ਪਨਾਮਾ ਸਿਟੀ ਦੀ ਜੇਲ ''ਚ ਚੱਲੀਆਂ ਗੋਲੀਆਂ, 12 ਕੈਦੀਆਂ ਦੀ ਮੌਤ

12/18/2019 9:54:47 AM

ਪਨਾਮਾ ਸਿਟੀ— ਪਨਾਮਾ ਸਿਟੀ ਕੋਲ ਇਕ ਜੇਲ 'ਚ ਹੋਈ ਗੋਲੀਬਾਰੀ ਕਾਰਨ ਘੱਟ ਤੋਂ ਘੱਟ 12 ਕੈਦੀਆਂ ਦੀ ਮੌਤ ਹੋ ਗਈ ਅਤੇ ਹੋਰ 13 ਜ਼ਖਮੀ ਹੋ ਗਏ। ਪੁਲਸ ਨੇ ਕਿਹਾ ਕਿ ਲਾ ਜੋੜਤਾ ਜੇਲ 'ਚ ਗੋਲੀਬਾਰੀ ਦੇ ਬਾਅਦ 5 ਬੰਦੂਕਾਂ ਅਤੇ 3 ਲੰਬੀਆਂ ਨਲੀਆਂ ਵਾਲੇ ਹਥਿਆਰਾਂ ਸਣੇ ਕਈ ਬੰਦੂਕਾਂ ਬਰਾਮਦ ਕੀਤੀਆਂ ਗਈਆਂ।

ਇਸ ਗੋਲੀਬਾਰੀ 'ਚ 12 ਕੈਦੀਆਂ ਦੀ ਮੌਤ ਹੋ ਗਈ ਅਤੇ ਹੋਰ 13 ਜ਼ਖਮੀ ਹੋ ਗਏ। ਪਨਾਮਾ ਸਿਟੀ ਦੇ ਉਪ ਪੁਲਸ ਮੁਖੀ ਅਲੈਕਸਿਸ ਮੁਨੋਜ ਨੇ ਕਿਹਾ ਕਿ ਗੋਲੀਬਾਰੀ ਜੇਲ ਦੇ ਅੰਦਰੋਂ ਹੋਈ ਹੈ। ਜੇਲ 'ਚ ਵਧੇਰੇ ਗਿਣਤੀ ਬੰਦ ਕੈਦੀਆਂ ਵਿਚਕਾਰ ਝਗੜੇ ਕਾਰਨ ਇਹ ਗੋਲੀਬਾਰੀ ਹੋਈ।


Related News