ਇੰਡੋਨੇਸ਼ੀਆ 'ਚ ਸਿਨਾਬੁੰਗ ਜਵਾਲਾਮੁਖੀ ਫਟਿਆ, ਚਿਤਾਵਨੀ ਜਾਰੀ

05/07/2019 4:51:19 PM

ਜਕਾਰਤਾ (ਬਿਊਰੋ)— ਇੰਡੋਨੇਸ਼ੀਆ ਵਿਚ ਮੰਗਲਵਾਰ ਨੂੰ ਸਿਨਾਬੁੰਗ ਜਵਾਲਾਮੁਖੀ ਵਿਚ ਧਮਾਕਾ ਹੋ ਗਿਆ। ਧਮਾਕੇ ਕਾਰਨ ਆਸਮਾਨ ਵਿਚ 2000 ਮੀਟਰ ਤੱਕ ਧੂੰਆਂ ਅਤੇ ਸਵਾਹ ਫੈਲ ਗਈ। ਧਮਾਕੇ ਦੇ ਬਾਅਦ ਜਵਾਲਾਮੁਖੀ ਦਾ ਮਲਬਾ ਨੇੜਲੇ ਪਿੰਡਾਂ ਵਿਚ ਖਿੰਡ ਗਿਆ। ਇੱਥੇ ਦੱਸ ਦਈਏ ਕਿ ਸੁਮਾਤਰਾ ਟਾਪੂ 'ਤੇ ਮਾਊਂਟ ਸਿਨਾਬੁੰਗ ਜਵਾਲਾਮੁਖੀ ਸਾਲ 2010 ਤੋਂ ਹੀ ਕਿਰਿਆਸ਼ੀਲ ਹੈ।  ਸਾਲ 2016 ਵਿਚ ਵੀ ਇਸ ਵਿਚ ਜ਼ੋਰਦਾਰ ਧਮਾਕਾ ਹੋਇਆ ਸੀ। ਇਸ ਦੇ ਇਕ ਵਾਰ ਫਿਰ ਕਿਰਿਆਸ਼ੀਲ ਹੋਣ ਵਾਲ ਨੇੜਲੇ ਇਲਾਕਿਆਂ ਵਿਚ ਰਹਿੰਦੇ ਲੋਕਾਂ 'ਤੇ ਖਤਰਾ ਵੱਧ ਗਿਆ ਹੈ।

Vandana

This news is Content Editor Vandana