ਇੰਡੋਨੇਸ਼ੀਆ ''ਚ ਖੋਲ੍ਹੀ ਗਈ ਪਹਿਲੀ UHN ਹਿੰਦੂ ਯੂਨੀਵਰਸਿਟੀ

02/04/2020 10:02:53 AM

ਜਕਾਰਤਾ (ਬਿਊਰੋ): ਇੰਡੋਨੇਸ਼ੀਆ ਵਿਚ ਸੁਗਰੀਵ ਦੇ ਨਾਮ 'ਤੇ ਪਹਿਲੀ ਹਿੰਦੂ ਯੂਨੀਵਰਸਿਟੀ ਖੋਲ੍ਹੀ ਗਈ ਹੈ। ਇੰਡੋਨੇਸ਼ੀਆ ਦੇ ਰਾਸ਼ਟਰਪਤੀ ਜੋਕੋ 'ਜੋਕੋਵੀ' ਵਿਡੋਡੋ ਨੇ ਇਕ ਰਾਸ਼ਟਰਪਤੀ ਨਿਯਮ ਦੇ ਤਹਿਤ ਬਾਲੀ ਦੇ ਦੇ ਨਪਾਸਰ ਵਿਚ ਸਥਿਤ ਹਿੰਦੂ ਧਰਮ ਸਟੇਟ ਇੰਸਟੀਚਿਊਟ (IHDN) ਨੂੰ ਦੇਸ਼ ਦੀ ਪਹਿਲੀ ਹਿੰਦੂ ਸਟੇਟ ਯੂਨੀਵਰਸਿਟੀ ਬਣਾ ਦਿੱਤਾ ਹੈ। ਇਸ ਰੈਗੁਲੇਸ਼ਨ ਦੇ ਮੁਤਾਬਕ ਨਵੀਂ ਯੂਨੀਵਰਸਿਟੀ ਦਾ ਨਾਮ ਆਈ ਗੁਸਤੀ ਬਾਗਸ ਸੁਗਰੀਵ ਸਟੇਟ ਹਿੰਦੂ ਯੂਨੀਵਰਸਿਟੀ (UHN) ਰੱਖਿਆ ਗਿਆ ਹੈ। ਇਸ ਯੂਨੀਵਰਸਿਟੀ ਵਿਚ 'administer Hindu higher education programs' ਦੇ ਨਾਲ-ਨਾਲ 'ਹਿੰਦੂ ਹਾਇਰ ਐਜੁਕੇਸ਼ਨ ਪ੍ਰੋਗਰਾਮ' ਨੂੰ ਸਪੋਰਟ ਕਰਨ ਵਾਲੇ ਦੂਜੇ ਉੱਚ ਸਿੱਖਿਆ ਪ੍ਰੋਗਰਾਮ ਵੀ ਹੋਣਗੇ।

ਬੀਤੇ ਹਫਤੇ ਹੀ ਲਾਗੂ ਕੀਤੇ ਗਏ ਇਸ ਨਿਯਮ ਦੇ ਮੁਤਾਬਕ ਸਾਰੇ ਮੌਜੂਦਾ IHDN ਵਿਦਿਆਰਥੀਆਂ ਨੂੰ UHN ਵਿਚ ਤਬਦੀਲ ਕਰ ਦਿੱਤਾ ਗਿਆ ਹੈ। ਇਸ ਇੰਸਟੀਚਿਊਟ ਦੀਆਂ ਸਾਰੀਆਂ ਪ੍ਰਾਪਰਟੀਆਂ ਅਤੇ ਕਰਮਚਾਰੀਆਂ ਨੂੰ ਵੀ ਨਵੀਂ ਬਣਾਈ ਗਈ ਯੂਨੀਵਰਸਿਟੀ ਵਿਚ ਟਰਾਂਸਫਰ ਕਰ ਦਿੱਤਾ ਗਿਆ ਹੈ। ਸ਼ੁੱਕਰਵਾਰ ਨੂੰ ਇੰਸਟੀਚਿਊਟ ਦੀ ਸਰਕਾਰੀ ਵੈਬਸਾਈਟ 'ਤੇ IHDN ਦੇ ਰੇਕਟਰ ਨੇ ਕਿਹਾ,''ਇੰਸਟੀਚਿਊਟ ਦੇ ਸਟੇਟਸ ਵਿਚ ਇਕ ਨਵੇਂ ਰੇਗੁਲੇਸ਼ਨ ਦੇ ਜ਼ਰੀਏ ਤਬਦੀਲੀ ਕੀਤੀ ਗਈ ਹੈ ਅਤੇ ਹੁਣ ਸਿਰਫ ਕੇਂਦਰ ਸਰਕਾਰ ਦੇ ਹੈਂਡਓਵਰ ਕਰਨ ਦਾ ਇੰਤਜ਼ਾਰ ਹੈ। ਮੈਂ ਬਹੁਤ ਖੁਸ਼ ਅਤੇ ਧੰਨਵਾਦੀ ਹਾ।'' 

ਇੱਥੇ ਦੱਸ ਦਈਏ ਕਿ ਇਹ ਇੰਸਟੀਚਿਊਟ 1993 ਵਿਚ ਹਿੰਦੂ ਧਰਮ ਦੀ ਸਿੱਖਿਆ ਲਈ ਇਕ ਸਟੇਟ ਅਕੈਡਮੀ ਦੇ ਤੌਰ 'ਤੇ ਸ਼ੁਰੂ ਹੋਇਆ ਸੀ।ਫਿਰ ਇਸ ਨੂੰ 1999 ਵਿਚ ਹਿੰਦੂ ਰਿਲੀਜ਼ਨ ਸਟੇਟ ਕਾਲਜ ਵਿਚ ਬਦਲਿਆ ਗਿਆ ਅਤੇ ਫਿਰ 2004 ਵਿਚ IHDN ਵਿਚ ਬਦਲਿਆ ਗਿਆ। ਉਹਨਾਂ ਨੇ ਦੱਸਿਆ ਕਿ ਇੰਡੋਨੇਸ਼ੀਆ ਵਿਚ ਹਿੰਦੂ ਮਾਨਤਾਵਾਂ ਦੇ ਲਿਹਾਜ ਨਾਲ ਇਹ ਇਤਿਹਾਸਿਕ ਪਲ ਹੈ। ਇਹ ਸਪੱਸ਼ਟ ਹੈ ਕਿ ਰਾਸ਼ਟਰਪਤੀ ਜੋਕੋਵੀ ਨੇ ਬਾਲੀ ਵਿਚ ਹਿੰਦੂ ਸਿੱਖਿਆ ਸੰਸਥਾਵਾਂ 'ਤੇ ਵਿਸ਼ੇਸ਼ ਧਿਆਨ ਦਿੱਤਾ ਹੈ।


Vandana

Content Editor

Related News