ਇਟਲੀ ਦੇ ਨਕਸ਼ੇ ''ਤੇ ਫਿਰ ਹੋਈ ਭਾਰਤੀਆਂ ਦੀ ਬੱਲੇ ਬੱਲੇ

02/03/2020 2:08:39 AM

ਮਿਲਾਨ  (ਸਾਬੀ ਚੀਨੀਆ) - ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਨੇ ਜਿੱਥੇ ਸਖਤ ਮਿਹਨਤਾਂ ਕਰਕੇ ਆਪਣੇ ਘਰੇਲੂ ਹਾਲਾਤਾਂ ਨੂੰ ਚੰਗੇ ਬਣਾਇਆ ਹੈ। ਉਥੇ ਦੂਜੀ ਪੀੜ੍ਹੀ ਵੱਲੋ ਪੜਾਈ ਅਤੇ ਖੇਡ ਖੇਤਰ ਵਿਚ ਮਾਰੀਆਂ ਜਾ ਰਹੀਆਂ ਮੱਲਾਂ ਭਾਰਤ ਵਾਸੀਆਂ ਲਈ ਮਾਣ ਵਾਲੀ ਗੱਲ ਬਣ ਰਹੀਆਂ ਹਨ।

ਇਟਲੀ ਦੇ ਜ਼ਿਲ੍ਹਾ ਮਾਨਤੋਵਾ ਵਿਚ ਰਹਿੰਦੇ ਪੰਜਾਬੀ ਗੱਭਰੂ ਅਰਸ਼ਦੀਪ ਸਿੰਘ ਸੈਣੀ ਨੇ ਮਿਲਾਨ ਵਿਚ ਹੋਈ ਨੈਸ਼ਨਲ ਪਾਵਰ ਲਿੰਫਟਿੰਗ ਚੈਪੀਅਨਸ਼ਿਪ ਵਿਚ 205 ਕਿਲੋ ਭਾਰ ਚੁੱਕ ਕੇ ਦੂਜਾ ਸਥਾਨ ਹਾਸਲ ਕਰਦਿਆਂ ਇਟਲੀ ਦੇ ਨਕਸ਼ੇ 'ਤੇ ਭਾਰਤ ਵਾਸੀਆਂ ਦੀ ਬੱਲੇ ਬੱਲੇ ਕਰਵਾ ਦਿੱਤੀ ਹੈ। ਪੰਜਾਬ ਦੇ ਰੋਪੜ ਜ਼ਿਲ੍ਹੇ ਨਾਲ ਸਬੰਧਿਤ 17 ਸਾਲਾਂ ਅਰਸ਼ਦੀਪ ਸੈਣੀ ਨੇ ਭਰ ਵਰਗ ਵਿਚ ਹੋਏ ਮੁਕਾਬਲਿਆਂ ਵਿਚ 205 ਕਿਲੋ ਭਾਰ ਚੁੱਕ ਕਿ ਸਿਲਵਰ ਮੈਡਲ ਜਿੱਤ ਕੇ ਦੇਸ਼ ਵਾਸੀਆਂ ਦਾ ਮਾਣ ਵਧਾਇਆ ਹੈ ਆਪਣੇ ਕੋਚ ਅਤੇ ਟੀਮ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਪਰਿਵਾਰ ਵੱਲੋਂ ਮਿਲ ਰਹੇ ਸਾਥ ਦਾ ਜ਼ਿਕਰ ਕਰਦਿਆਂ ਆਖਿਆ ਜੇ ਮੌਕਾ ਮਿਲਿਆ ਤਾਂ ਆਪਣੇ ਪੁਰਖਾਂ ਦੀ ਜਨਮ ਭੂਮੀ ਭਾਰਤ ਦੀ ਜ਼ਮੀਨ 'ਤੇ ਜਾ ਕੇ ਖੇਡਣਾ ਚਾਹੁੰਦਾ ਹਾਂ ਅਤੇ ਇਸੇ ਤਰ੍ਹਾਂ ਮੈਡਲ ਜਿੱਤਣਾ ਚਾਹੁੰਦਾ ਹਾਂ। 

Khushdeep Jassi

This news is Content Editor Khushdeep Jassi