ਬ੍ਰਿਟੇਨ ਦੀ ਸਿਆਸਤ ਇਸ ਭਾਰਤੀ ਮੂਲ ਦੀ ਮਹਿਲਾ ਨੂੰ ਮਿਲ ਸਕਦੈ ਗ੍ਰਹਿ ਮੰਤਰੀ ਦਾ ਅਹੁਦਾ

12/14/2019 1:09:14 PM

ਲੰਡਨ- ਬ੍ਰਿਟੇਨ ਦੀ ਸਿਆਸਤ ਵਿਚ ਭਾਰਤੀਆਂ ਦਾ ਦਬਦਬਾ ਵਧ ਰਿਹਾ ਹੈ। ਬ੍ਰਿਟੇਨ ਵਿਚ ਹੋਈਆਂ ਆਮ ਚੋਣਾਂ 'ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਇਹ ਸਾਫ ਹੋ ਜਾਵੇਗਾ ਕਿ ਯੂਕੇ ਦੀ ਸਿਆਸਤ ਵਿਚ ਵੀ ਭਾਰਤੀ ਮੂਲ ਦੇ ਲੋਕਾਂ ਦੀ ਸਾਖ ਵਧੀ ਹੈ। ਅਜਿਹੇ ਵਿਚ ਭਾਰਤੀ ਮੂਲ ਦੀ ਪ੍ਰੀਤੀ ਪਟੇਲ ਦਾ ਨਾਂ ਗ੍ਰਹਿ ਮੰਤਰੀ ਦੀ ਦੌੜ ਵਿਚ ਸਭ ਤੋਂ ਅੱਗੇ ਹੈ।

ਪਿਛਲੀਆਂ ਆਮ ਚੋਣਾਂ ਵਿਚ ਕੰਜ਼ਰਵੇਟਿਵ ਪਾਰਟੀ ਦੇ ਸਿਰਫ ਪੰਜ ਸੰਸਦ ਮੈਂਬਰ ਸਨ, ਪਰ ਇਸ ਵਾਰ ਉਹਨਾਂ ਦੀ ਗਿਣਤੀ ਵਧ ਕੇ ਸੱਤ ਹੋ ਗਈ ਹੈ। ਇਸ ਮਾਮਲੇ ਵਿਚ ਲੇਬਰ ਪਾਰਟੀ ਵੀ ਪਿੱਛੇ ਨਹੀਂ ਹੈ। ਇਸ ਪਾਰਟੀ ਤੋਂ ਭਾਰਤੀ ਮੂਲ ਦੇ ਸੱਤ ਉਮੀਦਵਾਰ ਚੋਣ ਜਿੱਤਣ ਵਿਚ ਸਫਲ ਰਹੇ। ਇਸ ਤਰ੍ਹਾਂ ਨਾਲ ਭਾਰਤੀ ਮੂਲ ਦੇ ਲੋਕਾਂ ਦਾ ਸਰਕਾਰ ਤੇ ਵਿਰੋਧੀ ਧਿਰ ਦੋਵਾਂ ਵਿਚ ਦਬਦਬਾ ਬਣਿਆ ਰਹੇਗਾ। ਦੱਸ ਦਈਏ ਕਿ ਬ੍ਰਿਟੇਨ ਵਿਚ ਕਰੀਬ 15 ਲੱਖ ਭਾਰਤੀ ਮੂਲ ਦੇ ਲੋਕ ਰਹਿੰਦੇ ਹਨ।

ਗ੍ਰਹਿ ਮੰਤਰੀ ਲਈ ਪ੍ਰੀਤੀ ਪਟੇਲ ਦਾ ਨਾਂ ਅੱਗੇ
ਬ੍ਰਿਟੇਨ ਦੀ ਨਵੀਂ ਸਰਕਾਰ ਵਿਚ ਗ੍ਰਹਿ ਮੰਤਰੀ ਅਹੁਦੇ ਦੇ ਲਈ ਜੋ ਨਾਂ ਸਭ ਤੋਂ ਅੱਗੇ ਚੱਲ ਰਿਹਾ ਹੈ, ਉਹ ਭਾਰਤੀ ਮੂਲ ਦੀ ਮਹਿਲਾ ਪ੍ਰੀਤੀ ਪਟੇਲ ਦਾ ਹੈ। ਭਾਰਤ ਵਿਚ ਉਹ ਗੁਜਰਾਤ ਮੂਲ ਦੀ ਮਹਿਲਾ ਹੈ। ਇਹ ਉਮੀਦ ਕੀਤੀ ਜਾ ਰਹੀ ਹੈ ਕਿ ਉਹਨਾਂ ਨੂੰ ਬ੍ਰਿਟੇਨ ਦਾ ਗ੍ਰਹਿ ਮੰਤਰੀ ਬਣਾਇਆ ਜਾ ਸਕਦਾ ਹੈ। ਦੱਸ ਦਈਏ ਕਿ ਭਾਰਤੀ ਮੂਲ ਦੀ 47 ਸਾਲਾ ਪ੍ਰੀਤੀ ਬ੍ਰਿਟੇਨ ਵਿਚ ਬ੍ਰੈਗਜ਼ਿਟ ਸਮਰਥਕਾਂ ਦਾ ਮੁੱਖ ਚਿਹਰਾ ਹੈ।

