ਐੱਚ-1 ਬੀ ਵੀਜ਼ਾ ਅਪਲਾਈ ਕਰਨ 'ਚ ਭਾਰਤੀ ਸਭ ਤੋਂ ਅੱਗੇ, 9 ਮਹੀਨਿਆਂ 'ਚ 2.47 ਲੱਖ ਲੋਕਾਂ ਨੇ ਭਰੀਆਂ ਅਰਜ਼ੀਆਂ

08/20/2017 3:49:39 PM

ਨਵੀਂ ਦਿੱਲੀ—ਐੱਚ-1 ਬੀ ਵੀਜ਼ੇ ਲਈ ਅਪਲਾਈ ਕਰਨ ਵਾਲਿਆਂ 'ਚੋਂ ਸਭ ਤੋਂ ਅੱਗੇ ਭਾਰਤੀ ਲੋਕ ਹਨ। ਮੌਜੂਦਾ ਅਮਰੀਕੀ ਵਿੱਤੀ ਸਾਲ ਤੋਂ ਪਹਿਲਾਂ 9 ਮਹੀਨਿਆਂ 'ਚ ਐੱਚ-1 ਬੀ ਵੀਜ਼ਾ ਲਈ ਅਪਲਾਈ ਕਰਨ ਵਾਲੇ ਭਾਰਤੀ ਹਨ। ਇਸ ਦੌਰਾਨ 2.47 ਲੱਖ ਲੋਕਾਂ ਨੇ ਐੱਚ-1 ਬੀ ਵੀਜ਼ੇ ਲਈ ਅਰਜ਼ੀਆਂ ਭਰੀਆਂ ਹਨ। ਇਹ ਅੰਕੜਾ ਐੱਚ-1 ਬੀ ਵੀਜ਼ੇ ਲਈ ਮਿਲੀਆਂ ਕੁਲ ਅਰਜ਼ੀਆਂ ਦਾ 74 ਫੀਸਦੀ ਹੈ। ਅਰਜ਼ੀਆਂ ਦਾ ਇਹ ਅੰਕੜਾ 1 ਅਕਤੂਬਰ, 2016 ਤੋਂ 30 ਜੂਨ, 2017 ਤਕ ਦਾ ਹੈ। ਅਮਰੀਕੀ ਵਿੱਤੀ ਸਾਲ 1 ਅਕਤੂਬਰ ਤੋਂ ਸ਼ੁਰੂ ਹੋ ਕੇ 30 ਸਿਤੰਬਰ ਨੂੰ ਖਤਮ ਹੁੰਦਾ ਹੈ। ਕਾਰੋਬਾਰੀ ਸਾਲ 2015-16 'ਚ ਕੁਲ 3 ਲੱਖ ਭਾਰਤੀਆਂ ਨੇ ਐੱਚ-1 ਬੀ ਵੀਜ਼ਾ ਲਈ ਅਰਜ਼ੀ ਦਿੱਤੀ ਸੀ।
ਚੀਨ ਦੀ ਗੱਲ ਕਰੀਏ ਤਾਂ ਉੱਥੋਂ ਭਾਵੇ ਐੱਚ-1 ਬੀ ਵੀਜ਼ੇ ਲਈ ਬਹੁਤ ਘੱਟ ਅਰਜ਼ੀਆਂ ਹੋਣ, ਪਰ ਬੀਤੇ ਕੁਝ ਸਾਲਾਂ ਤੋਂ ਇਸ 'ਚ ਤੇਜ਼ੀ ਆ ਰਹੀ ਹੈ ਅਤੇ ਪਿਛਲੇ 10 ਸਾਲਾਂ ਤੋਂ ਇਸ ਦਾ ਅੰਕੜਾ ਸਭ ਤੋਂ ਵੱਧ ਰਿਹਾ ਹੈ। ਜੂਨ 2016 ਤਕ ਚੀਨ ਤੋਂ 36,362 ਅਰਜ਼ੀਆਂ ਮਿਲੀਆਂ ਹਨ। ਸਾਲ 2015-16 'ਚ 35,720 ਚੀਨੀਆਂ ਨੇ ਐੱਚ-1 ਬੀ ਵੀਜ਼ਾ ਲਈ ਅਪਲਾਈ ਕੀਤਾ ਸੀ। ਇਸ ਮਾਮਲੇ 'ਚ 30 ਜੂਨ, 2017 ਤਕ 3,551 ਅਰਜ਼ੀਆਂ ਨਾਲ ਕੈਨੇਡਾ ਤੀਜੇ ਸਥਾਨ 'ਤੇ ਹੈ। 
