ਦੱਖਣੀ ਅਫਰੀਕਾ : ਭਾਰਤੀ ਮੂਲ ਦੇ ਪ੍ਰੋਫੈਸਰ ਚੁਣੇ ਗਏ ਨਿਰਦੇਸ਼ਕ

02/16/2019 11:34:13 AM

ਜੌਹਨਸਬਰਗ, (ਭਾਸ਼ਾ)—ਭਾਰਤੀ ਮੂਲ ਦੇ ਵਿਸ਼ਵ ਵਾਰਤਾਕਾਰ ਨੂੰ ਦੱਖਣੀ ਅਫਰੀਕਾ 'ਚ ਇਕ ਉੱਚ ਲੈਕਚਰਾਰ ਸੰਸਥਾ ਦਾ ਨਿਰਦੇਸ਼ਕ ਨਿਯੁਕਤ ਕੀਤਾ ਗਿਆ ਹੈ। ਪ੍ਰੋਫੈਸਰ ਫੈਜਲ ਇਸਮਾਇਲ ਜੁਲਾਈ 'ਚ ਯੂਨੀਵਰਸਿਟੀ ਆਫ ਕੇਪ ਟਾਊਨ (ਯੂ.ਸੀ.ਟੀ.) ਦੇ 'ਨੈਲਸਨ ਮੰਡੇਲਾ ਸਕੂਲ ਆਫ ਪਬਲਿਕ ਗਵਰਨਰਜ਼' ਦੇ ਨਿਰਦੇਸ਼ਕ ਦਾ ਅਹੁਦਾ ਸੰਭਾਲਣਗੇ। ਅਜੇ ਤਕ ਇਸ ਅਹੁਦੇ 'ਤੇ ਪ੍ਰੋਫੈਸਰ ਐਲਨ ਹਰਸਿਚ ਤਾਇਨਾਤ ਹਨ।

ਇਸਮਾਇਲ ਨੇ ਦੱਖਣੀ ਅਫਰੀਕਾ ਲਈ ਕਈ ਮੁੱਖ ਸਮਝੌਤਿਆਂ 'ਤੇ ਗੱਲ ਬਾਤ 'ਚ ਮਹੱਤਵਪੂਰਣ ਭੂਮਿਕਾ ਨਿਭਾਈ ਹੈ। ਇਨ੍ਹਾਂ ਸਮਝੌਤਿਆਂ 'ਚ ਦੱਖਣ-ਅਫਰੀਕੀ ਸਰਹੱਦ ਟੈਕਸ ਸੰਘ ਦੇ ਨਾਲ-ਨਾਲ ਯੂਰਪੀ ਸੰਘ ਨਾਲ ਵਪਾਰ ਅਤੇ ਵਿਕਾਸ ਸਮਝੌਤਾ ਸ਼ਾਮਲ ਹੈ। ਯੂ.ਸੀ.ਟੀ. ਦੇ ਸਕੂਲ ਆਫ ਇਕਾਨੋਮਿਕਜ਼ ਦੇ ਪ੍ਰੋਫੈਸਰ ਇਸਮਾਇਲ ਵਿਸ਼ਵ ਵਪਾਰ ਸੰਗਠਨ ਦੇ ਰਾਜਦੂਤ ਅਤੇ ਵਪਾਰਕ ਤੇ ਉਦਯੋਗਿਕ ਮੰਤਰੀ ਦੇ ਉੱਚ ਸਲਾਹਕਾਰ ਦੇ ਤੌਰ 'ਤੇ ਵੀ ਕੰਮ ਕਰ ਚੁੱਕੇ ਹਨ। ਉਹ ਕੌਮਾਂਤਰੀ ਵਪਾਰਕ ਅਤੇ ਪ੍ਰਸ਼ਾਸਨ ਵਿਭਾਗ ਦੇ 2015 ਤੋਂ 2018 ਤਕ ਪ੍ਰਧਾਨ ਰਹੇ ਅਤੇ ਫਿਰ 2023 ਤਕ ਲਈ ਦੋਬਾਰਾ ਇਸ ਅਹੁਦੇ 'ਤੇ ਨਿਯੁਕਤ ਕੀਤੇ ਗਏ।