ਆਸਟ੍ਰੇਲੀਆ : ਭਾਰਤੀ ਮੂਲ ਦੀ ਔਰਤ ਨੂੰ ਪਤੀ ਨੂੰ ਮਾਰਨ ਦੇ ਦੋਸ਼ ''ਚ ਪ੍ਰੇਮੀ ਸਣੇ ਹੋਈ ਜੇਲ

06/22/2018 9:12:50 PM

ਮੈਲਬੋਰਨ— ਆਸਟ੍ਰੇਲੀਆ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੀ ਔਰਤ ਤੇ ਉਸ ਦੇ ਪ੍ਰੇਮੀ ਨੂੰ 20 ਸਾਲ ਤੋਂ ਜ਼ਿਆਦਾ ਸਮੇਂ ਦੀ ਜੇਲ ਦੀ ਸਜ਼ਾ ਸੁਣਾਈ ਗਈ ਹੈ। ਆਸਟ੍ਰੇਲੀਆਈ ਸੰਸਦ ਕਮੇਟੀ ਏ.ਏ.ਪੀ. ਨੇ ਖਬਰ ਦਿੱਤੀ ਹੈ ਕਿ ਫਰਵਰੀ 'ਚ ਸੋਫੀਆ ਸੈਮ (34) ਨੇ ਆਪਣੇ ਪ੍ਰੇਮੀ ਅਰੂਣ ਕਮਲਾਸਨਨ (36) ਨਾਲ ਮਿਲ ਕੇ ਆਪਣੇ ਪਤੀ ਸੈਮ ਅਬ੍ਰਾਹਿਮ ਨੂੰ ਸੰਤਰੇ ਦੇ ਜੂਸ 'ਚ ਜ਼ਹਿਰ ਮਿਲਾ ਕੇ ਮਾਰਨ ਦੀ ਸਾਜ਼ਿਸ਼ ਰੱਚੀ ਸੀ। ਜਿਸ ਤੋਂ ਬਾਅਦ ਉਨ੍ਹਾਂ ਦੋਵਾਂ ਨੂੰ ਇਸ ਮਾਮਲੇ ਦਾ ਦੋਸ਼ੀ ਠਹਿਰਾਇਆ ਗਿਆ 'ਤੇ 20 ਸਾਲ ਤੋਂ ਵਧ ਦੀ ਸਜ਼ਾ ਸੁਣਾਈ ਗਈ।
ਆਸਟ੍ਰੇਲੀਆਈ ਸੁਪਰੀਮ ਕੋਰਟ ਨੇ ਜ਼ਹਿਰ ਦੇ ਕੇ ਮਾਰਨ ਦੀ ਸਾਜ਼ਿਸ਼ ਰਚਣ ਵਾਲੇ ਅਰੂਣ ਨੂੰ 27 ਸਾਲ ਤੇ ਸੋਫੀਆ ਨੂੰ 22 ਸਾਲ ਦੀ ਜੇਲ ਦੀ ਸਜ਼ਾ ਸੁਣਾਈ। ਅਕਤੂਬਰ 2015 'ਚ ਮੈਲਬੋਰਨ ਦੇ ਐਪਿੰਗ 'ਚ ਆਪਣੇ ਘਰ 'ਚ ਸੋਫੀਆ ਦਾ ਪਤੀ ਸੈਮ ਅਬ੍ਰਾਹਿਮ (33) ਮ੍ਰਿਤ ਮ੍ਰਿਤ ਪਾਇਆ ਗਿਆ ਤੇ ਉਸ ਦੇ ਮੁੰਹ 'ਚੋਂ ਝੱਗ ਨਿਕਲ ਰਹੀ ਸੀ। ਸ਼ੁਰੂਆਤ 'ਚ ਇਹ ਸਮਝਿਆ ਜਾ ਰਿਹਾ ਸੀ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਹੈ ਪਰ ਜਾਂਚ ਤੋਂ ਬਾਅਦ ਪਤਾ ਲੱਗਾ ਕਿ ਉਸ ਦੀ ਮੌਤ ਜ਼ਹਿਰ ਨਿਗਲਣ ਕਾਰਨ ਹੋਈ ਹੈ।