UK 'ਚ ਭਾਰਤੀ ਮੂਲ ਦੀ ਡਾਕਟਰ ਨੂੰ ਸਕੂਲੀ ਵਿਦਿਆਰਥਣ ਨੂੰ ਦੇਣਾ ਪਵੇਗਾ 1.41 ਕਰੋੜ ਰੁਪਏ ਹਰਜਾਨਾ, ਜਾਣੋ ਵਜ੍ਹਾ

01/16/2024 3:49:42 PM

ਲੰਡਨ (ਏਜੰਸੀ)- ਬ੍ਰਿਟੇਨ ਦੀ ਇੱਕ ਅਦਾਲਤ ਨੇ ਭਾਰਤੀ ਮੂਲ ਦੀ ਇਕ ਡਾਕਟਰ ਨੂੰ ਉਸ ਸਕੂਲੀ ਵਿਦਿਆਰਥਣ ਨੂੰ ਲਗਭਗ 1.41 ਕਰੋੜ ਰੁਪਏ ਦਾ ਹਰਜਾਨਾ ਦੇਣ ਦਾ ਹੁਕਮ ਦਿੱਤਾ ਹੈ, ਜਿਸ ਨੂੰ ਉਸ ਨੇ 2018 ਵਿੱਚ ਆਪਣੀ ਲਗਜ਼ਰੀ ਕਾਰ ਨਾਲ ਟੱਕਰ ਮਾਰ ਦਿੱਤੀ ਸੀ। ਇਸ ਹਾਦਸੇ ਵਿਚ ਕੁੜੀ ਦੇ ਸਿਰ ਵਿੱਚ ਗੰਭੀਰ ਸੱਟਾਂ ਲੱਗੀਆਂ ਸਨ ਅਤੇ ਸਿਹਤ ਸਬੰਧੀ ਸਮੱਸਿਆਵਾਂ ਵੀ ਪੈਦਾ ਹੋਈਆਂ। 

ਇਹ ਵੀ ਪੜ੍ਹੋ: ਸਿੰਗਾਪੁਰ 'ਚ ਮੋਟਰਸਾਈਕਲ ਨਾਲ ਟੱਕਰ ਮਗਰੋਂ ਬੱਸ ਨੂੰ ਲੱਗੀ ਅੱਗ, 17 ਸਾਲਾ ਭਾਰਤੀ ਕੁੜੀ ਦੀ ਮੌਤ

ਡਾ: ਸ਼ਾਂਤੀ ਚੰਦਰਨ ਜਨਵਰੀ 2018 ਵਿੱਚ ਆਕਸਫੋਰਡਸ਼ਾਇਰ ਦੇ ਬਾਇਸਟਰ ਵਿੱਚ ਬਕਿੰਘਮ ਰੋਡ ਉੱਤੇ ਆਪਣੀ BMW i3 ਰੇਂਜ ਐਕਸਟੈਂਡਰ ਚਲਾ ਕੇ ਬਕਿੰਘਮਸ਼ਾਇਰ ਵਿੱਚ ਕੰਮ ਕਰਨ ਲਈ ਜਾ ਰਹੀ ਸੀ, ਜਦੋਂ ਉਨ੍ਹਾਂ ਦੀ ਕਾਰ ਦੀ ਟੱਕਰ ਸਕੂਲ ਜਾ ਰਹੀ 12 ਸਾਲਾ ਵਿਦਿਆਰਥਣ ਨਾਲ ਹੋ ਗਈ। ਪੁਲਸ ਨੇ ਦੱਸਿਆ ਕਿ ਕੁੜੀ ਦਾ ਸਿਰ ਉਸ ਦੀ ਕਾਰ ਦੀ ਵਿੰਡਸਕਰੀਨ ਵਿਚ ਵੱਜਾ, ਜਿਸ ਕਾਰਨ ਸ਼ੀਸ਼ਾ ਟੁੱਟ ਗਿਆ। ਅਧਿਕਾਰੀਆਂ ਮੁਤਾਬਕ ਟੱਕਰ ਇੰਨੀ ਜ਼ਬਰਦਸਤ ਸੀ ਕਿ ਕੁੜੀ 11 ਮੀਟਰ ਦੂਰ ਜਾ ਡਿੱਗੀ। ਆਕਸਫੋਰਡ ਮੇਲ ਅਖ਼ਬਾਰ ਨੇ ਸ਼ਨੀਵਾਰ ਨੂੰ ਰਿਪੋਰਟ ਦਿੱਤੀ ਕਿ ਹਾਦਸੇ ਤੋਂ ਬਾਅਦ, ਕੁੜੀ, ਜੋ ਕਿ ਹੁਣ 18 ਸਾਲ ਦੀ ਹੈ, ਦੇ ਸਿਰ 'ਤੇ ਗੰਭੀਰ ਸੱਟ ਲੱਗ ਗਈ, ਜਿਸ ਕਾਰਨ ਦਿਮਾਗ ਵਿਚੋਂ ਖੂਨ ਵਹਿਣ ਲੱਗ ਗਿਆ ਅਤੇ ਉਸਦੇ ਖੱਬੇ ਕਾਲਰਬੋਨ ਵਿਚ ਫਰੈਕਚਰ ਹੋ ਗਿਆ। ਪਿਛਲੇ ਹਫ਼ਤੇ ਪ੍ਰਕਾਸ਼ਿਤ ਇੱਕ ਫੈਸਲੇ ਵਿੱਚ, ਡਿਪਟੀ ਹਾਈ ਕੋਰਟ ਦੇ ਜੱਜ ਡੇਕਸਟਰ ਡਾਇਸ ਕੇਸੀ ਨੇ ਡਾਕਟਰ ਚੰਦਰਨ ਨੂੰ ਕੁੜੀ ਨੂੰ 135,000 ਪੌਂਡ (1.41 ਕਰੋੜ ਰੁਪਏ) ਹਰਜਾਨੇ ਵਜੋਂ ਅਦਾ ਕਰਨ ਦਾ ਹੁਕਮ ਦਿੱਤਾ।

