ਚੀਨ ਦੇ ਕੋਰੋਨਾ ਵਾਇਰਸ ਦੀ ਲਪੇਟ ’ਚ ਆਈ ਭਾਰਤੀ ਟੀਚਰ

01/22/2020 1:46:55 AM

ਨਵੀਂ ਦਿੱਲੀ (ਇੰਟ.)-ਚੀਨ ’ਚ ਇਨ੍ਹੀਂ ਦਿਨੀਂ ਨੋਵੇਲ ਕੋਰੋਨਾ ਵਾਇਰਸ ਦੇ ਕਾਰਣ ਦਹਿਸ਼ਤ ਫੈਲੀ ਹੋਈ ਹੈ। ਚੀਨ ਦੇ ਵੁਹਾਨ ਅਤੇ ਸ਼ੇਨਜੇਨ ਸ਼ਹਿਰ ’ਚ ਹੌਲੀ-ਹੌਲੀ ਇਹ ਵਾਇਰਸ ਆਪਣੇ ਪੈਰ ਪਸਾਰ ਰਿਹਾ ਹੈ। ਉਥੇ ਹੀ ਹੁਣ ਇਕ ਭਾਰਤੀ ਟੀਚਰ ਵੀ ਇਸ ਵਾਇਰਸ ਦੀ ਲਪੇਟ ’ਚ ਆ ਚੁੱਕੀ ਹੈ।

ਭਾਰਤੀ ਟੀਚਰ ਪ੍ਰੀਤੀ ਮਹੇਸ਼ਵਰੀ ਚੀਨ ’ਚ ਪਹਿਲੀ ਵਿਦੇਸ਼ੀ ਨਾਗਰਿਕ ਹੈ, ਜੋ ਸੀਵਿਅਰ ਐਕਿਊਟ ਰੈਸਪਾਇਰੇਟਰੀ ਸਿੰਡਰਾਮ (ਸਾਰਸ) ਵਰਗੇ ਵਾਇਰਸ ਦੀ ਲਪੇਟ ’ਚ ਆਈ ਹੈ। ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। ਪ੍ਰੀਤੀ ਨੂੰ ਸਥਾਨਕ ਹਸਪਤਾਲ ’ਚ ਭਰਤੀ ਕਰਾਇਆ ਗਿਆ, ਜਿੱਥੇ ਉਸ ਨੂੰ ਵੈਂਟੀਲੇਟਰ ’ਤੇ ਰੱਖਿਆ ਗਿਆ ਹੈ। ਪ੍ਰੀਤੀ ਮਹੇਸ਼ਵਰੀ ਸ਼ੇਂਜੇਨਵ ਦੇ ਇੰਟਰਨੈਸ਼ਨਲ ਸਕੂਲ ’ਚ ਟੀਚਰ ਹੈ।

ਪ੍ਰੀਤੀ ਦੇ ਪਤੀ ਆਯੁਸ਼ਮਾਨ ਕੋਵਾਲ ਮੁਤਾਬਕ ਪ੍ਰੀਤੀ ਬੇਹੋਸ਼ ਹੈ ਅਤੇ ਉਸ ਨੂੰ ਮਿਲਣ ਲਈ ਦਿਨ ’ਚ ਕੁੱਝ ਘੰਟਿਆਂ ਦਾ ਹੀ ਸਮਾਂ ਡਾਕਟਰ ਦਿੰਦੇ ਹਨ। ਡਾਕਟਰਾਂ ਦਾ ਕਹਿਣਾ ਹੈ ਕਿ ਉਸ ਨੂੰ ਠੀਕ ਹੋਣ ਲਈ ਲੰਮਾ ਸਮਾਂ ਲੱਗ ਜਾਵੇਗਾ।

Karan Kumar

This news is Content Editor Karan Kumar