ਆਸਟ੍ਰੇਲੀਆ ''ਚ ਪੰਜਾਬੀ ਦੀ ਮੌਤ ਦਾ ਕਾਰਨ ਬਣਿਆ 21 ਸਾਲਾ ਭਾਰਤੀ, ਪਰਿਵਾਰ ਨੇ ਸਾਂਝਾ ਕੀਤਾ ਦੁੱਖ

09/20/2017 12:18:53 PM

ਪਰਥ— ਪੱਛਮੀ ਆਸਟ੍ਰੇਲੀਆ ਦੇ ਸ਼ਹਿਰ ਪਰਥ 'ਚ ਸੋਮਵਾਰ ਦੀ ਸ਼ਾਮ ਨੂੰ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ ਸੀ, ਜਿਸ ਕਾਰਨ 66 ਸਾਲਾ ਗੁਰਬੀਰ ਸਿੰਘ ਨਾਂ ਦੇ ਪੰਜਾਬੀ ਦੀ ਮੌਤ ਹੋ ਗਈ ਅਤੇ 2 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਗੁਰਬੀਰ ਸਿੰਘ ਦੀ ਕਾਰ ਦੀ ਟੱਕਰ ਦੋ ਟਰੱਕਾਂ ਨਾਲ ਹੋਈ ਗਈ ਸੀ। ਦੂਜੇ ਟਰੱਕ ਦੀ ਕਾਰ ਨਾਲ ਹੋਈ ਟੱਕਰ ਦਾ ਦੋਸ਼ੀ ਭਾਰਤੀ ਹੈ, ਜਿਸ 'ਤੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਦੇ ਦੋਸ਼ ਲੱਗੇ ਹਨ। ਇਸ ਭਾਰਤੀ ਦਾ ਨਾਂ ਅੰਮ੍ਰਿਤਪਾਲ ਸਿੰਘ ਸਿੱਧੂ ਹੈ, ਜੋ ਕਿ ਸਟੂਡੈਂਟ ਵੀਜ਼ੇ 'ਤੇ ਆਸਟ੍ਰੇਲੀਆ ਦੇ ਪਰਥ ਆਇਆ। ਮੰਗਲਵਾਰ ਨੂੰ ਉਸ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸ 'ਤੇ ਖਤਰਨਾਕ ਢੰਗ ਨਾਲ ਡਰਾਈਵਿੰਗ ਕਰਨ ਕਾਰਨ ਹੋਈ ਮੌਤ ਦੇ ਦੋਸ਼ ਲਾਏ ਹਨ। ਹਾਲਾਂਕਿ ਉਸ ਨੂੰ ਜ਼ਮਾਨਤ 'ਤੇ ਦਿੱਤੀ ਗਈ ਹੈ ਪਰ ਉਸ ਨੂੰ ਅਦਾਲਤ ਦਾ ਸਾਹਮਣਾ ਕਰਨਾ ਪਵੇਗਾ। 
ਦਰਅਸਲ ਗੁਰਬੀਰ ਸਿੰਘ ਆਪਣੇ 69 ਸਾਲਾ ਭਰਾ ਦਿਲਜੀਤ ਨਾਲ ਪਰਥ 'ਚ ਰਹਿੰਦੇ ਆਪਣੇ ਪੁੱਤਰ ਨੂੰ ਮਿਲੇ ਲਈ ਆਏ ਸਨ। ਪਰ ਉਨ੍ਹਾਂ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ। ਇਹ ਹਾਦਸਾ ਪੱਛਮੀ ਆਸਟ੍ਰੇਲੀਆ ਦੇ ਜੰਦਾਕੋਟ ਰੋਡ 'ਤੇ ਵਾਪਰਿਆ। ਗੁਰਬੀਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ, ਜਦਕਿ ਉਨ੍ਹਾਂ ਦੇ ਭਰਾ ਦਿਲਜੀਤ ਅਤੇ ਕਾਰ ਡਰਾਈਵ ਉਨ੍ਹਾਂ ਦਾ ਭਤੀਜਾ ਗੁਰਨੀਤ ਬੁਰੀ ਤਰ੍ਹਾਂ ਨਾਲ ਜ਼ਖਮੀ ਹੋ ਗਿਆ। ਜ਼ਖਮੀਆਂ ਦਾ ਇਲਾਜ ਰਾਇਲ ਪਰਥ ਹਸਪਤਾਲ ਵਿਚ ਚੱਲ ਰਿਹਾ ਹੈ। ਓਧਰ ਗੁਰਬੀਰ ਸਿੰਘ ਦੀ ਮੌਤ ਕਾਰਨ ਪਰਿਵਾਰ 'ਚ ਸੋਗ ਦੀ ਲਹਿਰ ਹੈ। ਪਰਥ 'ਚ ਰਹਿੰਦੇ ਗੁਰਬੀਰ ਦੇ ਪੁੱਤਰ ਹਰਪ੍ਰੀਤ ਸਿੰਘ ਨੇ ਕਿਹਾ ਕਿ ਪਿਤਾ ਦੀ ਮੌਤ ਦੀ ਖਬਰ ਸੁਣ ਕੇ ਉਸ ਨੂੰ ਵੱਡਾ ਧੱਕਾ ਲੱਗਾ ਹੈ।