ਇੰਡੋਨੇਸ਼ੀਆ ਨੇ ਵਿਦੇਸ਼ੀ ਸੈਲਾਨੀਆਂ ਲਈ ਇਕਾਂਤਵਾਸ ਨਿਯਮਾਂ ਨੂੰ ਹਟਾਉਣ ਦਾ ਕੀਤਾ ਐਲਾਨ

03/22/2022 2:54:21 PM

ਜਕਾਰਤਾ (ਭਾਸ਼ਾ)- ਕੋਵਿਡ-19 ਮਹਾਮਾਰੀ ਕਾਰਨ 2 ਸਾਲਾਂ ਦੀ ਸਰਹੱਦੀ ਪਾਬੰਦੀਆਂ ਤੋਂ ਬਾਅਦ ਇੰਡੋਨੇਸ਼ੀਆ ਦੇਸ਼ ਵਿਚ ਆਉਣ ਵਾਲੇ ਵਿਦੇਸ਼ੀ ਸੈਲਾਨੀਆਂ ਲਈ ਇਕਾਂਤਵਾਸ ਸਬੰਧੀ ਨਿਯਮਾਂ ਨੂੰ ਹਟਾ ਦੇਵੇਗਾ। ਸੈਰ-ਸਪਾਟਾ ਅਤੇ ਆਰਥਿਕਤਾ ਮੰਤਰੀ ਸੈਂਡੀਆਗਾ ਉਨੋ ਨੇ ਕਿਹਾ ਕਿ ਵਿਦੇਸ਼ੀ ਸੈਲਾਨੀਆਂ ਨੂੰ ਅਜੇ ਵੀ ਦੇਸ਼ ਵਿਚ ਦਾਖ਼ਲ ਹੋਣ ਤੋਂ ਪਹਿਲਾਂ ਇਕ ਪੀ.ਸੀ.ਆਰ. ਟੈਸਟ ਕਰਵਾਉਣ ਅਤੇ ਇਕ "ਨੈਗੇਟਿਵ ਰਿਪੋਰਟ" ਜਮ੍ਹਾਂ ਕਰਾਉਣ ਦੀ ਲੋੜ ਹੋਵੇਗੀ।

ਇਹ ਵੀ ਪੜ੍ਹੋ: ਰੂਸ ਦੀ ਅਦਾਲਤ ਨੇ 'ਅੱਤਵਾਦ' ਦੇ ਦੋਸ਼ 'ਚ ਫੇਸਬੁੱਕ, ਇੰਸਟਾਗ੍ਰਾਮ 'ਤੇ ਲਗਾਈ ਪਾਬੰਦੀ

ਉਨ੍ਹਾਂ ਕਿਹਾ ਕਿ ਮੰਗਲਵਾਰ ਤੋਂ ਇਕਾਂਤਵਾਸ ਸਬੰਧੀ ਨਿਯਮਾਂ ਨੂੰ ਹਟਾ ਦਿੱਤਾ ਜਾਵੇਗਾ। ਇੰਡੋਨੇਸ਼ੀਆ ਨੇ ਕੋਰੋਨਾ ਵਾਇਰਸ ਦੇ ਮਾਮਲਿਆਂ ਦੀ ਗਿਣਤੀ ਵਿਚ ਗਿਰਾਵਟ ਦੇ ਵਿਚਕਾਰ ਬਾਲੀ, ਬਾਟਮ ਅਤੇ ਬਿਨਟਾਨ ਟਾਪੂਆਂ ਵਿਚ ਇਕਾਂਤਵਾਸ ਦੇ ਬਿਨਾਂ ਪ੍ਰਯੋਗਿਕ ਤੌਰ 'ਤੇ 2 ਹਫ਼ਤਿਆਂ ਲਈ ਯਾਤਰਾ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰ ਨੂੰ ਉਮੀਦ ਹੈ ਕਿ ਯਾਤਰਾ ਪਾਬੰਦੀਆਂ ਵਿਚ ਢਿੱਲ ਦੇਣ ਨਾਲ ਇਸ ਸਾਲ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 30 ਲੱਖ ਤੋਂ ਵੱਧ ਹੋ ਜਾਵੇਗੀ।

ਇਹ ਵੀ ਪੜ੍ਹੋ: ਰੂਸ 'ਤੇ ਭਾਰਤ ਦੇ ਰਵੱਈਏ ਤੋਂ ਨਿਰਾਸ਼ ਅਮਰੀਕਾ, ਬਾਈਡੇਨ ਬੋਲੇ- ਭੰਬਲਭੂਸੇ ਵਾਲੀ ਸਥਿਤੀ

ਇੰਡੋਨੇਸ਼ੀਆ ਨੇ ਇਸ ਮਹੀਨੇ ਘਰੇਲੂ ਉਡਾਣਾਂ 'ਤੇ ਯਾਤਰਾ ਲਈ ਕੋਵਿਡ-19 ਟੈਸਟ ਦੀ 'ਨੈਗੇਟਿਵ ਰਿਪੋਰਟ' ਦੀ ਜ਼ਰੂਰਤ ਨੂੰ ਵੀ ਖ਼ਤਮ ਕਰ ਦਿੱਤਾ ਹੈ। ਸੋਮਵਾਰ ਨੂੰ ਦੇਸ਼ ਵਿਚ ਕੋਵਿਡ-19 ਦੇ 4699 ਨਵੇਂ ਮਾਮਲੇ ਸਾਹਮਣੇ ਆਏ ਅਤੇ 154 ਲੋਕਾਂ ਦੀ ਮੌਤ ਹੋ ਗਈ। ਫਰਵਰੀ ਦੇ ਅੱਧ ਵਿਚ ਮਾਮਲਿਆਂ ਵਿਚ ਵਾਧੇ ਤੋਂ ਬਾਅਦ, ਹੁਣ ਸੰਕਰਮਣ ਦੇ ਘੱਟ ਮਾਮਲੇ ਆ ਰਹੇ ਹਨ।

ਇਹ ਵੀ ਪੜ੍ਹੋ: ਪਾਕਿਸਤਾਨ 'ਚ ਹਿੰਦੂ ਕੁੜੀ ਨੂੰ ਅਗਵਾ ਕਰਨ ਦੀ ਕੋਸ਼ਿਸ਼, ਨਾਕਾਮ ਰਹਿਣ 'ਤੇ ਮਾਰੀ ਗੋਲੀ

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


cherry

Content Editor

Related News