ਆਸਟ੍ਰੇਲੀਆ ''ਚ ਭਰਾ ਨੂੰ ਮਿਲਣ ਗਏ ਭਾਰਤੀ ਨੌਜਵਾਨ ਨੂੰ ਮੌਤ ਨੇ ਘੇਰਿਆ, ਹੱਸਦੇ-ਖੇਡਦੇ ਪਰਿਵਾਰ ''ਚ ਪਏ ਵੈਣ (ਤਸਵੀਰਾਂ)

06/22/2017 4:33:07 PM

ਪਰਥ— ਪਰਿਵਾਰ ਸਮੇਤ ਆਸਟ੍ਰੇਲੀਆ 'ਚ ਆਪਣੇ ਭਰਾ ਨੂੰ ਮਿਲਣ ਗਏ ਭਾਰਤੀ ਨੌਜਵਾਨ ਨੂੰ ਪਤਾ ਨਹੀਂ ਸੀ ਕਿ ਉੱਥੇ ਮੌਤ ਉਸ ਦਾ ਇੰਤਜ਼ਾਰ ਕਰ ਰਹੀ ਹੈ। ਭਾਰਤ ਦੇ ਗੁਜਰਾਤ ਸੂਬੇ ਤੋਂ ਅਹਿਮਦਾਬਾਦ ਦੇ ਵਸਨੀਕ 36 ਸਾਲਾ ਧਰਮੇਸ਼ ਪਟੇਲ ਆਪਣੀ ਪਤਨੀ ਰਸਮੀਕਾ ਪਟੇਲ ਅਤੇ ਪੁੱਤਰ ਨਾਲ ਯਾਤਰੀ ਵੀਜ਼ੇ 'ਤੇ ਆਪਣੇ ਭਰਾ ਮਿਤੇਸ਼ ਪਟੇਲ ਨੂੰ ਮਿਲਣ ਲਈ ਆਸਟ੍ਰੇਲੀਆ ਗਿਆ ਸੀ। ਇੱਥੇ ਪਰਥ ਤੋਂ 130 ਕਿਲੋਮੀਟਰ ਦੂਰ ਸਥਿਤ ਲੈਨਸੇਲਿਨ ਕਸਬੇ ਵਿਚ ਉਹ ਰੇਤ 'ਤੇ ਸਕੇਟਿੰਗ ਕਰਨ ਲਈ ਗਿਆ। ਇੱਥੇ ਧਰਮੇਸ਼ ਦਾ ਸਾਹ ਉਖੜਨ ਲੱਗਾ। ਮੁੱਢਲੀ ਸਹਾਇਤਾ ਦੇਣ ਲਈ ਉਸ ਨੂੰ ਨੇੜੇ ਦੇ ਸਿਹਤ ਕੇਂਦਰ ਵਿਖੇ ਲਿਜਾਇਆ ਗਿਆ, ਜੋ ਬੰਦ ਸੀ। ਐਂਬੂਲੈਂਸ ਤਕਰੀਬਨ ਇਕ ਘੰਟਾ ਲੇਟ ਪਹੁੰਚੀ, ਜਿਸ ਕਰਕੇ ਧਰਮੇਸ਼ ਦੀ ਮੌਕੇ 'ਤੇ ਹੀ ਮੌਤ ਹੋ ਗਈ। ਐਂਬੂਲੈਂਸ ਦੇ ਪਹੁੰਚਣ 'ਤੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 
ਪਟੇਲ ਦੇ ਰਿਸ਼ਤੇਦਾਰ ਨੇ ਦੱਸਿਆ ਕਿ ਇਹ ਸਾਰਾ ਕੁਝ ਇੰਨੀਂ ਜਲਦੀ ਹੋਇਆ ਕਿ ਕੁਝ ਕਰਨ ਦਾ ਸਮਾਂ ਹੀ ਨਹੀਂ ਮਿਲਿਆ। ਮ੍ਰਿਤਕ ਦੇ ਸਰੀਰ ਨੂੰ ਅਹਿਮਦਾਬਾਦ ਭੇਜ ਦਿੱਤਾ ਗਿਆ ਹੈ।

Kulvinder Mahi

This news is News Editor Kulvinder Mahi