ਲੰਡਨ ਵਿਚ ਭਾਰਤੀ ਭਾਈਚਾਰੇ ਵਿਚਾਲੇ ਉਹ ਬਹੁਤ ਹੀ ਪ੍ਰਸਿੱਧ ਹੈ। ਇਹ ਹੀ ਕਾਰਨ ਹੈ ਕਿ ਪ੍ਰੀਤੀ ਪਟੇਲ ਬ੍ਰਿਟੇਨ ਵਿਚ ਭਾਰਤੀ ਮੂਲ ਦੇ ਲੋਕਾਂ ਦੇ ਸਾਰੇ ਪ੍ਰਮੁੱਖ ਪ੍ਰੋਗਰਾਮਾਂ ਵਿਚ ਮਹਿਮਾਨ ਹੁੰਦੀ ਹੈ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸਮਰਥਕ ਦੇ ਤੌਰ 'ਤੇ ਵੀ ਜਾਣੀ ਜਾਂਦੀ ਹੈ। ਇਹ ਨੇੜਤਾ ਇਸ ਲਈ ਵੀ ਹੈ ਕਿਉਂਕਿ ਉਹ ਗੁਜਰਾਤ ਦੀ ਹੈ। ਇਸ ਦੇ ਚੱਲਦੇ ਸਾਬਕਾ ਬ੍ਰਿਟਿਸ਼ ਪ੍ਰਧਾਨ ਮੰਤਰੀ ਡੇਵਿਡ ਕੈਮਰਨ ਨੇ ਉਹਨਾਂ ਨੂੰ ਪ੍ਰਧਾਨ ਮੰਤਰੀ ਮੋਦੀ ਦੀ ਲੰਡਨ ਯਾਤਰਾ ਜਾ ਜ਼ਿੰਮਾ ਸੌਂਪਿਆ ਸੀ।

ਜਾਨਸਨ ਦਾ ਪ੍ਰੀਤੀ 'ਤੇ ਭਰੋਸਾ
ਪ੍ਰੀਤੀ ਪਟੇਲ ਨੂੰ ਕੰਜ਼ਰਵੇਟਿਵ ਪਾਰਟੀ ਦੇ ਮੌਜੂਦਾ ਦੌਰ ਵਿਚ ਸਭ ਤੋਂ ਚਰਚਿਤ ਨੇਤਾਵਾਂ ਵਿਚੋਂ ਇਕ ਗਿਣਿਆ ਜਾ ਰਿਹਾ ਹੈ। ਜਾਨਸਨ ਵਾਂਗ ਉਹ ਵੀ ਖੱਬੇ-ਪੱਖੀ ਰੁਝਾਨ ਦੇ ਲਈ ਜਾਣੀ ਜਾਂਦੀ ਹੈ। ਪ੍ਰੀਤੀ ਨੂੰ 2017 ਵਿਚ ਇਜ਼ਰਾਇਲ ਦੀ ਨਿੱਜੀ ਯਾਤਰਾ ਦੌਰਾਨ ਪ੍ਰੋਟੋਕਾਲ ਦਾ ਉਲੰਘਣ ਕਰਨ ਦੇ ਕਾਰਨ ਅਹੁਦਾ ਛੱਡਣਾ ਪਿਆ ਸੀ। 2017 ਵਿਚ ਪਰਿਵਾਰ ਦੇ ਨਾਲ ਛੁੱਟੀਆਂ ਮਨਾਉਣ ਦੇ ਲਈ ਉਹ ਇਜ਼ਰਾਇਲ ਗਈ ਸੀ। ਇਸ ਯਾਤਰਾ ਵਿਚ ਉਹਨਾਂ ਨੇ ਬ੍ਰਿਟਿਸ਼ ਸਰਕਾਰ ਜਾਂ ਬ੍ਰਿਟਿਸ਼ ਦੂਤਘਰ ਨੂੰ ਜਾਣਕਾਰੀ ਦਿੱਤੇ ਬਿਨਾਂ ਇਜ਼ਰਾਇਲ ਦੇ ਪ੍ਰਧਾਨ ਮੰਤਰੀ ਬੇਂਜਾਮਿਨ ਨੇਤਨਯਾਹੂ ਤੇ ਉਥੋਂ ਦੇ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ ਸੀ। ਇਸ ਯਾਤਰਾ 'ਤੇ ਵਿਵਾਦ ਤੋਂ ਬਾਅਦ ਇੰਟਰਨੈਸ਼ਨਲ ਡਿਵਲੈਪਮੈਂਟ ਸਕੱਤਰ ਯਾਨੀ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਸੀ।

ਭਾਰਤੀਆਂ ਨੂੰ ਲੁਭਾਉਣ ਲਈ ਨੇਤਾਵਾਂ ਨੇ ਚਲਾਈ ਮੁਹਿੰਮ
ਬ੍ਰਿਟੇਨ ਦੀਆਂ ਆਮ ਚੋਣਾਂ ਵਿਚ ਲੰਡਨ ਦਾ ਨੀਸਡੇਨ ਮੰਦਰ ਵੀ ਸੁਰਖੀਆਂ ਵਿਚ ਰਿਹਾ। ਚੋਣਾਂ ਦੌਰਾਨ ਬੋਰਿਸ ਜਾਨਸਨ ਨੇ ਇਸ ਮੰਦਰ ਦੇ ਦਰਸ਼ਨ ਕੀਤੇ। ਇਸ ਦਾ ਮਕਸਦ ਬ੍ਰਿਟੇਨ ਵਿਚ ਵੱਸੇ ਹਿੰਦੂਆਂ ਨੂੰ ਇਹ ਸੁਨੇਹਾ ਦੇਣਾ ਸੀ ਕਿ ਕੰਜ਼ਰਵੇਟਿਵ ਪਾਰਟੀ ਇਸ ਮੰਦਰ ਵਿਚ ਦਰਸ਼ਨਾਂ ਦੇ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਨਿੱਜੀ ਪੱਧਰ 'ਤੇ ਦੋਸਤੀ ਰੱਖਦੀ ਹੈ।


Baljit Singh

Content Editor

Related News