International Girl Child Day ''ਤੇ ਟਰੂਡੋ ਤੇ ਸ਼ੀਅਰ ਨੇ ਕੀਤੇ ਟਵੀਟ, ਕਿਹਾ ਉਨ੍ਹਾਂ ਨੂੰ ਹੈ ਧੀਆਂ ''ਤੇ ਮਾਣ

10/11/2018 11:05:27 PM

ਓਟਾਵਾ— ਅੱਜ ਯਾਨੀ 11 ਅਕਤੂਬਰ ਨੂੰ ਅਸੀਂ 'ਇੰਟਰਨੈਸ਼ਨਲ ਗਰਲ ਚਾਈਲਡ ਡੇ' ਮਨਾ ਰਹੇ ਹਾਂ। ਪੂਰੀ ਦੁਨੀਆ 'ਚ ਬੱਚੀਆਂ ਦੀਆਂ ਉਪਲੱਬਧੀਆਂ ਤੇ ਉਨ੍ਹਾਂ ਵਲੋਂ ਹਾਸਲ ਕੀਤੀਆਂ ਬੁਲੰਦੀਆਂ ਦੀ ਚਰਚਾ ਕੀਤੀ ਜਾ ਰਹੀ ਹੈ। 19 ਸਤੰਬਰ 2011 ਨੂੰ ਸੰਯੁਕਤ ਰਾਸ਼ਟਰ ਮਹਾ ਸਭਾ ਵਲੋਂ 11 ਅਕਤੂਬਰ ਨੂੰ ਇਸ ਦਿਵਸ ਦੇ ਰੂਪ 'ਚ ਮਨਾਉਣ ਦਾ ਫੈਸਲਾ ਲਿਆ ਗਿਆ ਸੀ। ਪੂਰੀ ਦੁਨੀਆ 'ਚ ਇਸ ਨੂੰ ਇਸ ਲਈ ਮਨਾਇਆ ਜਾਂਦਾ ਹੈ ਤਾਂ ਕਿ ਬੱਚੀਆਂ ਦੀ ਜ਼ਿੰਦਗੀ ਸੁਰੱਖਿਅਤ ਰਹਿਣ ਤੇ ਬੁਲੰਦੀਆਂ ਨੂੰ ਹਾਸਲ ਕਰਨ। ਇਸ ਮੌਕੇ ਕੈਨੇਡੀਅਨ ਪ੍ਰਧਾਨ ਮਤੰਰੀ ਜਸਟਿਨ ਟਰੂਡੋ ਤੇ ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸ਼ੀਅਰ ਨੇ ਟਵੀਟ ਕੀਤੇ। ਆਪਣੇ ਟਵੀਟਾਂ 'ਤੇ ਜਿਥੇ ਟਰੂਡੋ ਨੇ ਬੇਟੀਆਂ ਦੇ ਸੁਪਨਿਆਂ ਨੂੰ ਪੂਰਾ ਕਰਨ 'ਤੇ ਜ਼ੋਰ ਦਿੱਤਾ ਉਥੇ ਹੀ ਸ਼ੀਅਰ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀਆਂ ਬੇਟੀਆਂ ਤੇ ਪਤਨੀ 'ਤੇ ਮਾਣ ਹੈ।

ਇਸ ਮੌਕੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟਵੀਟ ਕਰਦਿਆਂ ਕਿਹਾ ਕਿ ਅੱਜ ਦਾ ਦਿਨ ਸਾਡੀਆਂ ਧੀਆਂ, ਪੋਤਰੀਆਂ ਭੈਣਾਂ ਬਾਰੇ ਹੈ। ਇਹ ਦਿਨ ਇਸ ਗੱਲ ਨੂੰ ਯਕੀਨੀ ਬਣਾਉਣ ਬਾਰੇ ਹੈ ਕਿ ਉਹ ਅਜਿਹੇ ਸੰਸਾਰ 'ਚ ਵੱਡੀਆਂ ਹੋ ਰਹੀਆਂ ਹਨ, ਜਿਥੇ ਕਿ ਉਨ੍ਹਾਂ ਦੀ ਆਵਾਜ਼ ਨੂੰ ਸੁਣਿਆ ਜਾਂਦਾ ਹੈ ਤੇ ਉਨ੍ਹਾਂ ਨੂੰ ਉਨ੍ਹਾਂ ਦੇ ਸੁਪਨਿਆਂ ਤੱਕ ਪਹੁੰਚਣ 'ਚ ਮਦਦ ਕੀਤੀ ਜਾਂਦੀ ਹੈ।

 

 

ਵਿਰੋਧੀ ਧਿਰ ਦੇ ਨੇਤਾ ਐਂਡ੍ਰਿਊ ਸ਼ੀਅਰ ਨੇ ਆਪਣੇ ਟਵੀਟ 'ਚ ਵੀਡੀਓ ਸ਼ੇਅਰ ਕੀਤੀ ਤੇ ਕਿਹਾ ਕਿ ਉਨ੍ਹਾਂ ਦੇ ਜ਼ਿੰਦਗੀ 'ਚ ਸ਼ਾਮਲ ਔਰਤਾਂ, ਉਨ੍ਹਾਂ ਦੀ ਪਤਨੀ ਜਿਲ, ਬੇਟੀਆਂ ਗ੍ਰੇਸ, ਮੈਰੀ ਤੇ ਮੈਡੇਲਾਈਨ, 'ਤੇ ਮਾਣ ਹੈ।