ਜਾਪਾਨ ਦੇ ਤਟ ''ਤੇ ਮਿਲੀਆਂ 10 ਲਾਸ਼ਾਂ

11/27/2017 3:57:13 PM

ਟੋਕਿਓ (ਭਾਸ਼ਾ)— ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ ਕਿ ਜਾਪਾਨ ਦੇ ਤੱਟ 'ਤੇ 10 ਸੜੀਆਂ-ਗਲੀਆਂ ਲਾਸ਼ਾਂ ਅਤੇ 2 ਟੁੱਟੀਆਂ ਹੋਈਆਂ ਕਿਸ਼ਤੀਆਂ ਮਿਲੀਆਂ ਹਨ। ਜਾਪਾਨ ਦੇ ਤੱਟ 'ਤੇ ਉੱਤਰੀ ਕੋਰੀਆ ਵੱਲੋਂ ਵਹਿ ਕੇ ਆਈਆਂ 8 ਮਛੇਰਿਆਂ ਦੀਆਂ ਲਾਸ਼ਾਂ ਮਿਲਣ ਦੇ ਕੁਝ ਦਿਨ ਬਾਅਦ ਇਸੇ ਤੱਟ 'ਤੇ 10 ਹੋਰ ਲਾਸ਼ਾਂ ਮਿਲੀਆਂ ਹਨ। ਪੁਲਸ ਨੇ ਦੱਸਿਆ ਕਿ ਸਾਦੋ ਟਾਪੂ 'ਤੇ ਵੱਖ-ਵੱਖ ਸਥਾਨਾਂ 'ਤੇ ਦੋ ਲਾਸ਼ਾਂ ਮਿਲੀਆਂ ਸਨ। ਇਹ ਸਥਾਨ ਉੱਤਰੀ ਕੋਰੀਆ ਤੋਂ 750 ਕਿਲੋਮੀਟਰ ਦੀ ਦੂਰੀ 'ਤੇ ਹਨ। ਸੀਨੀਅਰ ਸਥਾਨਕ ਪੁਲਸ ਅਧਿਕਾਰੀ ਹਿਦੇਆਕੀ ਸਾਕਿਓ ਨੇ ਦੱਸਿਆ ਕਿ ਲਾਸ਼ਾਂ ਦੀਆਂ ਹਾਲਤਾਂ ਅਜਿਹੀਆਂ ਹਨ ਕਿ ਉਨ੍ਹਾਂ ਦੀ ਪਛਾਣ ਕਰਨੀ ਮੁਸ਼ਕਲ ਹੈ। ਉਨ੍ਹਾਂ ਨੇ ਦੱਸਿਆ ਕਿ ਇਕ ਲਾਸ਼ ਨੇੜਿਓਂ ਉੱਤਰੀ ਕੋਰੀਆਈ ਤੰਬਾਕੂ ਦੇ 11 ਬਕਸੇ, ਕਿਸ਼ਤੀਆਂ ਦੇ ਹਿੱਸੇ ਅਤੇ ਲਾਈਫ ਜੈਕੇਟਾਂ ਬਰਾਮਦ ਹੋਈਆਂ ਹਨ, ਜਿਨ੍ਹਾਂ 'ਤੇ ਕੋਰੀਆਈ ਭਾਸ਼ਾ ਵਿਚ ਸ਼ਬਦ ਲਿਖੇ ਹੋਏ ਹਨ। ਨੇੜੇ ਮਿਲੀ ਲੱਕੜੀ ਦੀ ਟੁੱਟੀ ਕਿਸ਼ਤੀ ਵਿਚ ਮੱਛੀਆਂ ਫੜਨ ਦਾ ਕੁਝ ਸਾਮਾਨ ਮਿਲਿਆ ਹੈ।