ਇੰਡੋਨੇਸ਼ੀਆ ਨੇ ਤਾਇਵਾਨ ਦੇ 8 ਨਸ਼ਾ ਤਸਕਰਾਂ ਨੂੰ ਸੁਣਾਈ ਸਜ਼ਾ-ਏ-ਮੌਤ

04/26/2018 3:52:01 PM


ਇੰਡੋਨੇਸ਼ੀਆ— ਇੰਡੋਨੇਸ਼ੀਆ ਦੀ ਅਦਾਲਤ ਨੇ ਵੀਰਵਾਰ ਨੂੰ ਤਾਇਵਾਨ ਦੇ 8 ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਦੋਸ਼ੀਆਂ ਕੋਲੋਂ ਇਕ ਕੁਇੰਟਲ ਤੋਂ ਵਧੇਰੇ ਨਸ਼ਾ ਫੜਿਆ ਗਿਆ ਸੀ। ਇਸ ਸਾਲ ਜਨਵਰੀ ਮਹੀਨੇ ਇੰਡੋਨੇਸ਼ੀਆ ਦੇ ਵਕੀਲਾਂ ਨੇ ਇਨ੍ਹਾਂ ਨਸ਼ਾ ਤਸਕਰਾਂ ਨੂੰ ਮੌਤ ਦੀ ਸਜ਼ਾ ਸੁਣਾਉਣ ਦੀ ਅਪੀਲ ਕੀਤੀ ਸੀ। ਇੰਡੋਨੇਸ਼ੀਆ 'ਚ ਨਸ਼ਾ ਤਸਕਰੀ 'ਚ ਫੜੇ ਗਏ ਦੋਸ਼ੀਆਂ ਨੂੰ ਜ਼ਿਆਦਾਤਰ ਫਾਂਸੀ ਦੀ ਸਜ਼ਾ ਸੁਣਾਈ ਜਾਂਦੀ ਹੈ ਭਾਵੇਂ ਉਹ ਵਿਦੇਸ਼ੀ ਹੀ ਹੋਣ। ਇਨ੍ਹਾਂ ਦੋਸ਼ੀਆਂ ਨੂੰ ਜੁਲਾਈ 2017 'ਚ ਇੰਡੋਨੇਸ਼ੀਆ ਦੀ ਪੁਲਸ ਨੇ ਹਿਰਾਸਤ 'ਚ ਲਿਆ ਸੀ ਅਤੇ ਉਸ ਸਮੇਂ ਪੁਲਸ ਦੀ ਗੋਲੀ ਨਾਲ ਇਨ੍ਹਾਂ ਦੇ ਲੀਡਰ ਦੀ ਮੌਤ ਹੋ ਗਈ ਸੀ।