ਭਾਰਤੀ ਮੂਲ ਦੇ ਰੈਸਟੋਰੈਂਟ ਮਾਲਕ ਨੇ ਸਟੀਲ ਦੇ ਟਿਫਨ ’ਚ ਭੋਜਨ ਦੇਣਾ ਕੀਤਾ ਸ਼ੁਰੂ

02/17/2020 12:11:59 AM

ਲੰਡਨ (ਭਾਸ਼ਾ)- ਉੱਤਰੀ ਇੰਗਲੈਂਡ ’ਚ ਇਕ ਭਾਰਤੀ ਰੈਸਟੋਰੈਂਟ ਚਲਾਉਣ ਵਾਲੇ ਭਾਰਤੀ ਮੂਲ ਦੇ ਇਕ ਵਿਅਕਤੀ ਨੇ ਪਲਾਸਟਿਕ ’ਤੇ ਨਿਰਭਰਤਾ ਘੱਟ ਕਰਨ ਲਈ ਆਪਣੇ ਪਿਤਾ ਦੇ ਸਟੀਲ ਦੇ ਟਿਫਨ ਬਾਕਸ ਤੋਂ ਪ੍ਰੇਰਨਾ ਲਈ। ਹੈਰੀ ਖਿੰਡਾ ਦਾ ਪਰਿਵਾਰ 1960 ਦੇ ਦਹਾਕੇ ’ਚ ਪੰਜਾਬ ਤੋਂ ਇੰਗਲੈਂਡ ਆਇਆ ਸੀ। ਉਨ੍ਹਾਂ ਨੇ ਕਿਹਾ ਕਿ ਇਕ ਵਾਰ ਵਰਤੋਂ ’ਚ ਲਿਆਈ ਜਾਣ ਵਾਲੀ ਪਲਾਸਟਿਕ ਦੀ ਵਰਤੋਂ ਘੱਟ ਕਰਨ ਦੇ ਟੀਚੇ ਨਾਲ ਉਨ੍ਹਾਂ ਨੇ ਦੁਬਾਰਾ ਵਰਤੋਂ ’ਚ ਲਿਆਏ ਜਾਣ ਵਾਲੇ ਟਿਫਨ ’ਚ ਖਾਣਾ ਨਾਲ ਲਿਜਾਣ ਵਾਲਿਆਂ ਨੂੰ ਰਿਆਇਤ ਦੀ ਪੇਸ਼ਕਸ਼ ਕੀਤੀ। ਕ੍ਰਾਫਟੀ ਇੰਡੀਅਨ ਰੈਸਟੋਰੈਂਟ ਚਲਾਉਣ ਵਾਲੇ ਖਿੰਡਾ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਸਾਨੂੰ ਇਹ ਪ੍ਰੇਰਨਾ ਸਿੰਗਲ ਯੂਜ਼ ਪਲਾਸਟਿਕ ਕੰਟੇਨਰ ਦੇ ਕੈਰੀਅਰ ਬੈਗ ਦੀ ਵਰਤੋਂ ਬੰਦ ਕਰਨ ਦੀ ਸਾਡੀ ਇੱਛਾ ਨਾਲ ਮਿਲੀ ਹੈ।

Sunny Mehra

This news is Content Editor Sunny Mehra