ਇੰਡੋਨੇਸ਼ੀਆ ਕਿਸ਼ਤੀ ਹਾਦਸਾ: ਲਾਪਤਾ ਲੋਕਾਂ ਦੀ ਗਿਣਤੀ ''ਚ ਹੋਇਆ ਵਾਧਾ

06/21/2018 9:25:54 AM

ਜਕਾਰਤਾ— ਇੰਡੋਨੇਸ਼ੀਆ ਵਿਚ ਸਥਿਤ ਸੁਮਾਤਰਾ ਸੂਬੇ ਦੀ ਇਕ ਝੀਲ ਵਿਚ ਸੋਮਵਾਰ ਨੂੰ ਕਿਸ਼ਟੀ ਡੁੱਬਣ ਦੀ ਘਟਨਾ ਵਿਚ ਲਾਪਤਾ ਲੋਕਾਂ ਦੀ ਗਿਣਤੀ 166 ਤੋਂ ਵਧ ਕੇ 180 ਹੋ ਗਈ ਹੈ। ਇਹ ਵੀ ਦੱਸਿਆ ਗਿਆ ਹੈ ਕਿ ਇਸ ਹਾਦਸੇ ਵਿਚ ਹੁਣ ਤੱਕ 4 ਲੋਕਾਂ ਦੀਆਂ ਲਾਸ਼ਾ ਬਰਾਮਦ ਕੀਤੀਆਂ ਗਈਆਂ ਹਨ, ਜਦੋਂ ਕਿ 18 ਲੋਕ ਸੁਰੱਖਿਅਤ ਬਾਹਰ ਕੱਢੇ ਗਏ ਹਨ। ਗੋਤਾਖੋਰ ਅਤੇ 400 ਸੁਰੱਖਿਆ ਕਰਮਚਾਰੀ ਪਾਣੀ ਅੰਦਰ ਚੱਲਣ ਵਾਲੇ ਡਰੋਨ ਨਾਲ ਸਮੁਤਰਾ ਦੀ ਤੋਬਾ ਝੀਲ ਵਿਚ ਡੁੱਬੇ ਲੋਕਾਂ ਦੀ ਭਾਲ ਕਰ ਰਹੇ ਹਨ। ਅਜੇ ਤੱਕ ਇਹ ਸਪਸ਼ਟ ਨਹੀਂ ਹੈ ਕਿ ਕਿਸ਼ਤੀ 'ਤੇ ਕਿੰਨੇ ਲੋਕ ਸਵਾਰ ਸਨ। ਮੰਨਿਆ ਜਾ ਰਿਹਾ ਹੈ ਕਿ ਕਿਸ਼ਤੀ 'ਤੇ ਸਮਰਥਾ ਤੋਂ ਜ਼ਿਆਦਾ ਲੋਕ ਸਵਾਰ ਸਨ। ਇਸ ਲਈ ਇਹ ਹਾਦਸਾ ਵਾਪਰਿਆ।
ਟਰਾਂਸਪੋਰਟ ਮੰਤਰਾਲੇ ਮੁਤਾਬਕ ਰਵਾਇਤੀ ਕਿਸ਼ਤੀ 'ਤੇ ਵਧ ਤੋਂ ਵੱਧ 43 ਲੋਕ ਸਵਾਰ ਹੋ ਸਕਦੇ ਸਨ। ਪੁਲਸ ਦਾ ਕਹਿਣਾ ਹੈ ਕਿ 180 ਲੋਕਾਂ ਦੇ ਲਾਪਤਾ ਹੋਣ ਦੀ ਪੁਸ਼ਟੀ ਹੋਣ 'ਤੇ ਇਹ ਇੰਡੋਨੇਸ਼ੀਆ ਦਾ ਸਭ ਤੋਂ ਵੱਡਾ ਸਮੁੰਦਰੀ ਹਾਦਸਾ ਬਣ ਸਕਦਾ ਹੈ। ਫਿਲਹਾਲ ਬਚਾਅ ਕਰਮਚਾਰੀ ਲਾਪਤਾ ਹੋਏ ਲੋਕਾਂ ਦੇ ਪਰਿਵਾਰਾਂ ਵੱਲੋਂ ਦਰਜ ਕਰਵਾਈ ਗਈ ਰਿਪੋਰਟ ਦੇ ਆਧਾਰ 'ਤੇ ਖੋਜ ਅਭਿਆਨ ਚਲਾ ਰਹੇ ਹਨ।