ਸਿੰਗਾਪੁਰ ''ਚ ਵਿਰੋਧੀ ਦਲ ਦੇ ਨੇਤਾ ਚੁਣੇ ਗਏ ਭਾਰਤੀ ਮੂਲ ਦੇ ਸੰਸਦ ਮੈਂਬਰ

04/08/2018 4:12:27 PM

ਸਿੰਗਾਪੁਰ (ਭਾਸ਼ਾ)— ਸਿੰਗਾਪੁਰ ਵਿਚ ਭਾਰਤੀ ਮੂਲ ਦੇ ਸੰਸਦ ਮੈਂਬਰ ਪ੍ਰੀਤਮ ਸਿੰਘ ਐਤਵਾਰ ਨੂੰ ਮੁੱਖ ਵਿਰੋਧੀ ਦਲ ਵਰਕਰਜ਼ ਪਾਰਟੀ ਦੇ ਨਵੇਂ ਜਨਰਲ ਸਕੱਤਰ ਚੁਣੇ ਗਏ। 41 ਸਾਲਾ ਪ੍ਰੀਤਮ ਸਿੰਘ ਨੇ ਸੀਨੀਅਰ ਸੰਸਦ ਮੈਂਬਰ ਲੋ ਥਿਆ ਖਿਆਂਗ ਦੀ ਥਾਂ ਲਈ ਹੈ।
ਪ੍ਰੀਤਮ ਪੇਸ਼ੇ ਤੋਂ ਵਕੀਲ ਹਨ। ਉਹ ਮਈ 2011 ਵਿਚ ਸੰਸਦ ਲਈ ਚੁਣੇ ਗਏ ਸਨ। ਉਹ ਸਹਾਇਕ ਜਨਰਲ ਸਕੱਤਰ ਦੇ ਅਹੁਦੇ ਤੋਂ ਬਿਨਾਂ ਕਿਸੇ ਵਿਰੋਧ ਦੇ ਅੱਗੇ ਵਧੇ ਹਨ। ਬੀਤੇ 17 ਸਾਲਾਂ ਵਿਚ ਪਹਿਲੀ ਵਾਰ ਇਹ ਬਦਲਾਅ ਹੋਇਆ ਹੈ। ਸਿੰਘ ਟਾਊਨ ਕੌਂਸਲ ਦੇ ਪ੍ਰਧਾਨ ਵੀ ਹਨ। ਸਾਲ 2001 ਤੋਂ ਇਸ ਅਹੁਦੇ ਨੂੰ ਸੰਭਾਲ ਰਹੇ ਲੋ ਨੇ ਨਵੰਬਰ 'ਚ ਐਲਾਨ ਕੀਤਾ ਸੀ ਕਿ ਉਹ ਨਵੇਂ ਲੋਕਾਂ ਨੂੰ ਮੌਕਾ ਦੇਣ ਦੀ ਖਾਤਰ ਇਸ ਅਹੁਦੇ ਲਈ ਮੁੜ ਤੋਂ ਖੜ੍ਹੇ ਨਹੀਂ ਹੋਣਗੇ। ਇਸ ਦੌੜ ਵਿਚ ਸ਼ੁਰੂ ਤੋਂ ਹੀ ਪ੍ਰੀਤਮ ਸਿੰਘ ਨੂੰ ਅੱਗੇ ਮੰਨਿਆ ਜਾ ਰਿਹਾ ਸੀ।