ਇੰਡੋਨੇਸ਼ੀਆ : ਸੜਕ ਦੁਰਘਟਨਾ ''ਚ 12 ਲੋਕਾਂ ਦੀ ਮੌਤ

06/17/2019 1:47:13 PM

ਜਕਾਰਤਾ— ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਨੂੰ ਪੂਰਬੀ ਜਾਵਾ ਸ਼ਹਿਰਾਂ ਨੂੰ ਜੋੜਨ ਵਾਲੇ ਟਾਲ ਮਾਰਗ 'ਤੇ ਸੋਮਵਾਰ ਦੀ ਸਵੇਰੇ ਕੁਝ ਵਾਹਨਾਂ ਦੇ ਦੁਰਘਟਨਾਗ੍ਰਸਤ ਹੋਣ ਨਾਲ 12 ਲੋਕਾਂ ਦੀ ਮੌਤ ਹੋ ਗਈ। ਪੱਛਮੀ ਜਾਵਾ ਦੇ ਮਜੇਲੇਂਗਕਾ ਆਵਾਜਾਈ ਪੁਲਸ ਦੀ ਮੁੱਖ ਸੁਸਵੰਤੀ ਨੇ ਕਿਹਾ ਕਿ ਇਸ ਦੁਰਘਟਨਾ 'ਚ ਇਕ ਬੱਸ, ਇਕ ਟਰੱਕ ਅਤੇ ਵੈਨ ਕਾਰਾਂ ਸ਼ਾਮਲ ਸਨ। 

ਇਹ ਭਿਆਨਕ ਹਾਦਸਾ ਉਸ ਸਮੇਂ ਵਾਪਰਿਆ ਜਦ ਇਕ ਬੱਸ ਅਚਾਨਕ ਗਲਤ ਪਾਸਿਓਂ ਆ ਗਈ ਅਤੇ ਜਕਾਰਤਾ ਵੱਲ ਜਾਣ ਵਾਲੇ ਕੁਝ ਵਾਹਨਾਂ ਨਾਲ ਟਕਰਾ ਗਈ। ਦੁਰਘਟਨਾ ਦਾ ਕਾਰਨ ਬਣੀ ਬੱਸ ਜਕਾਰਤਾ ਤੋਂ ਸਿਰੇਬਾਨ ਜਾ ਰਹੀ ਸੀ। ਬੱਸ ਡਰਾਈਵਰ ਨੂੰ ਨੀਂਦ ਆ ਰਹੀ ਹੋਵੇਗੀ ਜਾਂ ਫਿਰ ਉਸ ਨੇ ਵਾਹਨ 'ਤੇ ਕੰਟਰੋਲ ਗੁਆ ਲਿਆ ਹੋਵੇਗਾ। ਬੱਸ ਅਚਾਨਕ ਉਲਟ ਲੇਨ 'ਚ ਦਾਖਲ ਹੋ ਗਈ ਅਤੇ ਦੋ ਵੈਨਾਂ ਅਤੇ ਟਰੱਕ 'ਚ ਸਿੱਧੀ ਟੱਕਰ ਮਾਰ ਦਿੱਤੀ। ਹਾਦਸੇ 'ਚ ਕਈ ਲੋਕ ਜ਼ਖਮੀ ਵੀ ਹੋ ਗਏ। ਉਨ੍ਹਾਂ ਨੇ ਦੱਸਿਆ ਕਿ ਦੋ ਲੋਕ ਗੰਭੀਰ ਰੂਪ ਨਾਲ ਜ਼ਖਮੀ ਹਨ ਜਦਕਿ 10 ਹੋਰ ਮਾਮੂਲੀ ਤੌਰ 'ਤੇ ਜ਼ਖਮੀ ਹੋਏ ਹਨ। ਪੁਲਸ ਘਟਨਾ ਦੀ ਜਾਂਚ ਕਰ ਰਹੀ ਹੈ।


Related News