ਵਿਆਹ ਤੋਂ ਪਹਿਲਾਂ ਜੋੜੇ ਨੇ ਬਣਾਏ ਸੰਬੰਧ, ਮਾਰੇ ਗਏ 100-100 ਕੋੜੇ (ਤਸਵੀਰਾਂ)

06/07/2020 6:06:02 PM

ਜਕਾਰਤਾ (ਬਿਊਰੋ): ਇੰਡੋਨੇਸ਼ੀਆ ਵਿਚ ਇਕ ਜੋੜੇ ਨੂੰ ਦਿਲ ਦਹਿਲਾ ਦੇਣ ਵਾਲੀ ਸਜ਼ਾ ਦਿੱਤੀ ਗਈ। ਅਸਲ ਵਿਚ ਜੋੜੇ ਨੂੰ ਵਿਆਹ ਤੋਂ ਪਹਿਲਾਂ ਸੰਬੰਧ ਬਣਾਉਣ 'ਤੇ ਇਸਲਾਮੀ ਕਾਨੂੰਨ ਦੇ ਤਹਿਤ 100-100 ਕੋੜੇ ਮਾਰੇ ਗਏ। ਮੀਡੀਆ ਰਿਪੋਰਟਾਂ ਮੁਤਾਬਕ ਇੰਡੋਨੇਸ਼ੀਆ ਦੇ ਆਚੇ ਸੂਬੇ ਵਿਚ ਬੇਸਾਰ ਜ਼ਿਲ੍ਹੇ ਵਿਚ ਸਥਿਤ ਇਕ ਮਸਜਿਦ ਦੇ ਬਾਹਰ ਇਸ ਜੋੜੇ ਨੂੰ ਕੋੜੇ ਮਾਰੇ ਗਏ। ਕੋੜੇ ਮਾਰੇ ਜਾਣ ਦੇ ਦੌਰਾਨ ਮੁੰਡਾ ਦਰਦ ਬਰਦਾਸ਼ਤ ਨਾ ਕਰ ਸਕਿਆ ਅਤੇ ਬੇਹੋਸ਼ ਹੋ ਗਿਆ। ਇਸ ਮਗਰੋਂ ਉਸ ਨੂੰ ਤੁਰੰਤ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ।

ਸਜ਼ਾ ਦੇਣ ਸਮੇਂ ਘੱਟ ਗਿਣਤੀ 'ਚ ਮੌਜੂਦ ਸਨ ਲੋਕ
ਇੰਡੋਨੇਸ਼ੀਆ ਵਿਚ ਆਮਤੌਰ 'ਤੇ ਅਜਿਹੀ ਸਜ਼ਾ ਦੇਣ ਦੇ ਸਮੇਂ ਵੱਡੀ ਗਿਣਤੀ ਵਿਚ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਪਰ ਕੋਰੋਨਾਵਾਇਰਸ ਦੇ ਇਨਫੈਕਸ਼ਨ ਦੇ ਖਦਸ਼ੇ ਕਾਰਨ ਥੋੜ੍ਹੀ ਗਿਣਤੀ ਵਿਚ ਲੋਕ ਪਹੁੰਚੇ। ਇਕ ਸਥਾਨਕ ਵਸਨੀਕ ਨੇ ਦੱਸਿਆ ਕਿ ਲੋਕ ਕੋਰੋਨਾਵਾਇਰਸ ਦੇ ਇਨਫੈਕਸ਼ਨ ਕਾਰਨ ਡਰੇ ਹੋਏ ਹਨ। ਅਸੀਂ ਕਈ ਵਾਰ ਅਜਿਹੇ ਮਾਮਲੇ ਦੇਖੇ ਹਨ ਜਦੋਂ ਇੱਥੇ ਘੱਟ ਗਿਣਤੀ ਵਿਚ ਲੋਕ ਪਹੁੰਚੇ ਹਨ।