30 ਜੂਨ, 2017 ਤਕ ਅਮਰੀਕਾ ਨੂੰ ਐੱਚ-1 ਬੀ ਵੀਜ਼ੇ ਲਈ 3.36 ਲੱਖ ਲੋਕਾਂ ਨੂੰ ਅਰਜ਼ੀਆਂ ਮਿਲੀਆਂ ਜਿਨ੍ਹਾਂ 'ਚ 1.97 ਲੱਖ ਲੋਕਾਂ ਨੂੰ ਮਨਜ਼ੂਰੀ ਦਿੱਤੀ ਜਾ ਚੁੱਕੀ ਹੈ। ਯੂ.ਐੱਸ. ਸਿਟੀਜਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਜ਼ (USCIS) ਨੇ ਇਹ ਡਾਟਾ ਜਾਰੀ ਕੀਤਾ ਅਤੇ ਦੱਸਿਆ ਕਿ ਕਈ ਅਰਜ਼ੀਆਂ ਨੂੰ ਮਨਜ਼ੂਰ ਕੀਤਾ ਜਾਣਾ ਹਾਲੇ ਬਾਕੀ ਹੈ। USCIS ਦੀ ਰਿਪੋਰਟ ਮੁਤਾਬਕ ਐੱਚ-1 ਬੀ ਵੀਜ਼ੇ ਲਈ ਅਰਜ਼ੀਆਂ 'ਚ 2.56 ਲੱਖ ਅਰਜ਼ੀਆਂ ਭਾਰਤ ਤੋਂ ਮਿਲੀਆਂ ਹਨ, ਜੋ ਕੁਲ ਦਾ 74 ਫੀਸਦੀ ਹੈ। ਉੱਥੇ ਹੀ ਚੀਨ ਤੋਂ ਹੁਣ ਤਕ ਜੋ ਅਰਜ਼ੀਆਂ ਮਿਲੀਆਂ ਹਨ ਉਹ ਕੁਲ 9 ਫੀਸਦੀ ਹੈ।
ਅਕਤੂਬਰ 2006 ਤੋਂ ਜੂਨ 2017 ਦੇ ਅੰਕੜਿਆਂ ਦੀ ਤੁਲਨਾ ਕਰੀਏ ਤਾਂ ਭਾਰਤ ਦੇ ਵਲੋਂ ਐੱਚ-1 ਬੀ ਵੀਜ਼ੇ ਲਈ 21.83 ਲੱਖ ਲੋਕਾਂ ਨੇ ਅਪਲਾਈ ਕੀਤਾ, ਜਦੋਂਕਿ ਚੀਨ ਤੋਂ 2.94 ਲੱਖ ਅਰਜ਼ੀਆਂ ਪਹੁੰਚੀਆਂ ਅਤੇ ਫਿਲੀਪੀਨਸ ਵਲੋਂ ਅਰਜ਼ੀਆਂ 'ਚ 70 ਫੀਸਦੀ ਤਕ ਦੀ ਕਮੀ ਦਰਜ ਕੀਤੀ ਗਈ। ਜਦੋਂ ਕਿ ਇਸ ਦੌਰਾਨ ਭਾਰਤ ਤੋਂ ਅਰਜ਼ੀਆਂ 'ਚ 80 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ।