ਭਾਰਤੀ-ਅਮਰੀਕੀ ਸੰਗਠਨਾਂ ਨੇ ਸੰਸਦ ਮੈਂਬਰ ਰੋਅ ਖੰਨਾ ਨੂੰ ਕੀਤੀ ਇਹ ਅਪੀਲ

09/17/2019 2:31:45 PM

ਵਾਸ਼ਿੰਗਟਨ— ਅਮਰੀਕਾ 'ਚ 230 ਭਾਰਤੀ-ਅਮਰੀਕੀ ਸੰਗਠਨਾਂ ਨੇ ਡੈਮੋਕ੍ਰੇਟਿਕ ਸੰਸਦ ਮੈਂਬਰ ਰੋਅ ਖੰਨਾ ਨੂੰ ਅਪੀਲ ਕੀਤੀ ਹੈ ਕਿ ਉਹ ਖੁਦ ਨੂੰ ਪਾਕਿਸਤਾਨ ਦੇ ਸੰਸਦ ਮੈਂਬਰਾਂ ਦੇ ਦਲ ਤੋਂ ਵੱਖਰਾ ਕਰ ਲੈਣ। ਸੰਗਠਨਾਂ ਦਾ ਕਹਿਣਾ ਹੈ ਕਿ ਇਹ ਅਮਰੀਕੀ ਸਿਧਾਂਤਾਂ ਅਤੇ ਭਾਰਤ ਦੇ ਭੂ-ਰਣਨੀਤਕ ਹਿੱਤਾਂ ਦਾ ਖੰਡਨ ਕਰਦਾ ਹੈ। ਖੰਨਾ (42) ਸੰਸਦ ਮੈਂਬਰਾਂ ਦੇ ਪਾਕਿਸਤਾਨੀ ਦਲ 'ਚ ਸ਼ਾਮਲ ਹੋਣ ਵਾਲੇ ਪਹਿਲੇ ਭਾਰਤੀ-ਅਮਰੀਕੀ ਹਨ। ਉਹ ਪਿਛਲੇ ਮਹੀਨੇ ਇਸ ਨਾਲ ਜੁੜੇ ਸਨ। ਉਹ ਭਾਰਤ ਤੇ ਭਾਰਤੀ-ਅਮਰੀਕੀਆਂ ਦੇ ਸੰਸਦ ਮੈਂਬਰਾਂ ਦੇ ਦਲ ਦੇ ਵੀ ਮੈਂਬਰ ਹਨ।

ਹਿੰਦੂ, ਭਾਰਤੀ-ਅਮਰੀਕੀ ਸੰਗਠਨਾਂ, ਪੇਸ਼ੇਵਰ ਸੰਗਠਨਾਂ ਅਤੇ ਭਾਈਚਾਰਕ ਨੇਤਾਵਾਂ ਨੇ ਸੋਮਵਾਰ ਨੂੰ ਭਾਰਤੀ-ਅਮਰੀਕੀ ਸੰਸਦ ਮੈਂਬਰ ਨੂੰ ਸੌਂਪੇ ਪੱਤਰ 'ਚ ਉਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਾਕਿਸਤਾਨ 'ਤੇ ਸੰਸਦ ਮੈਂਬਰਾਂ ਦੇ ਦਲ ਨੂੰ ਵੱਖਰਾ ਕਰ ਲੈਣ। ਹਿੰਦੂ ਅਮਰੀਕੀ ਫਾਊਂਡੇਸ਼ਨ ਨੇ ਉਸ ਪੱਤਰ ਦੀ ਇਕ ਨਕਲ ਜਾਰੀ ਕੀਤੀ ਹੈ। ਪੱਤਰ 'ਚ ਕਿਹਾ ਗਿਆ ਹੈ ਕਿ ਪਾਕਿਸਤਾਨ ਅੱਤਵਾਦੀਆਂ ਦੀ ਮਦਦ ਨਾਲ ਅਫਗਾਨਿਸਤਾਨ 'ਚ ਅਮਰੀਕੀ ਹਿੱਤਾਂ ਨੂੰ ਲਗਾਤਾਰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਉਸ ਨੇ ਭਾਰਤ ਦੇ ਖਿਲਾਫ ਵੀ ਪ੍ਰਾਕਸੀ ਵਾਰ ਛੇੜੀ ਹੋਈ ਹੈ।