ਅਮਰੀਕਾ ''ਚ 10 ਹਜ਼ਾਰ ਨੌਕਰੀਆਂ ਦੇਵੇਗੀ ਇੰਫੋਸਿਸ

06/23/2018 9:37:49 PM

ਵਾਸ਼ਿਗੰਟਨ— ਭਾਰਤ ਦੀ ਦਿੱਗਜ ਆਈ.ਟੀ. ਕੰਪਨੀ ਇੰਫੋਸਿਸ ਨੇ ਅਗਲੇ ਦੋ ਸਾਲਾਂ 'ਚ ਅਮਰੀਕਾ 'ਚ 10 ਹਜ਼ਾਰ ਨੌਕਰੀਆਂ ਬਣਾਉਣ ਦੀ ਯੋਜਨਾ ਪੇਸ਼ ਕੀਤੀ ਹੈ। ਕੰਪਨੀ ਦੇ ਇਸ ਐਲਾਨ ਦੀ ਅਮਰੀਕਾ ਦੇ ਵਿਦੇਸ਼ ਮੰਤਰੀ ਮਾਇਕ ਪੋਂਪੀਓ ਨੇ ਸ਼ਲਾਘਾ ਕੀਤੀ ਹੈ। ਪੋਂਪੀਓ ਨੇ ਸੰਯੁਕਤ ਰਾਸ਼ਟਰ ਅਮਰੀਕਾ ਇਨਵੈਸਟਮੈਂਟ ਸਮਿਟ 'ਚ ਆਪਣੇ ਭਾਸ਼ਣ ਦੌਰਾਨ ਇੰਫੋਸਿਸ ਦੇ ਨੁਮਾਇੰਦੇ ਵੀ ਇਸ ਸੰਮੇਲਨ 'ਚ ਮੌਜੂਦ ਰਹੇ। ਪੋਂਪੀਓ ਨੇ ਕਿਹਾ, 'ਟਰੰਪ ਪ੍ਰਸ਼ਾਸਨ ਕਾਰੋਬਾਰ ਦਾ ਬਿਹਤਰ ਮਾਹੌਲ ਬਣਾਉਣ ਲਈ ਵਚਨਬੱਧ ਹੈ, ਜੋ ਦੇਸ਼ 'ਚ ਖੁਸ਼ਹਾਲੀ ਪੈਦਾ ਕਰੇਗਾ।' ਉਨ੍ਹਾਂ ਅੱਗੇ ਕਿਹਾ ਕਿ ਆਰਥਿਕ ਰੂਪ ਨਾਲ ਮਜ਼ਬੂਤ ਅਮਰੀਦਾ ਦੇ ਸਹਿਯੋਗੀਆਂ ਦੀਆਂ ਵਚਨਬੱਧਤਾਂ ਨੂੰ ਪੂਰਾ ਕਰਨ ਸਕਦਾ ਹੈ ਤੇ ਵਿਸ਼ਵ ਨੂੰ ਸੰਕਟ 'ਚ ਪਾਉਣ ਤੋਂ ਰੋਕ ਸਕਦਾ ਹੈ।
ਆਪਣੇ ਸੰਬੋਧਨ 'ਚ ਪੋਂਪੀਓ ਨੇ ਦੱਸਿਆ ਕਿ ਇੰਫੋਸਿਸ 2021 ਤਕ 10 ਹਜ਼ਾਰ ਅਮਰੀਕੀਆਂ ਨੂੰ ਨੌਕਰੀ 'ਤੇ ਰੱਖੇਗਾ। ਇਸ ਨਾਲ ਹੀ ਉਨ੍ਹਾਂ ਕਿਹਾ ਕਿ ਉੱਤਰੀ ਕੈਰੋਲੀਨਾ ਦੇ ਭਾਈਚਾਰਕ ਕਾਲਜ ਨਾਲ ਭਵਿੱਖ ਦੇ ਕਰਮਚਾਰੀਆਂ ਨੂੰ ਤਿਆਰ ਕਰਨ ਤੇ ਉਨ੍ਹਾਂ ਨੂੰ ਟਰੇਨਿੰਗ ਦੇਣ ਲਈ ਹਿੱਸੇਦਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਅਮਰੀਕਾ 'ਚ ਇੰਫੋਸਿਸ ਦੀ ਨੁਮਾਇੰਦਗੀ ਨੂੰ ਦੇਖ ਕੇ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ। ਦੱਸ ਦਈਏ ਕਿ ਇਸ ਸਾਲ ਅਮਰੀਕਾ ਇਨਵੈਸਟਮੈਂਟ ਸਮਿਟ 'ਚ 66 ਦੇਸ਼ਾਂ ਦੇ 3 ਹਜ਼ਾਰ ਨੁਮਾਇੰਦਿਆਂ ਨੇ ਹਿੱਸਾ ਲਿਆ ਸੀ। ਸਮਿਟ 'ਚ ਸ਼ਾਮਲ ਦੇਸ਼ਾਂ 'ਚੋਂ 15 ਨੇ ਪਹਿਲੀ ਵਾਰ ਇਸ 'ਚ ਹਿੱਸਾ ਲਿਆ। ਸੰਮੇਲਨ ਦੌਰਾਨ ਵੱਖ-ਵੱਖ ਕੰਪਨੀਆਂ ਨੇ ਅਮਰੀਕਾ 'ਚ 600 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਵਾਅਦਾ ਕੀਤਾ ਹੈ।