ ਭਾਰਤੀਆਂ ਦੀ ਮੌਤ ਦੀ ਮਨੁੱਖੀ ਤਸਕਰੀ ਦੇ ਐਂਗਲ ਤੋਂ ਜਾਂਚ ਜਾਰੀ

01/22/2022 11:51:33 AM

ਨਿਊਯਾਰਕ (ਭਾਸ਼ਾ) : ਅਮਰੀਕਾ ਅਤੇ ਕੈਨੇਡਾ ਦੀ ਸਰਹੱਦ ’ਤੇ 4 ਭਾਰਤੀਆਂ ਦੀ ਮੌਤ ਦੀ ਮਨੁੱਖੀ ਤਸਕਰੀ ਦੇ ਵੱਡੇ ਗਿਰੋਹ ਦੇ ਐਂਗਲ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਦੌਰਾਨ 7 ਹੋਰ ਭਾਰਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਲੋਕ ਗੁਜਰਾਤ ਤੋਂ ਹਨ ਅਤੇ ਇਸ ਸਮੇਂ ਅਮਰੀਕਾ ਵਿਚ ਗੈਰ ਕਾਨੂੰਨੀ ਰੂਪ ਨਾਲ ਰਹਿ ਰਹੇ ਹਨ।

ਇਹ ਵੀ ਪੜ੍ਹੋ: ਆਸਟ੍ਰੇਲੀਆ ਆਉਣ ਵਾਲੇ ਅੰਤਰਰਾਸ਼ਟਰੀ ਯਾਤਰੀਆਂ ਲਈ ਖ਼ੁਸ਼ਖ਼ਬਰੀ, ਸਰਕਾਰ ਨੇ ਕੀਤੇ ਇਹ ਬਦਲਾਅ

ਅਮਰੀਕਾ ਦੇ ਮਿਨੇਸੋਟਾ ਦੀ ਇਕ ਅਦਾਲਤ ਵਿਚ ਵੀਰਵਾਰ ਨੂੰ 47 ਸਾਲਾ ਇਕ ਅਮਰੀਕੀ ਨਾਗਰਿਕ ਸਟੀਵ ਸ਼ੈਂਡ ਵਿਰੁੱਧ ਇਕ ਅਪਰਾਧਕ ਸ਼ਿਕਾਇਤ ਦਰਜ ਕਰਾਈ ਗਈ, ਜਿਸ ’ਤੇ ਮਨੁੱਖੀ ਤਸਕਰੀ ਦਾ ਦੋਸ਼ ਹੈ। ਮਿਨੇਸੋਟਾ ਵਿਚ ਅਮਰੀਕੀ ਅਟਾਰਨੀ ਦੇ ਦਫ਼ਤਰ ਨੇ ਕਿਹਾ ਕਿ ਅਧਿਕਾਰੀਆਂ ਨੇ ਸਟੀਵ ਸ਼ੈਂਡ ਨੂੰ ਬੁੱਧਵਾਰ ਨੂੰ ਸਰਹੱਦ ਤੋਂ ਇਕ ਮੀਲ ਤੋਂ ਵੀ ਘੱਟ ਦੂਰੀ ’ਤੇ ਉਸ ਦੀ ਕਿਰਾਏ ਦੀ ਵੈਨ ਨੂੰ ਰੋਕਣ ਦੇ ਬਾਅਦ ਗ੍ਰਿਫ਼ਤਾਰ ਕੀਤਾ। ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨੂੰ ਯਾਤਰੀ ਵੈਨ ਦੇ ਪਿਛਲੇ ਹਿੱਸੇ ਵਿਚੋਂ ਪਲਾਸਟਿਕ ਦੇ ਕੱਪ, ਬੋਤਲਬੰਦ ਪਾਣੀ, ਬੋਤਲਬੰਦ ਜੂਸ ਅਤੇ ਹੋਰ ਖਾਣ ਵਾਲੀਆਂ ਚੀਜ਼ਾਂ ਮਿਲੀਆਂ ਸਨ। ਦਿ ਵਾਸ਼ਿੰਗਟਨ ਪੋਸਟ ਦੀ ਰਿਪੋਰਟ ਮੁਤਾਬਕ ਸ਼ੈਂਡ ਨੂੰ ਮਿਨੇਸੋਟਾ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ, ਜਿੱਥੇ ਉਸ ਨੂੰ ਹਿਰਾਸਤ ਵਿਚ ਰੱਖਣ ਦਾ ਹੁਕਮ ਦਿੱਤਾ ਗਿਆ।

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਗੁਰਦਾਸਪੁਰ ਦੇ 25 ਸਾਲਾ ਗੱਭਰੂ ਦੀ ਟਰੱਕ ਹਾਦਸੇ ’ਚ ਮੌਤ

ਸਥਾਨਕ ਰਿਪੋਰਟਾਂ ਮੁਤਾਬਕ ਬੀਤੇ ਦਿਨ ਅਮਰੀਕਾ ਨਾਲ ਲੱਗਦੀ ਕੈਨੇਡਾ ਦੀ ਸਰਹੱਦ ’ਤੇ ਕੈਨੇਡੀਅਨ ਖੇਤਰ ਵਿਚ ਐਮਸਰਨ ਨੇੜੇ ਭਿਆਨਕ ਠੰਡ ਕਾਰਨ ਬਰਫ਼ੀਲੇ ਤੂਫ਼ਾਨ ਵਿਚਕਾਰ ਇਕ ਹੀ ਪਰਿਵਾਰ ਦੀਆਂ 4 ਲਾਸ਼ਾਂ ਮਿਲੀਆਂ ਸਨ। ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਮਨੁੱਖੀ ਤਸਕਰੀ ਨਾਲ ਜੁੜੇ ਇਸ ਮਾਮਲੇ ਵਿਚ ਇਨ੍ਹਾਂ ਲੋਕਾਂ ਦੀ ਮੌਤ ਕੜਾਕੇ ਦੀ ਠੰਡ ਕਾਰਨ ਹੋਈ ਹੈ। ਰਿਪੋਰਟਾਂ ਮੁਤਾਬਕ ਇਹ ਪਰਿਵਾਰ 11 ਘੰਟੇ ਤੋਂ ਵੀ ਜ਼ਿਆਦਾ ਸਮੇਂ ਤੋਂ ਚੱਲ ਰਿਹਾ ਸੀ ਅਤੇ ਇਹ ਲੋਕ ਅਮਰੀਕਾ ਜਾਣ ਦੀ ਕੋਸ਼ਿਸ਼ ਕਰ ਰਹੇ ਸਨ। 

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

 

cherry

This news is Content Editor cherry