ਇੰਡੋਨੇਸ਼ੀਆ ''ਚ 5 ਕਰੋੜ ਲੋਕ ਭਿਆਨਕ ਸੋਕੇ ਦੀ ਲਪੇਟ ''ਚ : ਰਿਪੋਰਟ

08/01/2019 1:48:33 PM

ਜਕਾਰਤਾ— ਇੰਡੋਨੇਸ਼ੀਆ ਦੇ 34 'ਚੋਂ 28 ਸੂਬਿਆਂ 'ਚ ਭਿਆਨਕ ਸੋਕੇ ਦਾ ਖਤਰਾ ਮੰਡਰਾਅ ਰਿਹਾ ਹੈ, ਜਿਸ ਕਾਰਨ ਘੱਟ ਤੋਂ ਘੱਟ 5 ਕਰੋੜ ਲੋਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ। ਭੂ-ਮੱਧ ਰੇਖਾ ਪ੍ਰਸ਼ਾਂਤ ਮਹਾਸਾਗਰ ਦੇ ਸਮੁੰਦਰੀ ਤਾਪਮਾਨ 'ਚ ਉਤਾਰ-ਚੜ੍ਹਾਅ ਕਾਰਨ ਸੋਕਾ ਪੈਂਦਾ ਹੈ। ਇਸ ਸੋਕੇ ਕਾਰਨ 2,47,100 ਏਕੜ ਖੇਤੀ ਯੋਗ ਜ਼ਮੀਨ ਪ੍ਰਭਾਵਿਤ ਹੋ ਗਈ ਜਦਕਿ 9000 ਹੈਕਟੇਅਰ ਜ਼ਮੀਨ 'ਤੇ ਮਿੱਟੀ ਬਰਬਾਦ ਹੋਈ ਹੈ।

ਇੰਡੋਨੇਸ਼ੀਆ ਦੇ ਜਾਵਾ, ਬਾਲੀ ਅਤੇ ਲੇਸਰ ਸੁੰਡਾ ਟਾਪੂ ਦੇ ਵਧੇਰੇ ਹਿੱਸਿਆਂ 'ਚ 60 ਤੋਂ ਵਧੇਰੇ ਦਿਨਾਂ ਤਕ ਬਾਰਸ਼ ਨਹੀਂ ਹੋਈ। ਇੰਡੋਨੇਸ਼ੀਆ ਮੌਸਮ ਵਿਗਿਆਨ, ਕਲਾਈਮੈਟੋਲਾਜੀ ਅਤੇ ਹੋਰ ਏਜੰਸੀਆਂ ਅਨੁਸਾਰ ਸੋਕੇ ਦੀ ਮਾਰ ਅਗਸਤ 'ਚ ਕਾਫੀ ਭਿਆਨਕ ਹੋਵੇਗੀ। ਇਸ ਦਾ ਪ੍ਰਭਾਵ ਸਤੰਬਰ ਤਕ ਰਹੇਗਾ। ਪ੍ਰਸ਼ਾਸਨ ਨੇ ਲੋਕਾਂ ਨੂੰ ਸਾਫ ਪਾਣੀ ਮੁਹੱਈਆ ਕਰਨਾ ਸ਼ੁਰੂ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਦੁਨੀਆ ਦੇ ਬਹੁਤ ਸਾਰੇ ਦੇਸ਼ ਸੋਕੇ ਦੀ ਲਪੇਟ 'ਚ ਆ ਰਹੇ ਹਨ, ਜਿਸ ਕਾਰਨ ਜਲਦੀ ਹੀ ਕੋਸ਼ਿਸ਼ਾਂ ਕਰਨ ਦੀ ਜ਼ਰੂਰਤ ਹੈ।


Related News