ਇਹ ਵੀ ਪੜ੍ਹੋ: 9 ਸਾਲ ਦੀ ਪ੍ਰੀਸ਼ਾ ਚੱਕਰਵਰਤੀ ਨੇ ਅਮਰੀਕਾ 'ਚ ਵਜਾਇਆ ਭਾਰਤ ਦਾ ਡੰਕਾ, ਇਸ ਖ਼ਾਸ ਸੂਚੀ 'ਚ ਬਣਾਈ ਜਗ੍ਹਾ

ਚੰਦਰਨ 'ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਲੜਕੀ ਨੇ ਕਿਹਾ ਕਿ ਉਹ "ਮੌਜੂਦਾ ਹਾਲਾਤਾਂ ਦੇ ਮੱਦੇਨਜ਼ਰ ਬਹੁਤ ਤੇਜ਼ ਗੱਡੀ ਚਲਾ ਰਹੀ ਸੀ ਅਤੇ ਜੇਕਰ ਉਹ ਸੁਰੱਖਿਅਤ ਅਤੇ ਵਾਜਬ ਰਫ਼ਤਾਰ ਨਾਲ ਗੱਡੀ ਚਲਾ ਰਹੀ ਹੁੰਦੀ, ਤਾਂ ਟੱਕਰ ਨਹੀਂ ਹੋਣੀ ਸੀ"। ਉਥੇ ਹੀ ਚੰਦਰਨ ਨੇ ਪੁਲਸ ਨੂੰ ਦੱਸਿਆ ਕਿ ਉਹ 28mph ਦੀ ਰਫ਼ਤਾਰ ਨਾਲ ਗੱਡੀ ਚਲਾ ਰਹੀ ਸੀ, ਜੋ ਕਿ 30 mph ਦੀ ਲਾਗੂ ਸਪੀਡ ਸੀਮਾ ਤੋਂ ਘੱਟ ਸੀ ਅਤੇ ਹਾਲਾਤਾਂ ਲਈ ਢੁਕਵੀਂ ਸੀ। ਆਪਣੇ ਬਚਾਅ ਵਿਚ ਚੰਦਰਨ ਨੇ ਅਦਾਲਤ ਨੂੰ ਦੱਸਿਆ ਕਿ ਇਹ ਘਟਨਾ ਹਰੀ ਬੱਤੀ ਹੋਣ 'ਤੇ ਕੁੜੀ ਦੇ ਸੜਕ 'ਤੇ ਨਿਕਲਣ ਕਾਰਨ ਵਾਪਰੀ। ਦਿ ਮੇਲ ਦੀ ਰਿਪੋਰਟ ਮੁਤਾਬਕ, ਟਰੈਫਿਕ ਲਾਈਟ ਹਰੀ ਹੋਣ ਦੌਰਾਨ ਕੁੜੀ ਦੇ ਸੜਕ 'ਤੇ ਨਿਕਲਣ ਦੀ ਲਾਪਰਵਾਹੀ ਕਾਰਨ ਅਦਾਲਤ ਨੇ ਸ਼ੁਰੂ ਵਿਚ ਪ੍ਰਸਤਾਵਿਤ 225,000 ਪੌਂਡ ਦੇ ਹਰਜਾਨੇ ਵਿਚ 40 ਫ਼ੀਸਦੀ ਦੀ ਕਮੀ ਨਿਰਧਾਰਤ ਕੀਤੀ ਹੈ। ਮੁਆਵਜ਼ਾ ਪਿਛਲੇ ਮਹੀਨੇ ਹਾਈ ਕੋਰਟ ਵਿੱਚ ਤੈਅ ਕੀਤਾ ਗਿਆ ਸੀ, ਅਤੇ 11 ਜਨਵਰੀ ਨੂੰ ਫੈਸਲਾ ਪ੍ਰਕਾਸ਼ਿਤ ਕੀਤਾ ਗਿਆ ਸੀ।

ਇਹ ਵੀ ਪੜ੍ਹੋ: ਕੈਨੇਡਾ ਦੀ ਅਲਗੋਮਾ ਯੂਨੀਵਰਸਿਟੀ ਨੇ 132 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਕੀਤਾ ਫੇਲ੍ਹ, ਪੀੜਤਾਂ 'ਚ ਵਧੇਰੇ ਪੰਜਾਬੀ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

cherry

This news is Content Editor cherry