ਫਾਈਜ਼ਰ ਦੇ ਕੋਰੋਨਾ ਰੋਕੂ ਟੀਕੇ ਦੀ ਦੂਜੀ ਖੁਰਾਕ ਦੇ 90 ਦਿਨਾਂ ਬਾਅਦ ਵੱਧਣ ਲੱਗਦੈ ਇਨਫੈਕਸ਼ਨ ਦਾ ਖਤਰਾ : ਅਧਿਐਨ

11/27/2021 1:44:41 AM

ਵਾਸ਼ਿੰਗਟਨ-ਫਾਈਜ਼ਰ-ਬਾਇਓਨਟੈੱਕ ਦੇ ਕੋਵਿਡ-19 ਰੋਕੂ ਟੀਕੇ ਦੀ ਦੂਜੀ ਖੁਰਾਕ ਲੈਣ ਦੇ 90 ਦਿਨਾਂ ਬਾਅਦ ਤੋਂ ਇਨਫੈਕਸ਼ਨ ਦਾ ਖਤਰਾ ਹੌਲੀ-ਹੌਲੀ ਵਧਣ ਲੱਗਦਾ ਹੈ। ਇਕ ਨਵੇਂ ਅਧਿਐਨ 'ਚ ਇਹ ਗੱਲ ਸਾਹਮਣੇ ਆਈ ਹੈ। ਇਜ਼ਰਾਈਲ ਦੇ 'ਰਿਸਰਚ ਇੰਸਟੀਚਿਊਟ ਆਫ ਲਿਊਮਿਟ ਹੈਲਥ ਸਰਵਿਸੇਜ' ਵੱਲੋਂ ਕੀਤੇ ਗਏ ਇਕ ਅਧਿਐਨ 'ਚ ਪਾਇਆ ਗਿਆ ਹੈ ਕਿ ਟੀਕੇ ਤੋਂ ਮਿਲਣ ਵਾਲੀ ਸਮਰਥਾ ਸਮੇਂ ਦੇ ਨਾਲ ਘੱਟ ਹੁੰਦੀ ਜਾਂਦੀ ਹੈ। ਨਾਲ ਹੀ, ਇਸ 'ਚ ਤੀਸਰੀ ਖੁਰਾਕ (ਬੂਸਟਰ ਖੁਰਾਕ) ਦੀ ਜ਼ਰੂਰਤ 'ਤੇ ਵੀ ਜ਼ੋਰ ਦਿੱਤਾ ਗਿਆ ਹੈ। 

ਇਹ ਵੀ ਪੜ੍ਹੋ : ਪੁਤਿਨ ਅਰਮੇਨੀਆ ਤੇ ਅਜ਼ਰਬੈਜਾਨ ਦੇ ਨੇਤਾਵਾਂ ਨਾਲ ਕਰਨਗੇ ਬੈਠਕ

ਇਜ਼ਰਾਈਲ 'ਚ ਦਸੰਬਰ 2020 'ਚ ਕੋਵਿਡ-19 ਰੋਕੂ ਟੀਕਾਕਰਨ ਮੁਹਿੰਮ ਵਿਆਪਕ ਪੱਧਰ 'ਤੇ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਇਥੇ ਜੂਨ 2021 ਤੋਂ ਇਨਫੈਕਸ਼ਨ ਦੇ ਮਾਮਲੇ ਇਕ ਵਾਰ ਫਿਰ ਵਧਣ ਲੱਗੇ ਹਨ। ਦੁਨੀਆ ਭ ਰ 'ਚ ਇਨਫੈਕਸ਼ਨ ਨੂੰ ਫੈਲਣ ਤੋਂ ਰੋਕਣ ਲਈ ਵੱਡੇ ਪੱਧਰ 'ਤੇ ਕੋਵਿਡ-19 ਰੋਕੂ ਟੀਕਾਕਰਨ ਮੁਹਿੰਮ ਚਲਾਈ ਜਾ ਰਹੀ ਹੈ ਪਰ ਵਿਗਿਆਨੀਆਂ ਦਾ ਮੰਨਣਾ ਹੈ ਕਿ ਉੱਚ ਟੀਕਾਕਰਨ ਦਰ ਵਾਲੇ ਦੇਸ਼ਾਂ 'ਚ ਵੀ ਇਨਫੈਕਸ਼ਨ ਜ਼ਿਆਦਾ ਫੈਲ ਸਕਦੀ ਹੈ ਕਿਉਂਕਿ ਸਮੇਂ ਦੇ ਨਾਲ ਟੀਕੇ ਤੋਂ ਮਿਲਣ ਵਾਲੀ ਸਮਰਥਾ ਘੱਟ ਹੁੰਦੀ ਜਾਂਦੀ ਹੈ।

ਇਹ ਵੀ ਪੜ੍ਹੋ : ਯੂਰਪੀਨ ਯੂਨੀਅਨ ਨੇ ਕੋਰੋਨਾ ਟੀਕਾ ਨਿਰਯਾਤ 'ਤੇ ਪਾਬੰਦੀਆਂ 'ਚ ਦਿੱਤੀ ਢਿੱਲ

ਖੋਜਕਰਤਾਵਾਂ ਨੇ ਔਸਤਨ 44 ਸਾਲ ਦੀ ਉਮਰ ਵਾਲੇ 80,057 ਬਾਲਗਾਂ ਲਈ 'ਇਲੈਕਟ੍ਰਾਨਿਕ ਹੈਲਥ ਰਿਕਾਰਡ' ਦੀ ਸਮੀਖਿਆ ਕੀਤੀ ਜਿਨ੍ਹਾਂ ਨੇ ਆਪਣੀ ਦੂਜੀ ਖੁਰਾਕ ਲੈਣ ਦੇ ਘਟੋ-ਘੱਟ ਤਿੰਨ ਹਫ਼ਤੇ ਬਾਅਦ ਪੀ.ਸੀ.ਆਰ. ਜਾਂਚ ਕਰਵਾਈ ਅਤੇ ਉਨਾਂ ਕੋਲ ਪਹਿਲਾਂ ਕੋਰੋਨਾ ਵਾਇਰਸ ਨਾਲ ਇਨਫੈਕਟਿਡ ਹੋਣ ਦੇ ਕੋਈ ਸਬੂਤ ਨਹੀਂ ਸਨ। 

ਇਹ ਵੀ ਪੜ੍ਹੋ : ਤੇਲ ਟੈਂਕਰ ਤੇ ਕਾਰ 'ਚ ਹੋਈ ਜ਼ਬਰਦਸਤ ਟੱਕਰ, ਲੱਗੀ ਅੱਗ

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।

Karan Kumar

This news is Content Editor Karan Kumar