ਮਗਰਮੱਛ ਦੇ ਗਲੇ ''ਚੋਂ ਟਾਇਰ ਕੱਢਣ ਦੀ ਚੁਣੌਤੀ, ਜੇਤੂ ਨੂੰ ਮਿਲੇਗਾ ਇਨਾਮ

02/02/2020 1:33:39 PM

ਜਕਾਰਤਾ— ਸ਼ਰਤ ਜਿੱਤਣ ਲਈ ਲੋਕ ਜਾਨ ਦੀ ਬਾਜ਼ੀ ਲਗਾਉਣ ਲਈ ਵੀ ਤਿਆਰ ਰਹਿੰਦੇ ਹਨ ਪਰ ਇਸ ਵਾਰ ਜੋ ਸ਼ਰਤ ਹੈ, ਉਸ ਨੂੰ ਸੁਣ ਕੇ ਸਭ ਦੇ ਪਸੀਨੇ ਛੁੱਟ ਜਾਂਦੇ ਹਨ। ਅਸਲ 'ਚ ਇੰਡੋਨੇਸ਼ੀਆ 'ਚ ਇਕ ਮਗਰਮੱਛ ਦੇ ਗਲੇ 'ਚ ਕਈ ਸਾਲਾਂ ਤੋਂ ਇਕ ਟਾਇਰ ਫਸਿਆ ਹੋਇਆ ਹੈ। ਇਸ ਕਾਰਨ ਉਹ ਚੰਗੀ ਤਰ੍ਹਾਂ ਕੁਝ ਖਾ ਨਹੀਂ ਰਿਹਾ ਹੈ ਤੇ ਸਾਹ ਲੈਣ 'ਚ ਵੀ ਉਸ ਨੂੰ ਮੁਸ਼ਕਲ ਆ ਰਹੀ ਹੈ। ਇਸ ਤਰ੍ਹਾਂ ਹੌਲੀ-ਹੌਲੀ ਉਹ ਮੌਤ ਵਲ ਵਧ ਰਿਹਾ ਹੈ।

ਇਸ ਕਾਰਨ ਅਧਿਕਾਰੀਆਂ ਨੇ ਇਸ ਮਗਰਮੱਛ ਦੀ ਜਾਨ ਬਚਾਉਣ ਵਾਲੇ ਨੂੰ ਇਨਾਮ ਦੇਣ ਦੀ ਘੋਸ਼ਣਾ ਕੀਤੀ ਹੈ ਪਰ ਇਹ ਕਿੰਨੀ ਹੋਵੇਗੀ ਅਜੇ ਦੱਸਿਆ ਨਹੀਂ ਗਿਆ। ਵੱਡਾ ਸਵਾਲ ਇਹ ਹੈ ਕਿ ਮਗਰਮੱਛ ਨੂੰ ਬਚਾਉਣ ਵਾਲਾ ਵਿਅਕਤੀ ਉਸ ਕੋਲੋਂ ਆਪਣੀ ਜਾਨ ਕਿਵੇਂ ਬਚਾਵੇਗਾ? ਉਨ੍ਹਾਂ ਕਿਹਾ ਕਿ ਜਾਨਵਰਾਂ ਨੂੰ ਰੈਸਕਿਊ ਕਰਨ ਵਾਲੇ ਲੋਕ ਮਗਰਮੱਛ ਦੀ ਜਾਨ ਬਚਾਉਣ ਲਈ ਮਦਦ ਕਰ ਸਕਦੇ ਹਨ। 13 ਫੁੱਟ ਭਾਵ 4 ਮੀਟਰ ਲੰਬੇ ਇਸ ਮਗਰਮੱਛ ਨੂੰ ਬਚਾਉਣਾ ਵੱਡੀ ਚੁਣੌਤੀ ਹੈ।


Related News