ਵੱਡੀ ਖ਼ਬਰ : ਅਮਰੀਕਾ 'ਚ ਭਾਰਤੀ ਵਿਦਿਆਰਥੀ 'ਤੇ ਚਾਕੂ ਨਾਲ ਹਮਲਾ, ਹਾਲਤ ਗੰਭੀਰ

11/01/2023 9:44:41 AM

ਵਾਸ਼ਿੰਗਟਨ (ਭਾਸ਼ਾ) ਅਮਰੀਕਾ ਦੇ ਇੰਡੀਆਨਾ ਸੂਬੇ ਵਿਚ ਇਕ 24 ਸਾਲਾ ਭਾਰਤੀ ਵਿਦਿਆਰਥੀ ਨੂੰ ਹਮਲਾਵਰ ਨੇ ਚਾਕੂ ਮਾਰ ਦਿੱਤਾ ਅਤੇ ਉਸ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਮੀਡੀਆ ਨੇ ਇਸ ਬਾਰੇ ਜਾਣਕਾਰੀ ਦਿੱਤੀ।ਵਿਦਿਆਰਥੀ ਤੇਲੰਗਾਨਾ ਦਾ ਰਹਿਣ ਵਾਲਾ ਹੈ। 'ਐਨਡਬਲਿਊਆਈਯੂ ਟਾਈਮਜ਼' ਦੀ ਰਿਪੋਰਟ ਮੁਤਾਬਕ 24 ਸਾਲਾ ਹਮਲਾਵਰ ਜੌਰਡਨ ਐਂਡਰੇਡ ਨੇ ਐਤਵਾਰ ਸਵੇਰੇ ਇੰਡੀਆਨਾ ਦੇ ਵਾਲਪੇਰਾਇਸੋ ਸ਼ਹਿਰ ਦੇ ਇਕ ਪਬਲਿਕ ਜਿਮ 'ਚ ਪੁਚਾ ਵਰੁਣਰਾਜ ਦੀ ਕਨਪਟੀ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ, ਜਿਸ ਕਾਰਨ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ। 

ਅਧਿਕਾਰੀ ਅਜੇ ਵੀ ਮਾਮਲੇ ਦੀ ਜਾਂਚ ਕਰ ਰਹੇ ਹਨ। ਘਟਨਾ ਤੋਂ ਬਾਅਦ ਹਮਲਾਵਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਸ 'ਤੇ ਮਾਰੂ ਹਥਿਆਰਾਂ ਨਾਲ ਹਮਲਾ ਕਰਨ ਅਤੇ ਕਤਲ ਦੀ ਕੋਸ਼ਿਸ਼ ਦੇ ਦੋਸ਼ ਲਗਾਏ ਗਏ ਹਨ। ਖ਼ਬਰਾਂ 'ਚ ਕਿਹਾ ਗਿਆ ਹੈ, ''ਹਮਲਾਵਰ ਨੇ ਵਰੁਣ 'ਤੇ ਚਾਕੂ ਨਾਲ ਹਮਲਾ ਕੀਤਾ ਸੀ। ਉਸ ਦੀਆਂ ਸੱਟਾਂ ਦੀ ਗੰਭੀਰਤਾ ਕਾਰਨ ਉਸ ਨੂੰ ਫੋਰਟ ਵੇਨ ਹਸਪਤਾਲ ਲਿਜਾਇਆ ਗਿਆ ਅਤੇ ਕਥਿਤ ਤੌਰ 'ਤੇ ਉਸ ਦੇ ਬਚਣ ਦੀ ਸੰਭਾਵਨਾ ਬਹੁਤ ਘੱਟ ਹੈ। ਹਿੰਸਕ ਹਮਲੇ ਤੋਂ ਬਾਅਦ ਵਰੁਣ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।'' 

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡੀਅਨ ਮੰਤਰੀ ਦਾ ਅਹਿਮ ਬਿਆਨ, ਕਿਹਾ-ਭਾਰਤ ਨਾਲ ਗੱਲਬਾਤ ’ਚ ਸ਼ਾਮਲ ਪਰ ਨਿੱਝਰ ਮਾਮਲੇ ’ਚ ਆਪਣੇ ਦੋਸ਼ਾਂ ’ਤੇ ਕਾਇਮ

ਹਮਲਾਵਰ ਐਂਡਰੇਡ ਨੇ ਪੁਲਸ ਨੂੰ ਦੱਸਿਆ ਕਿ ਘਟਨਾ ਵਾਲੀ ਸਵੇਰ ਉਹ ਜਿਮ 'ਚ ਮਸਾਜ ਲਈ ਗਿਆ ਸੀ। ਉਹ ਮਸਾਜ ਕਰਵਾਉਣ ਲਈ ਮਸਾਜ ਰੂਮ ਵਿੱਚ ਗਿਆ, ਉੱਥੇ ਉਸਨੇ ਇੱਕ ਹੋਰ ਵਿਅਕਤੀ ਨੂੰ ਦੇਖਿਆ ਜਿਸਨੂੰ ਉਹ ਨਹੀਂ ਜਾਣਦਾ ਸੀ। ਅਜਨਬੀ ਨੂੰ ਦੇਖ ਕੇ ਉਸਨੂੰ "ਥੋੜ੍ਹਾ ਅਜੀਬ" ਮਹਿਸੂਸ ਹੋਇਆ। ਪੁਲਸ ਨੇ ਕਿਹਾ, “ਐਂਡਰੇਡ ਨੂੰ ਲੱਗਾ ਕਿ ਉਸ ਨੂੰ ਉਕਤ ਵਿਅਕਤੀ ਤੋਂ ਖ਼ਤਰਾ ਹੈ। ਇਸ ਲਈ ਉਸ ਨੇ 'ਸਿੱਧਾ ਪ੍ਰਤੀਕਰਮ ਵਜੋਂ ਉਸ 'ਤੇ ਹਮਲਾ ਕੀਤਾ'। ਪਰਿਵਾਰਕ ਸੂਤਰਾਂ ਨੇ ਦੱਸਿਆ ਕਿ ਤੇਲੰਗਾਨਾ ਦੇ ਖੰਮਮ ਜ਼ਿਲ੍ਹੇ ਦੇ ਮਮੀਲਾਗੁਡੇਮ ਦਾ ਰਹਿਣ ਵਾਲਾ ਪੁਚਾ ਵਰੁਣਰਾਜ (29) ਅਮਰੀਕਾ ਦੇ ਇੰਡੀਆਨਾ ਦੀ ਇੱਕ ਯੂਨੀਵਰਸਿਟੀ ਵਿੱਚ ਐਮਐਸ ਦੀ ਡਿਗਰੀ ਕਰ ਰਿਹਾ ਹੈ। ਇਸ ਘਟਨਾ ਤੋਂ ਬਾਅਦ ਵਰੁਣਰਾਜ ਦੇ ਪਿਤਾ ਰਾਮ ਮੂਰਤੀ ਨੇ ਤੇਲੰਗਾਨਾ ਦੇ ਟਰਾਂਸਪੋਰਟ ਮੰਤਰੀ ਪੁਵਵਦਾ ਅਜੈਕੁਮਾਰ ਨਾਲ ਸੰਪਰਕ ਕਰਕੇ ਆਪਣੇ ਬੇਟੇ ਦੇ ਇਲਾਜ ਦੀ ਮੰਗ ਕੀਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।                            

Vandana

This news is Content Editor Vandana