ਇੰਡੋਨੇਸ਼ੀਆ ਅਤੇ ਜਾਪਾਨ ''ਚ ਲੱਗੇ ਭੂਚਾਲ ਦੇ ਝਟਕੇ

06/24/2019 10:10:44 AM

ਜਕਾਰਤਾ/ਟੋਕੀਓ (ਭਾਸ਼ਾ)— ਪੂਰਬੀ ਇੰਡੋਨੇਸ਼ੀਆ ਸਥਿਤ ਪਾਪੂਆ ਵਿਚ ਸੋਮਵਾਰ ਸਵੇਰੇ 7.7 ਦੀ ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਅਮਰੀਕੀ ਭੂਚਾਲ ਵਿਗਿਆਨੀਆਂ ਨੇ ਇਹ ਜਾਣਕਾਰੀ ਦਿੱਤੀ। ਵਿਗਿਆਨੀਆਂ ਵੱਲੋਂ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ ਗਈ। ਅਮਰੀਕੀ ਭੂ-ਵਿਗਿਆਨ ਸਰਵੇ ਮੁਤਾਬਕ ਭੂਚਾਲ ਅੰਬੋਨ ਟਾਪੂ ਦੇ ਦੱਖਣ ਵਿਚ 208 ਕਿਲੋਮੀਟਰ ਦੀ ਡੂੰਘਾਈ 'ਤੇ ਸਥਾਨਕ ਸਮੇਂ ਮੁਤਾਬਕ 11:33 'ਤੇ ਆਇਆ।  ਹੁਣ ਤੱਕ ਕਿਸੇ ਤਰ੍ਹਾਂ ਦੇ ਜਾਨ-ਮਾਲ ਦੇ ਨੁਕਸਾਨ ਦੀ ਖਬਰ ਨਹੀਂ ਹੈ।

ਉੱਧਰ ਜਾਪਾਨ ਦੀ ਰਾਜਧਾਨੀ ਟੋਕੀਓ ਅਤੇ ਇਸ ਦੇ ਆਲੇ-ਦੁਆਲੇ ਦੇ ਖੇਤਰਾਂ ਵਿਚ ਸੋਮਵਾਰ ਨੂੰ ਮੱਧ ਪੱਧਰ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦੀ ਤੀਬਰਤਾ ਰਿਕਟਰ ਸਕੇਲ 'ਤੇ 5.5 ਮਾਪੀ ਗਈ। ਜਾਪਾਨ ਦੇ ਮੌਸਮ ਵਿਭਾਗ ਮੁਤਾਬਕ ਭੂਚਾਲ ਦਾ ਕੇਂਦਰ ਚਿਬਾ ਸੂਬੇ ਦੇ ਤੱਟ 'ਤੇ ਧਰਤੀ ਦੀ ਸਤਹਿ ਤੋਂ 60 ਕਿਲੋਮੀਟਰ ਹੇਠਾਂ ਸੀ। ਮੌਸਮ ਵਿਭਾਗ ਨੇ ਭੂਚਾਲ ਕਾਰਨ ਸੁਨਾਮੀ ਦੀ ਕੋਈ ਚਿਤਾਵਨੀ ਜਾਰੀ ਨਹੀਂ ਕੀਤੀ।

Vandana

This news is Content Editor Vandana