ਇੰਡੋਨੇਸ਼ੀਆ ''ਚ ਕੋਰੋਨਾ ਵਾਇਰਸ ਦੇ 1,693 ਨਵੇਂ ਮਾਮਲੇ ਆਏ ਸਾਹਮਣੇ

08/11/2020 5:12:11 PM

ਜਕਾਰਤਾ (ਵਾਰਤਾ) : ਇੰਡੋਨੇਸ਼ੀਆ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾ ਵਾਇਰਸ ਦੇ 1,693 ਨਵੇਂ ਮਾਮਲੇ ਸਾਹਮਣੇ ਆਉਣ ਦੇ ਨਾਲ ਹੀ ਕੁੱਲ ਪੀੜਤਾਂ ਦੀ ਗਿਣਤੀ 1,28,776 ਹੋ ਗਈ ਹੈ। ਇੰਡੋਨੇਸ਼ੀਆ ਦੇ ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਦੌਰਾਨ ਕੋਵਿਡ-19 ਨਾਲ 59 ਮਰੀਜ਼ਾਂ ਦੀ ਮੌਤ ਹੋਣ ਨਾਲ ਇੰਡੋਨੇਸ਼ੀਆ ਵਿਚ ਇਸ ਮਹਾਮਾਰੀ ਨਾਲ ਮਰਨ ਵਾਲੇ ਲੋਕਾਂ ਦੀ ਗਿਣਤੀ ਵੱਧ ਕੇ 5,824 ਹੋ ਗਈ ਹੈ।

ਇਸਦੇ ਇਲਾਵਾ ਪਿਛਲੇ 24 ਘੰਟਿਆਂ ਦੌਰਾਨ 1474 ਮਰੀਜ ਪੂਰੀ ਤਰ੍ਹਾਂ ਨਾਲ ਠੀਕ ਵੀ ਹੋਏ ਹਨ। ਇੰਡੋਨੇਸ਼ੀਆ ਵਿਚ ਹੁਣ ਤੱਕ 83,710 ਲੋਕ ਕੋਰੋਨਾ ਨੂੰ ਮਾਤ ਦੇ ਚੁੱਕੇ ਹਨ। ਇਹ ਜਾਨਲੇਵਾ ਵਿਸ਼ਾਣੁ ਦੇਸ਼ ਦੇ ਸਾਰੇ 34 ਸੂਬਿਆਂ ਵਿਚ ਫੈਲ ਚੁੱਕਾ ਹੈ। ਪਿਛਲੇ 24 ਘੰਟਿਆਂ ਦੌਰਾਨ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਵਿਚ 462, ਪੂਰਬੀ ਜਾਵਾ ਵਿਚ 291, ਉੱਤਰੀ ਸੁਮਾਤਰਾ ਵਿਚ 207, ਪੂਰਬੀ ਕਾਲੀਮੰਤਨ ਵਿਚ 128 ਅਤੇ ਪੱਛਮੀ ਜਾਵਾ ਵਿਚ 95 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਇਲਾਵਾ ਏਸੇਹ, ਜੰਬੀ, ਬੰਗਕਾ, ਬੇਲੀਟੁੰਗ ਅਤੇ ਸੈਂਟਰਲ ਸੁਲਾਵੇਸੀ ਵਿਚ ਕੋਰੋਨਾ ਦਾ ਕੋਈ ਨਵਾਂ ਮਾਮਲਾ ਸਾਹਮਣੇ ਨਹੀਂ ਆਇਆ ਹੈ।

cherry

This news is Content Editor cherry