ਦੁਬਈ ''ਚ ਭਾਰਤੀ ਦੁਕਾਨਦਾਰ ਦੀ ਲੱਗੀ ਲਾਟਰੀ, 10 ਸਾਲਾਂ ਤੋਂ ਅਜਮਾ ਰਿਹਾ ਸੀ ਕਿਸਮਤ

01/21/2020 3:20:55 PM

ਦੁਬਈ— ਸੰਯੁਕਤ ਅਰਬ ਅਮੀਰਾਤ 'ਚ ਇਕ ਭਾਰਤੀ ਦੁਕਾਨਦਾਰ ਦੀ ਲਾਟਰੀ ਲੱਗੀ ਹੈ। ਇਨਾਮ ਦੇ ਤੌਰ 'ਤੇ ਉਸ ਨੂੰ ਇਕ ਲਗਜ਼ਰੀ ਕਾਰ ਅਤੇ 2 ਲੱਖ ਦਿਰਹਾਮ ਤਕਰੀਬਨ 40 ਲੱਖ ਰੁਪਏ ਵੀ ਮਿਲੇ। ਸਥਾਨਕ ਮੀਡੀਆ ਦੀ ਰਿਪੋਰਟ ਮੁਤਾਬਕ ਸ਼੍ਰੀਜੀਤ ਨਾਂ ਦਾ ਇਹ ਵਿਅਕਤੀ ਪਿਛਲੇ 10 ਸਾਲਾਂ ਤੋਂ ਹਰ ਸਾਲ ਲਾਟਰੀ ਦਾ ਟਿਕਟ ਖਰੀਦ ਰਿਹਾ ਸੀ।

ਸ਼੍ਰੀਜੀਤ ਨੇ ਲਾਟਰੀ ਜਿੱਤਣ ਮਗਰੋਂ ਕਿਹਾ ਕਿ ਉਸ ਨੂੰ ਯਕੀਨ ਨਹੀਂ ਹੋ ਰਿਹਾ ਤੇ ਉਸ ਨੂੰ ਆਸ ਵੀ ਨਹੀਂ ਸੀ ਕਿ ਉਹ ਇਸ ਲਾਟਰੀ ਨੂੰ ਜਿੱਤ ਸਕੇਗਾ। ਉਹ ਦੋ ਬੱਚਿਆਂ ਦਾ ਪਿਤਾ ਹੈ ਤੇ ਉਸ ਦੀ ਪਤਨੀ ਗਰਭਵਤੀ ਹੈ। ਉਸ ਨੇ ਕਿਹਾ ਕਿ ਉਹ ਇਸ ਪੈਸੇ ਦੀ ਵਰਤੋਂ ਆਪਣੇ ਪਰਿਵਾਰ ਦੇ ਚੰਗੇ ਭਵਿੱਖ ਲਈ ਕਰੇਗਾ।


Related News