ਆਚੇ ਸੂਬੇ 'ਚ ਹੈ ਲਾਗੂ ਹੈ ਸ਼ਰੀਆ 
ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਇੰਡੋਨੇਸ਼ੀਆ ਦੇ ਆਚੇ ਸੂਬੇ ਵਿਚ ਇਸਲਾਮੀ ਕਾਨੂੰਨ ਸ਼ਰੀਆ ਲਾਗੂ ਹੈ। ਇਸ ਦੇ ਤਹਿਤ ਵਿਆਹ ਤੋਂ ਪਹਿਲਾਂ ਸੰਬੰਧ ਬਣਾਉਣਾ ਸਜ਼ਾ ਯੋਗ ਅਪਰਾਧ ਹੈ। ਸਥਾਨਕ ਅਧਿਕਾਰੀਆਂ ਨੇ ਦੱਸਿਆ ਕਿ ਸਜ਼ਾ ਤੋਂ ਪਹਿਲਾਂ ਇਸ ਜੋੜੇ ਦੇ ਸਰੀਰ ਦੇ ਤਾਪਮਾਨ ਨੂੰ ਚੈੱਕ ਕੀਤਾ ਗਿਆ ਅਤੇ ਬਕਾਇਦਾ ਮਾਸਕ ਪਵਾ ਕੇ ਕੋੜੇ ਮਾਰੇ ਗਏ।

ਕਾਫੀ ਸਖਤ ਹੈ ਇਸਲਾਮੀ ਕਾਨੂੰਨ
ਬੇਸਾਰ ਜ਼ਿਲ੍ਹਾ ਕੋਰਟ ਦੇ ਸਰਕਾਰੀ ਵਕੀਲ ਦੇ ਦਫਤਰ ਵਿਚ ਸਧਾਰਨ ਅਪਰਾਧ ਵਿਭਾਗ ਦੇ ਪ੍ਰਮੁੱਖ ਅਗੁਸ ਕੇਲਾਨਾ ਪੁਤਰਾ ਨੇ ਕਿਹਾ ਕਿ ਇਸ ਜੋੜੇ ਨੇ ਇਸਲਾਮੀ ਕਾਨੂੰਨ ਦੀ ਉਲੰਘਣਾ ਕੀਤੀ ਸੀ। ਇਸ ਲਈ ਇਹਨਾਂ ਨੂੰ 100-100 ਕੋੜੇ ਮਾਰੇ ਗਏ ਹਨ। ਇਸ ਦੇ ਇਲਾਵਾ ਇਕ ਹੋਰ ਸ਼ਖਸ ਨੂੰ ਹੋਟਲ ਵਿਚ ਕੁੜੀ ਦੇ ਨਾਲ ਫੜੇ ਜਾਣ ਦੇ ਬਾਅਦ 40 ਕੋੜੇ ਮਾਰੇ ਗਏ। ਭਾਵੇਂਕਿ ਕੁੜੀ ਨੂੰ ਘੱਟ ਉਮਰ ਦੀ ਹੋਣ ਦੇ ਕਾਰਨ ਛੱਡ ਦਿੱਤਾ ਗਿਆ ਸੀ।

ਇਹਨਾਂ ਅਪਰਾਧਾਂ ਲਈ ਦਿੱਤੀ ਜਾਂਦੀ ਹੈ ਸਜ਼ਾ
ਆਚੇ ਸੂਬੇ ਵਿਚ ਇਸਲਾਮਿਕ ਕਾਨੂੰਨ ਦੇ ਮੁਤਾਬਕ ਸ਼ਰਾਬ ਪੀਣ, ਸੰਬੰਧ ਬਣਾਉਣ, ਹੋਮੋਸੈਕਸੁਅਸ ਹੋਣ ਅਤੇ ਜੂਆ ਖੇਡਣ ਦੇ ਦੋਸ਼ੀ ਨੂੰ ਕੋੜੇ ਮਾਰਨ ਦੀ ਸਜ਼ਾ ਦਿੱਤੀ ਜਾਂਦੀ ਹੈ। ਇਸ ਕਾਨੂੰਨ ਨੂੰ ਇੰਡੋਨੇਸ਼ੀਆ ਸਰਕਾਰ ਨੇ 2005 ਵਿਚ ਲਾਗੂ ਕੀਤਾ ਸੀ।ਭਾਵੇਂਕਿ ਮਨੁੱਖੀ ਅਧਿਕਾਰ ਸੰਸਥਾਵਾਂ ਨੇ ਇਸ ਕਾਨੂੰਨ ਦਾ ਸ਼ੁਰੂ ਤੋਂ ਹੀ ਵਿਰੋਧ ਕਰਦਿਆਂ ਇਸ ਨੂੰ ਅਣਮਨੁੱਖੀ ਕਰਾਰ ਦਿੱਤਾ ਹੈ।

Vandana

This news is Content Editor Vandana