ਸਿਡਨੀ ''ਚ ਫਰਨੀਚਰ ਫੈਕਟਰੀ ''ਚ ਲੱਗੀ ਅੱਗ, ਬਚਾਅ ਮੁਹਿੰਮ ਜਾਰੀ

10/29/2017 11:29:50 AM

ਸਿਡਨੀ (ਬਿਊਰੋ)— ਸਿਡਨੀ ਦੇ ਪੱਛਮ ਵਿਚ ਸਥਿਤ ਇਕ ਫਰਨੀਚਰ ਫੈਕਟਰੀ ਵਿਚ ਐਤਵਾਰ ਸਵੇਰੇ 7:40 'ਤੇ ਭਿਆਨਕ ਅੱਗ ਲੱਗ ਗਈ। ਇਸ ਬਾਰੇ ਜਲਦੀ ਹੀ ਫਾਇਰਫਾਈਟਰਜ਼ ਅਧਿਕਾਰੀਆਂ ਨੂੰ ਸੂਚਿਤ ਕੀਤਾ ਗਿਆ। ਫਾਇਰਫਾਈਟਰਜ਼ ਅਧਿਕਾਰੀ ਜਲਦੀ ਹੀ ਮੌਕੇ 'ਤੇ ਪੁੱਜੇ ਅਤੇ ਉਹ ਅੱਗ ਬੁਝਾਉਣ ਦੀ ਕੋਸ਼ਿਸ਼ ਵਿਚ ਲੱਗੇ ਹੋਏ ਹਨ। ਅੱਗ ਕਾਰਨ ਕਾਲੇ ਧੂੰਏ ਦਾ ਗੁਭਾਰ ਪੂਰੇ ਇਲਾਕੇ ਵਿਚ ਫੈਲ ਗਿਆ, ਜਿਸ ਕਾਰਨ ਰੀਜੈਂਟ ਪਾਰਕ ਵਿਚ ਅਰਬਨ ਆਰ. ਡੀ. ਇਮਾਰਤ ਤੋਂ ਐਮਰਜੈਂਸੀ ਕਰਮਚਾਰੀਆਂ ਨੂੰ ਬੁਲਾਇਆ ਗਿਆ। 

ਤਕਰੀਬਨ 80 ਫਾਇਰਫਾਈਟਰਜ਼ਾਂ ਅਤੇ 12 ਵੱਡੇ ਟਰੱਕਾਂ ਨੇ ਮਿਲ ਕੇ ਅੱਗ ਨੂੰ ਆਲੇ-ਦੁਆਲੇ ਦੀਆਂ ਇਮਾਰਤਾਂ ਤੱਕ ਫੈਲਣ ਤੋਂ ਰੋਕ ਦਿੱਤਾ ਹੈ। ਨਿਊ ਸਾਊਥ ਵੇਲਜ਼ ਦੇ ਫਾਇਰ ਅਧਿਕਾਰੀ ਅਤੇ ਬਚਾਅ ਦਲ ਦੇ ਸੁਪਰੀਡੈਂਟ ਐਡਮ ਡਿਊਬਰੀ ਦਾ ਕਹਿਣਾ ਹੈ ਕਿ ਅੱਗ ਸ਼ਾਇਦ ਫੈਕਟਰੀ ਦੇ ਪੇਂਟ ਰੂਮ ਤੋਂ ਸ਼ੁਰੂ ਹੋਈ ਲਗਦੀ ਹੈ। ਫਾਇਰ ਫਾਈਟਰਜ਼ ਅਧਿਕਾਰੀਆਂ ਨੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਰਹਿੰਦੇ ਲੋਕਾਂ ਨੂੰ ਆਪਣੇ ਘਰਾਂ ਦੇ ਖਿੜਕੀਆਂ ਅਤੇ ਦਰਵਾਜੇ ਬੰਦ ਰੱਖਣ ਦੀ ਅਪੀਲ ਕੀਤੀ ਹੈ।