ਅੱਤਵਾਦ ਬਣਿਆ ਵੱਡੀ ਸਿਰਦਰਦੀ, ਇੰਡੋਨੇਸ਼ੀਆ-ਆਸਟਰੇਲੀਆ ਨੇ ਮਿਲ ਕੇ ਕੀਤੀ ਬੈਠਕ

07/29/2017 1:38:58 PM

ਮਨਾਡੋ— ਇੰਡੋਨੇਸ਼ੀਆ-ਆਸਟਰੇਲੀਆ ਨੇ ਸਾਂਝੇ ਰੂਪ ਨਾਲ ਸ਼ਨੀਵਾਰ ਨੂੰ ਅੱਤਵਾਦ ਵਿਰੋਧੀ ਬੈਠਕ ਦੀ ਮੇਜ਼ਬਾਨੀ ਕੀਤੀ, ਜਿਸ 'ਚ 6 ਦੇਸ਼ਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ। ਇਹ ਬੈਠਕ ਅਜਿਹੇ ਸਮੇਂ 'ਤੇ ਕੀਤੀ ਜਾ ਰਹੀ ਹੈ, ਜਦੋਂ ਫਿਲਪੀਨ ਇਸਲਾਮਿਕ ਸਟੇਟ (ਆਈ. ਐੱਸ. ਆਈ. ਐੱਸ.) ਅੱਤਵਾਦੀਆਂ ਦੇ ਸਮਰਥਕਾਂ ਨਾਲ ਲੜ ਰਿਹਾ ਹੈ। ਇੰਡੋਨੇਸ਼ੀਆ ਦੇ ਸੂਬੇ ਉੱਤਰੀ ਸੁਲਾਵੇਸੀ 'ਚ ਇਕ ਦਿਨਾਂ ਇਸ ਬੈਠਕ ਵਿਚ ਮਲੇਸ਼ੀਆ, ਫਿਲਪੀਨ ਅਤੇ ਨਿਊਜ਼ੀਲੈਂਡ ਸਮੇਤ 6 ਦੇਸ਼ਾਂ ਨੇ ਸ਼ਿਰਕਤ ਕੀਤੀ।
ਦੱਖਣੀ-ਪੂਰਬੀ ਏਸ਼ੀਆ ਵਿਚ ਵਧਦੇ ਅੱਤਵਾਦ ਨਾਲ ਪੈਦਾ ਹੋ ਰਹੇ ਖਤਰੇ ਦੇ ਨਾਲ ਹੀ ਇਸਲਾਮਿਕ ਸਟੇਟ ਦੇ ਫਿਲਪੀਨ ਵਿਚ ਆਪਣਾ ਸ਼ਾਸਨ ਸਥਾਪਤ ਕਰਨ ਦੀਆਂ ਕੋਸ਼ਿਸ਼ਾਂ 'ਤੇ ਚਰਚਾ ਕਰਨ ਲਈ ਇਸ ਬੈਠਕ ਦਾ ਆਯੋਜਨ ਕੀਤਾ ਗਿਆ। ਦੱਸਣਯੋਗ ਹੈ ਕਿ ਅੱਤਵਾਦ ਅੱਜ ਹਰ ਦੇਸ਼ ਲਈ ਵੱਡੀ ਸਿਰਦਰਦੀ ਬਣਿਆ ਹੋਇਆ ਹੈ। ਇਸ ਨੂੰ ਜੜ੍ਹੋ ਉਖਾੜ ਸੁੱਟਣ ਲਈ ਦੇਸ਼ਾਂ ਆਪਸ ਵਿਚ ਗੱਲਬਾਤ ਕਰਦੇ ਹਨ, ਤਾਂ ਕਿ ਕਿਸੇ ਨਤੀਜੇ 'ਤੇ ਪੁੱਜਿਆ ਜਾ ਸਕੇ।